menu-icon
Punjabi Story Line
  • Home
  • News
  • International
  • ਥਾਈਲੈਂਡ ਦੇ ਸਕੂਲ 'ਚ ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਗੋਲੀਬਾਰੀ 'ਚ ਕਈਆਂ ਦੀ ਮੌਤ ਤੇ 15 ਤੋਂ ਵੱਧ ਜਖ਼ਮੀ

ਥਾਈਲੈਂਡ ਦੇ ਸਕੂਲ 'ਚ ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਗੋਲੀਬਾਰੀ 'ਚ ਕਈਆਂ ਦੀ ਮੌਤ ਤੇ 15 ਤੋਂ ਵੱਧ ਜਖ਼ਮੀ

ਥਾਈਲੈਂਡ ਦੇ ਨੋਨਥਾਬੁਰੀ ਸੂਬੇ ਵਿੱਚ ਇੱਕ ਸਕੂਲ ਗੋਲੀਬਾਰੀ ਨਾਲ ਦਹਿਲ ਗਿਆ, ਜਦੋਂ ਇੱਕ ਵਿਦਿਆਰਥੀ ਨੇ  ਕੈਂਪਸ ਵਿੱਚ ਅੰਨ੍ਹੇਵਾਹ ਗੋਲੀਆਂ ਬਰਸਾਈਆਂ। ਇਸ ਫਾਈਰਿੰਗ ਕਈ ਲੋਕਾਂ ਦੇ ਮਾਰੇ ਜਾਣ ਅਤੇ ਘੱਟੋ-ਘੱਟ 15 ਹੋਰ ਜ਼ਖਮੀ ਹੋਣ ਦਾ ਖਦਸ਼ਾ ਹੈ।

Date Updated Last Updated : 07 August 2026, 11:15 AM IST
Share:

ਨਵੀਂ ਦਿੱਲੀ: ਥਾਈਲੈਂਡ ਦੇ ਨੋਨਥਾਬੁਰੀ ਸੂਬੇ ਵਿੱਚ ਇੱਕ ਸਕੂਲ ਗੋਲੀਬਾਰੀ ਨਾਲ ਦਹਿਲ ਗਿਆ, ਜਦੋਂ ਇੱਕ ਵਿਦਿਆਰਥੀ ਨੇ  ਕੈਂਪਸ ਵਿੱਚ ਅੰਨ੍ਹੇਵਾਹ ਗੋਲੀਆਂ ਬਰਸਾਈਆਂ। ਇਸ ਫਾਈਰਿੰਗ ਕਈ ਲੋਕਾਂ ਦੇ ਮਾਰੇ ਜਾਣ ਅਤੇ ਘੱਟੋ-ਘੱਟ 15 ਹੋਰ ਜ਼ਖਮੀ ਹੋਣ ਦਾ ਖਦਸ਼ਾ ਹੈ। ਇਹ ਘਟਨਾ ਇੱਥੋਂ ਤੱਕ ਹੀ ਸੀਮਿਤ ਨਹੀਂ, ਹਮਲੇ ਤੋਂ ਬਾਅਦ ਵਿਦਿਆਰਥੀ ਨੇ ਖੁਦ ਵੀ ਆਤਮਹੱਤਿਆ ਕਰ ਲਈ। ਅਧਿਕਾਰੀਆਂ ਦੇ ਅਨੁਸਾਰ, ਇਹ ਘਟਨਾ ਥਾਈ ਰਾਜਧਾਨੀ ਬੈਂਕਾਕ ਦੇ ਬਾਹਰਵਾਰ ਨੋਨਥਾਬੁਰੀ ਜ਼ਿਲ੍ਹੇ ਦੇ ਡੇਬਸੀਰਿਨ ਸਕੂਲ ਵਿੱਚ ਵਾਪਰੀ।

ਵਿਦਿਆਰਥੀ ਨੇ ਕੀਤੀ ਗੋਲੀਬਾਰੀ

ਸਕੂਲ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੀ ਪੁਲਿਸ ਨੇ ਪੁਸ਼ਟੀ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੋਨਥਾਬੁਰੀ ਸੂਬਾਈ ਪੁਲਿਸ ਕਮਾਂਡਰ ਲੈਫਟੀਨੈਂਟ ਕਰਨਲ ਡੇਚਰਾਪੀ ਕੋਂਗਦੀ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਇੱਕ ਅਧਿਆਪਕ ਦੀ ਮੌਤ ਹੋ ਗਈ। ਸ਼ੱਕੀ ਹਮਲਾਵਰ ਨੇ ਘਟਨਾ ਤੋਂ ਬਾਅਦ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚ ਇੱਕ ਅਧਿਆਪਕ ਅਤੇ ਤਿੰਨ ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਗੋਲੀਬਾਰੀ 'ਚ ਦੋ ਦੀ ਮੌਤ

ਪੁਲਿਸ ਦੇ ਅਨੁਸਾਰ, ਗੋਲੀਬਾਰੀ ਕਰਨ ਵਾਲਾ ਵਿਦਿਆਰਥੀ ਉਸੇ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸਨੇ ਸਕੂਲ ਦੇ ਅੰਦਰ ਗੋਲੀਆਂ ਚਲਾਈਆਂ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ। ਹਮਲੇ ਦੌਰਾਨ ਇੱਕ ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਅਤੇ ਇੱਕ ਹੋਰ ਵਿਅਕਤੀ ਨੇ ਵੀ ਦਮ ਤੋੜ ਦਿੱਤਾ।  

ਘੱਟੋਂ-ਘੱਟ 15 ਜਖ਼ਮੀ

ਥਾਈ ਪ੍ਰਸਾਰਕ 'ਥਾਈ ਪੀਬੀਏਸ' ਨੇ ਸ਼ੁਰੂਆਤ 'ਚ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਵਿੱਚ 10 ਤੋਂ 15 ਲੋਕ ਜਖ਼ਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। 

ਇਸਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਅਧਿਕਾਰੀ ਸਥਿਤੀ ਨੂੰ ਸੰਭਾਲ ਰਹੇ ਹੋਣ ਤਾਂ ਉਹ ਘਟਨਾ ਦੀ ਲਾਈਵ ਸਟ੍ਰੀਮਿੰਗ ਨਾ ਕਰਨ।

ਇਸ ਘਟਨਾ ਨੂੰ ਲੈ ਕੇ ਅਜੇ ਤੱਕ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਇਸ ਗੋਲੀਬਾਰੀ ਦੇ ਪਿੱਛੇ ਕੀ ਮਕਸਦ ਸੀ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਵਿਦਿਆਰਥੀ ਨੂੰ ਹਥਿਆਰ ਕਿੱਥੋਂ ਮਿਲਿਆ ਅਤੇ ਉਸਨੇ ਗੋਲੀਬਾਰੀ ਕਿਉਂ ਕੀਤੀ। ਸਕੂਲ ਪ੍ਰਸ਼ਾਸਨ ਘਟਨਾ ਨਾਲ ਸਬੰਧਤ ਸਾਰੇ ਤੱਥ ਇਕੱਠੇ ਕਰਨ ਲਈ ਪੁਲਿਸ ਦਾ ਸਹਿਯੋਗ ਕਰ ਰਿਹਾ ਹੈ।
 

Recent News