menu-icon
Punjabi Story Line
  • Home
  • News
  • National
  • ਪਟਨਾ 'ਚ ਨੌਜਵਾਨ ਦੀ ਮੌਤ ਮਗਰੋਂ ਭੜਕਿਆ ਮਾਮਲਾ, ਭੀੜ ਨੇ ਵਾਹਨਾਂ ਨੂੰ ਲਾਈ ਅੱਗ, ਪੁਲਿਸ ਅਤੇ ਪੱਤਰਕਾਰਾਂ 'ਤੇ ਵੀ ਹਮਲਾ

ਪਟਨਾ 'ਚ ਨੌਜਵਾਨ ਦੀ ਮੌਤ ਮਗਰੋਂ ਭੜਕਿਆ ਮਾਮਲਾ, ਭੀੜ ਨੇ ਵਾਹਨਾਂ ਨੂੰ ਲਾਈ ਅੱਗ, ਪੁਲਿਸ ਅਤੇ ਪੱਤਰਕਾਰਾਂ 'ਤੇ ਵੀ ਹਮਲਾ

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਬੇਬਾਕੂ ਬਸ ਦੀ ਚਪੇਟ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ 'ਤੇ ਭੀੜ ਦਾ ਗੁੱਸਾ ਭੜਕ ਗਿਆ। ਕਈ ਮੋਟਰਸਾਈਕਲਾਂ ਅਤੇ ਗੱਡੀਆਂ ਨੂੰ ਅੱਗ ਲਾਈ ਗਈ। ਇੰਨਾ ਹੀ ਨਹੀਂ, ਪੁਲਿਸ ਅਤੇ ਮੀਡੀਆ ਕਰਮਚਾਰੀਆਂ 'ਤੇ ਵੀ ਅੰਦੋਲਨਕਾਰੀਆਂ ਨੇ ਹਮਲਾ ਕੀਤਾ।

Date Updated Last Updated : 07 August 2026, 01:22 PM IST
Share:

ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਬੇਬਾਕੂ ਬਸ ਨੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਿਸ ਮਗਰੋਂ ਸੜਕ 'ਤੇ ਝੜਪ ਸ਼ੁਰੂ ਹੋ ਗਈ। ਗੁੱਸੇ ਵਿੱਚ ਆਈ ਭੀੜ ਨੇ ਵਾਹਨਾ ਨੂੰ ਅੱਗ ਲਗਾ ਕੇ ਆਪਣਾ ਰੋਸ਼ ਦਿਖਾਇਆ। ਕਈ ਮੋਟਰਸਾਈਕਲਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ। ਇਸਤੋਂ ਅਲਾਵਾ ਦੰਗਾਕਾਰੀ ਪੁਲਿਸ 'ਤੇ ਵੀ ਹਮਲਾਵਰ ਹੁੰਦੇ ਨਜ਼ਰ ਆਏ ਅਤੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਘਟਨਾ ਨੂੰ ਕਵਰ ਕਰਨ ਪਹੁੰਚੇ ਮੀਡੀਆ ਕਰਮਚਾਰੀਆਂ 'ਤੇ ਵੀ ਹਮਲਾ ਹੋਇਆ। ਇਸ ਪੱਤਰਕਾਰ ਤੋਂ ਉਸਦਾ ਮਾਈਕ੍ਰੋਫੋਨ ਖੋਹਿਆ ਗਿਆ। ਆਪਣੀ ਜਾਨ ਬਚਾਉਣ ਲਈ ਪੁਲਿਸ ਅਤੇ ਪੱਤਰਕਾਰ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜੇ। ਇਹ ਘਟਨਾ ਪਟਨਾ ਸ਼ਹਿਰ ਦੇ ਅਗਮਕੁਆਨ ਪੁਲਿਸ ਥਾਣੇ ਵਿੱਚ ਵਾਪਰੀ।

ਕਿਵੇਂ ਹੋਇਆ ਹਾਦਸਾ?

ਜਾਣਕਾਰੀ ਦੇ ਮੁਤਾਬਕ, ਸ਼ੁੱਕਰਵਾਰ ਨੂੰ ਪਟਨਾ ਸ਼ਹਿਰ ਦੇ ਰਾਸ਼ਟਰੀ ਰਾਜਮਾਰਗ 'ਤੇ ਪਹਾੜੀ ਨੇੜੇ ਇੱਕ ਬੱਸ ਨੇ ਬੇਕਾਬੂ ਹੋ ਕੇ ਨੌਜਵਾਨ ਨੂੰ ਕੁਚਲ ਦਿੱਤਾ। ਬੱਸ ਦੀ ਟੱਕਰ ਕਾਰਨ 26 ਸਾਲਾ ਪੀੜਤ ਮਨੀਸ਼ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ, ਜਿਸਤੋਂ ਬਾਅਦ ਲੋਕਾਂ ਵਿੱਚ ਗੁੱਸਾ ਭੜਕ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕ ਅਤੇ ਨੌਜਵਾਨ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ 'ਤੇ ਪਹੁੰਚ ਗਏ। ਬੱਸ ਡਰਾਈਵਰ ਆਪਣੀ ਗੱਡੀ ਛੱਡ ਕੇ ਦੌੜ ਗਿਆ ਅਤੇ ਯਾਤਰੀ ਵੀ ਬੱਸ ਤੋਂ ਬਾਹਰ ਨਿਕਲ ਆਏ। 

ਦਮਕਲ ਦੀਆਂ ਟੀਮਾਂ ਮੌਕੇ 'ਤੇ ਵੀ ਹਮਲਾ

ਉੱਥੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮਨੀਸ਼ ਦੀ ਮੌਤ ਤੋਂ ਬਾਅਦ ਲੋਕ ਕਾਫੀ ਭੜਕ ਗਏ ਅਤੇ ਬੱਸ ਨੂੰ ਘੇਰ ਲਿਆ। ਗੁੱਸੇ ਵਿੱਚ ਲੋਕਾਂ ਨੇ ਅੱਗਜਨੀ ਸ਼ੁਰੂ ਕਰ ਦਿੱਤੀ। ਨੌਜਵਾਨ ਨੂੰ ਕੁਚਲਣ ਵਾਲੀ ਬੱਸ ਦੇਖਦਿਆਂ ਹੀ ਦੇਖਦਿਆਂ ਧੂੰ-ਧੂੰ ਕਰ ਕੇ ਸੜਨ ਲੱਗੀ। ਅੱਗ ਬੁਝਾਉਣ ਵਾਲੀਆਂ ਦਮਕਲ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਨੂੰ ਅੰਦੋਲਨਕਾਰੀਆਂ ਨੇ ਖਦੇੜ ਲਿਆ। ਇਸ ਮਗਰੋਂ ਦਮਕਲ ਕਰਮਚਾਰੀ ਵੀ ਉੱਥੋਂ ਬਿਨਾਂ ਅੱਗ ਬੁਝਾਏ ਭੱਜ ਗਏ। ਹਾਲਾਤ ਇੰਨੇ ਤਣਾਅਪੂਰਨ ਹੋ ਗਏ ਕਿ ਮੌਕੇ 'ਤੇ ਪੁਹੰਚੀ ਪੁਲਿਸ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। 

ਭੀੜ ਨੇ ਪੁਲਿਸ ਨੂੰ ਪਾਈਆਂ ਭਾਜੜਾ 

ਗੁੱਸੇ ਵਿੱਚ ਆਈ ਭੀੜ ਨੇ ਪੁਲਿਸ ਨੂੰ ਵੀ ਭਾਜੜਾ ਪਾ ਦਿੱਤੀਆਂ। ਘਟਨਾ ਸਥਾਨ 'ਤੇ ਕਾਫੀ ਦੇਰ ਤੱਕ ਹਫੜਾ-ਦਫੜੀ ਅਤੇ ਤਣਾਅ ਦਾ ਮਾਹੌਲ ਰਿਹਾ। ਇਨ੍ਹਾਂ ਹਾਲਾਤਾਂ ਦੀ ਖ਼ਬਰ ਮਿਲਦਿਆਂ ਹੀ ਕਈ ਥਾਣਿਆਂ ਦੀ ਪੁਲਿਸ ਉੱਥੇ ਪਹੁੰਚੀ। ਹਾਈਵੇਅ 'ਤੇ ਕਾਫ਼ੀ ਜਾਮ ਲੱਗ ਗਿਆ। 
 

ਬੱਸ ਅਤੇ ਬਾਈਕਾਂ ਨੂੰ ਲਾਈ ਅੱਗ

ਅੰਦੋਲਨਕਾਰੀਆਂ ਨੇ ਬੱਸ ਦੇ ਨਾਲ ਤਿੰਨ ਜੀਪਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਇਹ ਗੱਡੀਆਂ ਪੁਲਿਸ ਦੀਆਂ ਦੱਸੀਆਂ ਜਾ ਰਹੀਆਂ ਹਨ। ਭੜਥੂ ਪੈਣ ਮਗਰੋਂ ਕਈ ਲੋਕ ਬਾਈਕਾਂ ਛੱਡ ਕੇ ਹੀ ਉੱਥੋਂ ਭੱਜ ਗਏ। ਅੰਦੋਲਨਕਾਰੀਆਂ ਨੇ ਉਨ੍ਹਾਂ ਦੀਆਂ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੀਡੀਆ ਕਰਮੀਆਂ ਦੀਆਂ ਬਾਈਕਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਕਵਰੇਜ ਕਰਨ ਪਹੁੰਚੀ ਮੀਡੀਆ 'ਤੇ ਹਮਲਾ ਵੀ ਕੀਤਾ ਗਿਆ। 


ਮੌਕੇ 'ਤੇ ਪਹੁੰਚੇ ਏਏਸਪੀ ਰਾਜ ਕਿਸ਼ੋਰ ਸਿੰਘ ਨੇ ਦੱਸਿਆ ਕਿ ਰੋਡ ਕ੍ਰਾਸ ਕਰਨ ਵੇਲੇ ਨੌਜਵਾਨ ਮਨੀਸ਼ ਕੁਮਾਰ ਤੇਜ਼ ਰਫ਼ਤਾਰ ਬੱਸ ਦੀ ਚਪੇਟ ਹੇਠ ਆ ਗਿਆ, ਜਿਸ ਮਗਰੋਂ ਉੱਥੇ ਇੱਕਠੀ ਹੋਈ ਭੀੜ ਨੇ ਖੂਬ ਹੰਗਾਮਾ ਕੀਤਾ ਅਤੇ ਕਈ ਵਾਹਨਾ ਨੂੰ ਅੱਗ ਲਗਾ ਦਿੱਤੀ। 

Recent News