menu-icon
Punjabi Story Line
  • Home
  • News
  • National
  • ਗੁਟਖਾ, ਸਿਗਰਟ, ਕਿਤਾਬਾਂ ਅਤੇ 4 ਮੋਬਾਈਲ..ਅਤੀਕ ਅਹਮਦ ਦੇ ਪੁੱਤਰ ਅਬਾਨ ਦੀ ਕਾਰ ਵਿੱਚੋਂ ਬਰਾਮਦ ਹੋਇਆ ਸਮਾਨ, ਜਾਂਚ 'ਚ ਜੁੱਟੀ ਪੁਲਿਸ

ਗੁਟਖਾ, ਸਿਗਰਟ, ਕਿਤਾਬਾਂ ਅਤੇ 4 ਮੋਬਾਈਲ..ਅਤੀਕ ਅਹਮਦ ਦੇ ਪੁੱਤਰ ਅਬਾਨ ਦੀ ਕਾਰ ਵਿੱਚੋਂ ਬਰਾਮਦ ਹੋਇਆ ਸਮਾਨ, ਜਾਂਚ 'ਚ ਜੁੱਟੀ ਪੁਲਿਸ

ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤਰ ਅਬਾਨ ਅਹਿਮਦ ਦੀ ਬੀਤੇ ਦਿਨ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਜਾਂਚ 'ਚ ਜੁਟੀ ਪੁਲਿਸ ਨੁੂੰ ਹਾਦਸਾਗ੍ਰਸਤ ਕਾਰ ਵਿੱਚੋਂ ਕਈ ਅਹਿਮ ਸਮਾਨ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਹਾਦਸੇ ਪਿੱਛੇ ਕੀ ਕਾਰਨ ਸੀ।

Date Updated Last Updated : 07 August 2026, 09:32 AM IST
Share:

 

ਝਾਂਸੀ: ਸਾਬਕਾ ਸੰਸਦ ਮੈਂਬਰ ਅਤੇ ਮਾਫੀਆ ਸ਼ਖਸੀਅਤ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤਰ ਅਬਾਨ ਅਹਿਮਦ ਦੀ ਬੀਤੇ ਦਿਨ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਹ ਹਾਦਸਾ ਝਾਂਸੀ-ਕਾਨਪੁਰ ਰਾਸ਼ਟਰੀ ਰਾਜਮਾਰਗ 'ਤੇ ਪੁੰਛ ਪੁਲਿਸ ਸਟੇਸ਼ਨ ਖੇਤਰ ਦੇ ਨੇੜੇ ਵਾਪਰਿਆ, ਜਿੱਥੇ ਅਬਾਨ ਦੇ ਨਾਲ ਉਨ੍ਹਾਂ ਦੇ ਇੱਕ ਹੋਰ ਸਾਥੀ ਨੇ ਵੀ ਦਮ ਤੋੜ ਦਿੱਤਾ ਸੀ ਅਤੇ ਗੰਭੀਰ ਤੌਰ 'ਤੇ ਜ਼ਖਮੀ ਹਨ। ਦੱਸਿਆ ਗਿਆ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਗੱਡੀ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹੋਇਆ। ਉੱਥੇ ਹੀ ਇਸ ਹਾਦਸੇ ਤੋਂ ਬਾਅਦ ਜਾਂਚ 'ਚ ਜੁਟੀ ਪੁਲਿਸ ਨੁੂੰ ਹਾਦਸਾਗ੍ਰਸਤ ਕਾਰ ਵਿੱਚੋਂ ਕਈ ਅਹਿਮ ਸਮਾਨ ਬਰਾਮਦ ਹੋਏ ਹਨ। ਇਨ੍ਹਾਂ ਚੀਜ਼ਾਂ ਨੂੰ ਸਬੂਤ ਵਜੋਂ ਆਪਣੇ ਕਬਜ਼ੇ ਵਿੱਚ ਲੈ ਕੇ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਹਾਦਸੇ ਪਿੱਛੇ ਹੋਰ ਕੋਈ ਕਾਰਨ ਤਾਂ ਨਹੀਂ ਸੀ।

ਹਾਦਸਾਗ੍ਰਸਤ ਕਾਰ ਵਿੱਚੋਂ ਮਿਲੀਆਂ ਕਈ ਅਹਿਮ ਚੀਜ਼ਾਂ

ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ ਸੀ ਅਤੇ ਜਾਂਚ ਉਨ੍ਹਾਂ ਦੇ ਹੱਥ ਕਈ ਅਹਿਮ ਸਮਾਨ ਲੱਗੇ। ਜਦੋਂ ਪੁਲਿਸ ਅਤੇ ਫੋਰੈਂਸਿਕ ਟੀਮ ਨੂੰ ਹਾਦਸਾਗ੍ਰਸਤ ਕਾਰ ਵਿੱਚੋਂ ਸਿਗਨੇਚਰ ਗੁਟਖਾ, ਸਿਗਰਟ, ਦੋ ਅੰਗਰੇਜ਼ੀ ਕਿਤਾਬਾਂ ਅਤੇ ਚਾਰ ਮੋਬਾਈਲ ਫੋਨ ਮਿਲੇ ਹਨ। ਪੁਲਿਸ ਨੇ ਇਨ੍ਹਾਂ ਚੀਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁੱਟ ਗਈ ਹੈ।

ਪੁਲਿਸ ਹਰ ਪੱਖ ਤੋਂ ਕਰ ਰਹੀ ਜਾਂਚ

ਫਿਲਹਾਲ ਪੁਲਿਸ ਹਾਦਸੇ ਨਾਲ ਸੰਬੰਧਿਤ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ। ਵਾਹਨ ਦੀ ਰਫ਼ਤਾਰ, ਡਰਾਈਵਰ ਦੀ ਲਾਪਰਵਾਹੀ, ਸੜਕ ਦੀ ਸਥਿਤੀ ਅਤੇ ਹੋਰ ਤਕਨੀਕੀ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


ਕਿਵੇਂ ਹੋਇਆ ਸੀ ਹਾਦਸਾ?

ਜਾਣਕਾਰੀ ਦੇ ਮੁਤਾਬਕ, ਅਬਾਨ ਆਪਣੇ ਦੋਸਤਾਂ ਦੇ ਨਾਲ ਝਾਂਸੀ ਦੀ ਜੇਲ 'ਚ ਬੰਦ ਆਪਣੇ ਭਰਾ ਅਲੀ ਅਹਮਦ ਨੂੰ ਮਿਲਣ ਕੇ ਪਰਤ ਰਿਹਾ ਸੀ। ਇਸ ਦੌਰਾਨ ਪੁੰਛ ਖੇਤਰ ਦੇ ਨੇੜੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿੱਥੇ ਅਬਾਨ ਅਤੇ ਉਨ੍ਹਾਂ ਦੇ ਦੋਸਤ ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਤਿੰਨ ਨੌਜਵਾਨ ਬੁਰੀ ਤਰ੍ਹਾਂ ਜਖ਼ਮੀ ਹੋਏ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ।

  
ਤੇਜ਼ ਰਫ਼ਤਾਰ ਕਾਰਨ ਹੋਇਆ ਹਾਦਸਾ

ਝਾਂਸੀ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਸਵੇਰੇ ਕਰੀਬ 10:30 ਵਜੇ ਹੋਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਰ ਕਾਫ਼ੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸੀ। ਇਸ ਦੌਰਾਨ ਸਾਹਮਣੇ ਆਏ ਇੱਕ ਜਾਨਵਰ ਅਤੇ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਸਿੱਧੀ ਡਿਵਾਈਡਰ ਨਾਲ ਜਾ ਟਕਰਾਈ।


ਜ਼ਖ਼ਮੀ ਦੋਸਤ ਨੇ ਦੱਸਿਆ ਹਾਦਸੇ ਦਾ ਮੰਜ਼ਰ

ਕਾਰ ਵਿੱਚ ਸਵਾਰ ਜ਼ਖ਼ਮੀ ਨੌਜਵਾਨ ਮੁਹੰਮਦ ਉਮਰ ਨੇ ਦੱਸਿਆ ਕਿ ਗੱਡੀ ਬਹੁਤ ਤੇਜ਼ ਰਫ਼ਤਾਰ ਵਿੱਚ ਸੀ। ਅਚਾਨਕ ਸਾਹਮਣੇ ਆਈ ਰੁਕਾਵਟ ਤੋਂ ਬਚਣ ਦੀ ਕੋਸ਼ਿਸ਼ ਵਿੱਚ ਡਰਾਈਵਰ ਕਾਰ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਕੁਝ ਹੀ ਪਲਾਂ ਵਿੱਚ ਕਾਰ ਡਿਵਾਈਡਰ ਨਾਲ ਟਕਰਾਈ ਤੇ ਉਸਦੇ ਸਾਥੀਆਂ ਦੀ ਜਾਨ ਚੱਲੀ ਗਈ।


ਅਤੀਕ ਅਹਿਮਦ ਦੇ ਪਰਿਵਾਰ ਦਾ ਪਿਛੋਕੜ

ਦੱਸ ਦੇਈਏ, ਅਬਾਨ ਅਹਿਮਦ ਮਾਰੇ ਗਏ ਮਾਫੀਆ ਅਤੀਕ ਅਹਿਮਦ ਦਾ ਸਭ ਤੋਂ ਛੋਟਾ ਪੁੱਤਰ ਸੀ ਅਤੇ ਉਹ ਅਹਜ਼ਮ ਦਾ ਜੁੜਵਾਂ ਭਰਾ ਸੀ। ਅਤੀਕ ਅਹਿਮਦ ਦੇ ਪਰਿਵਾਰ ਨਾਲ ਜੁੜੇ ਕਈ ਮੈਂਬਰ ਪਹਿਲਾਂ ਹੀ ਕਾਨੂੰਨੀ ਵਿਵਾਦਾਂ ਵਿੱਚ ਹਨ। ਉਸਦੇ ਦੋ ਪੁੱਤਰ ਉਮਰ ਅਤੇ ਅਲੀ ਇਸ ਸਮੇਂ ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਸ ਤੋਂ ਪਹਿਲਾਂ ਅਤੀਕ ਦਾ ਪੁੱਤਰ ਅਸਦ ਅਹਿਮਦ, ਜੋ ਉਮੇਸ਼ ਪਾਲ ਕਤਲ ਮਾਮਲੇ ਵਿੱਚ ਵਾਂਟੇਡ ਸੀ, ਅਪ੍ਰੈਲ 2023 ਵਿੱਚ ਝਾਂਸੀ ਨੇੜੇ ਐਸਟੀਐਫ ਨਾਲ ਹੋਏ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

 

Recent News