menu-icon
Punjabi Story Line
  • Home
  • News
  • International
  • ਸ਼ਹਬਾਜ਼-ਮੁਨੀਰ ਦੇ ਸਾਊਦੀ ਅਰਬ ਦੇ ਦੌਰੇ ਵਿਚਕਾਰ ਸਾਊਦੀ 'ਚ ਹਮਲਾ, ਹੂਤੀ ਬਾਗੀਆਂ ਨੇ ਦਾਗੀਆਂ ਮਿਸਾਈਲ ਤੇ ਡਰੋਨਾਂ 

ਸ਼ਹਬਾਜ਼-ਮੁਨੀਰ ਦੇ ਸਾਊਦੀ ਅਰਬ ਦੇ ਦੌਰੇ ਵਿਚਕਾਰ ਸਾਊਦੀ 'ਚ ਹਮਲਾ, ਹੂਤੀ ਬਾਗੀਆਂ ਨੇ ਦਾਗੀਆਂ ਮਿਸਾਈਲ ਤੇ ਡਰੋਨਾਂ 

ਹੂਤੀ ਬਾਗੀਆਂ ਨੇ ਯਮਨ ਨਾਲ ਲੱਗਦੇ ਸਾਊਦੀ ਸਰਹੱਦੀ ਇਲਾਕੇ 'ਤੇ ਹਮਲਿਆਂ ਰਾਹੀ ਖੇਤਰ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ। ਵੀਰਵਾਰ ਨੂੰ ਹੂਤੀ ਬਾਗੀਆਂ ਨੇ ਯਮਨ ਦੇ ਮਾਰਿਬ ਅਤੇ ਹਦਰਮੌਤ ਸੂਬਿਆਂ ਹਮਲੇ ਕੀਤੇ, ਜਿਸ ਵਿੱਚ 30 ਸੈਨਿਕਾਂ ਦੀ ਮੌਤ ਹੋ ਗਈ। ਇਸ ਮਗਰੋਂ ਉਨ੍ਹਾਂ ਸਾਊਦੀ ਅਰਬ ਦੇ ਨਜਰਾਨ ਨੂੰ ਵੀ ਬਣਾਇਆ ਨਿਸ਼ਾਨਾ।

Date Updated Last Updated : 07 August 2026, 10:10 AM IST
Share:

ਨਵੀਂ ਦਿੱਲੀ: ਈਰਾਨ ਸਮਰਥਿਤ ਹੂਤੀ ਬਾਗੀਆਂ ਦੀਆਂ ਗਤੀਵਿਧੀਆਂ ਇੱਕ ਵਾਰ ਫਿਰ ਮੱਧ-ਪੂਰਬ ਵਿੱਚ ਸੁਰੱਖਿਆ ਲਈ ਵੱਡੀ ਚੁਣੌਤੀ ਬਣਦੀਆਂ ਨਜ਼ਰ ਆ ਰਹੀਆਂ ਹਨ। ਯਮਨ ਨਾਲ ਲੱਗਦੇ ਸਾਊਦੀ ਸਰਹੱਦੀ ਇਲਾਕੇ 'ਤੇ ਹੋਏ ਹਮਲਿਆਂ ਨੇ ਖੇਤਰ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ। ਵੀਰਵਾਰ ਨੂੰ ਹੂਤੀ ਬਾਗੀਆਂ ਨੇ ਯਮਨ ਦੇ ਮਾਰਿਬ ਅਤੇ ਹਦਰਮੌਤ ਸੂਬਿਆਂ ਵਿੱਚ ਸਰਕਾਰੀ ਫੌਜ ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 30 ਸੈਨਿਕਾਂ ਦੀ ਮੌਤ ਹੋ ਗਈ।  ਹੋਣ ਅਤੇ 50 ਤੋਂ ਵੱਧ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਹ ਘਟਨਾਵਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਅਤੇ ਫੌਜੀ ਮੁਖੀ ਜਨਰਲ ਆਸਿਮ ਮੁਨੀਰ ਦੇ ਸਾਊਦੀ ਅਰਬ ਦੇ ਦੌਰੇ 'ਤੇ ਦੌਰਾਨ ਸਾਹਮਣੇ ਆਈਆਂ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਹਮਲੇ ਸਿਰਫ਼ ਸੁਰੱਖਿਆ ਚੁਣੌਤੀ ਨਹੀਂ, ਸਗੋਂ ਖੇਤਰੀ ਰਾਜਨੀਤੀ ਅਤੇ ਰਣਨੀਤਿਕ ਸੰਦੇਸ਼ ਵਜੋਂ ਵੀ ਵੇਖੇ ਜਾ ਰਹੇ ਹਨ। ਪਿਛਲੇ ਸਾਲ ਸਾਊਦੀ ਅਰਬ ਅਤੇ ਪਾਕਿਸਤਾਨ ਦਰਮਿਆਨ ਹੋਏ ਰੱਖਿਆ ਸਹਿਯੋਗ ਸਮਝੌਤੇ ਅਨੁਸਾਰ ਇੱਕ ਦੇਸ਼ 'ਤੇ ਹਮਲੇ ਨੂੰ ਦੂਜੇ ਦੇਸ਼ ਦੀ ਸੁਰੱਖਿਆ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ।

ਯਮਨ ਵਿੱਚ ਪਹਿਲਾਂ ਵੱਡਾ ਹਮਲਾ

ਹੂਤੀ ਬਾਗੀਆਂ ਨੇ ਸਭ ਤੋਂ ਪਹਿਲਾਂ ਯਮਨ ਦੇ ਮਾਰਿਬ ਅਤੇ ਹਦਰਮੌਤ ਸੂਬਿਆਂ ਬੈਲਿਸਟਿਕ ਮਿਸਾਈਲਾਂ ਤੇ ਡਰੋਨਾਂ ਰਾਹੀਂ ਕੀਤੇ, ਜਿਸ ਵਿੱਚ 30 ਸੈਨਿਕਾਂ ਦੀ ਮੌਤ ਅਤੇ 50 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਹੂਤੀ ਸੰਗਠਨ ਨੇ ਦਾਅਵਾ ਕੀਤਾ ਕਿ ਹਮਲੇ ਸਾਊਦੀ ਸਮਰਥਿਤ ਫੌਜੀ ਟਿਕਾਣਿਆਂ 'ਤੇ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ।

ਸਾਊਦੀ ਅਰਬ ਦੇ ਨਜਰਾਨ ਨੂੰ ਵੀ ਬਣਾਇਆ ਨਿਸ਼ਾਨਾ

ਯਮਨ ਵਿੱਚ ਹਮਲਿਆਂ ਤੋਂ ਕੁਝ ਘੰਟਿਆਂ ਬਾਅਦ ਹੂਤੀਆਂ ਨੇ ਸਾਊਦੀ ਅਰਬ ਦੇ ਦੱਖਣੀ ਨਜਰਾਨ ਖੇਤਰ 'ਚ ਵੀ ਹਮਲਾ ਕੀਤਾ। ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਕਾਰਨ ਚਾਰ ਸਾਲ ਦੇ ਬੱਚੇ ਸਮੇਤ 10 ਤੋਂ ਵੱਧ ਲੋਕ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿੱਚ ਸਾਊਦੀ ਨਾਗਰਿਕਾਂ ਦੇ ਨਾਲ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ।

ਸਾਊਦੀ ਫੌਜ ਨੇ ਇਸ ਹਮਲੇ ਨੂੰ ਅੰਤਰਰਾਸ਼ਟਰੀ ਮਨੁੱਖੀ ਕਾਨੂੰਨਾਂ ਦੀ ਉਲੰਘਣਾ ਕਰਾਰ ਦਿੰਦਿਆਂ ਇਸ ਲਈ ਸਿੱਧੇ ਤੌਰ 'ਤੇ ਹੂਤੀ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਹੂਤੀ ਸੰਗਠਨ ਨੇ ਸਾਊਦੀ ਖੇਤਰ ਵਿੱਚ ਹੋਏ ਹਮਲੇ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ।

ਜੰਗਬੰਦੀ ਤੋਂ ਬਾਅਦ ਫਿਰ ਵਧਿਆ ਤਣਾਅ

ਸਾਲ 2022 ਵਿੱਚ ਹੋਈ ਜੰਗਬੰਦੀ ਤੋਂ ਬਾਅਦ ਖੇਤਰ ਵਿੱਚ ਕਾਫ਼ੀ ਹੱਦ ਤੱਕ ਸ਼ਾਂਤੀ ਬਣੀ ਹੋਈ ਸੀ, ਪਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਹਾਲਾਤ ਇੱਕ ਵਾਰ ਫਿਰ ਤਣਾਅਪੂਰਨ ਹੋ ਗਏ ਅਤੇ ਹਮਲੇ ਸ਼ੁਰੂ ਕਰ ਦਿੱਤੇ। ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਸਾਊਦੀ ਅਰਬ ਖ਼ਿਲਾਫ਼ ਸਮੁੰਦਰੀ ਨਾਕਾਬੰਦੀ ਦਾ ਐਲਾਨ ਵੀ ਕੀਤਾ ਹੈ ਅਤੇ ਕਈ ਸਮੁੰਦਰੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਸਾਊਦੀ ਅਰਬ ਦੀ ਵਧੀ ਚਿੰਤਾ

ਲਗਾਤਾਰ ਹੋ ਰਹੇ ਹਮਲਿਆਂ ਦੇ ਵਿਚਕਾਰ ਸਾਊਦੀ ਅਰਬ ਨੇ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਹੂਤੀ ਬਾਗੀ, ਇਰਾਕੀ ਮਿਲੀਸ਼ੀਆ ਅਤੇ ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਮਿਲ ਕੇ ਵੱਡੇ ਪੱਧਰ 'ਤੇ ਟੀਚਾਬੱਧ ਹਮਲਿਆਂ ਦੀ ਯੋਜਨਾ ਬਣਾ ਸਕਦੇ ਹਨ।

ਰਿਪੋਰਟਾਂ ਅਨੁਸਾਰ ਸੰਭਾਵਿਤ ਨਿਸ਼ਾਨਿਆਂ ਵਿੱਚ ਸਾਊਦੀ ਅਰਬ ਦੇ ਤੇਲ ਉਤਪਾਦਨ ਕੇਂਦਰ, ਹਵਾਈ ਅੱਡੇ, ਸਮੁੰਦਰੀ ਬੰਦਰਗਾਹ ਅਤੇ ਹੋਰ ਮਹੱਤਵਪੂਰਨ ਆਰਥਿਕ ਢਾਂਚੇ ਸ਼ਾਮਲ ਹੋ ਸਕਦੇ ਹਨ।

ਸੁਰੱਖਿਆ ਏਜੰਸੀਆਂ ਨੂੰ ਡਰੋਨਾਂ ਅਤੇ ਮਿਸਾਈਲਾਂ ਦੀ ਗਤੀਵਿਧੀ ਨਾਲ ਜੁੜੇ ਕੁਝ ਸੰਕੇਤ ਵੀ ਮਿਲੇ ਹਨ, ਜਿਸ ਕਾਰਨ ਉੱਤਰੀ ਅਤੇ ਦੱਖਣੀ ਦੋਵਾਂ ਦਿਸ਼ਾਵਾਂ ਤੋਂ ਹਮਲਿਆਂ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ।

ਅਮਰੀਕਾ ਨਾਲ ਸੈਨਿਕ ਸਹਿਯੋਗ ਹੋਇਆ ਹੋਰ ਮਜ਼ਬੂਤ

ਸਾਊਦੀ ਅਰਬ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੇਸ਼ ਨੇ ਇਹ ਵੀ ਕਿਹਾ ਹੈ ਕਿ ਖੇਤਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕਾ ਨਾਲ ਉਸਦਾ ਰੱਖਿਆ ਸਹਿਯੋਗ ਪਹਿਲਾਂ ਨਾਲੋਂ ਹੋਰ ਮਜ਼ਬੂਤ ਬਣਿਆ ਹੋਇਆ ਹੈ।


ਇਨ੍ਹਾਂ ਸੁਰੱਖਿਆ ਚੁਣੌਤੀਆਂ ਦੇ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਅਤੇ ਫੌਜੀ ਮੁਖੀ ਆਸਿਮ ਮੁਨੀਰ ਸਾਊਦੀ ਅਰਬ ਦੇ ਦੌਰੇ 'ਤੇ ਹਨ। ਇਸ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਐਰਦੋਗਾਨ ਦੇ ਵੀ ਸਾਊਦੀ ਪਹੁੰਚਣ ਦੀ ਉਮੀਦ ਹੈ।

 

Recent News