Courtesy: ai image
ਨਵੀਂ ਦਿੱਲੀ: ਨੇਪਾਲ ਵਿੱਚ ਦੇਸ਼ ਨੂੰ ਇੱਕ ਬਾਰ ਫਿਰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਮੰਗ ਉੱਠ ਰਹੀ ਹੈ। ਪਹਿਲਾਂ ਇਹ ਮੰਗ ਸਿਰਫ਼ ਪਹਾੜੀ ਇਲਾਕਿਆਂ ਤੱਕ ਹੀ ਸੀਮਤ ਸੀ, ਪਰ ਹੁਣ ਇਸਦਾ ਪ੍ਰਭਾਵ ਮਧੇਸ਼ ਅਤੇ ਭਾਰਤ ਨਾਲ ਲੱਗਦੇ ਤਰਾਈ ਖੇਤਰਾਂ ਤੱਕ ਵੀ ਪਹੁੰਚ ਗਿਆ ਹੈ। ਹਾਲ ਹੀ 'ਚ ਇਸ ਮੰਗ ਨੂੰ ਲੈ ਕੇ ਨੇਪਾਲ ਦੇ ਸੁਨਸਰੀ ਜ਼ਿਲ੍ਹੇ ਦੇ ਦੇਵਾਨਗੰਜ ਖੇਤਰ ਵਿੱਚ ਧਾਰਮਿਕ ਜਲੂਸ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ, ਜਿਸ ਤੋਂ ਬਾਅਦ ਹਿੰਸਾ ਭੜਕ ਉੱਠੀ। ਇਸ ਘਟਨਾ ਵਿੱਚ 3 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ, ਜਿਸ ਮਗਰੋਂ ਮਾਹੋਲ ਕਾਫ਼ੀ ਗਰਮ ਹੋ ਗਿਆ ਅਤੇ ਵਿਰੋਧ ਪ੍ਰਦਰਸ਼ਨਾਂ ਹੋਰ ਵੱਧ ਗਿਆ।
ਇਸ ਘਟਨਾ ਮਗਰੋਂ ਨੇਪਾਲ ਦੇ ਗ੍ਰਹਿ ਮੰਤਰੀ ਸੁਦਨ ਗੁਰੂੰਗ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਦੇ ਨੇਪਾਲੀ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ, ਪਰ ਇਸ ਅੰਦੋਲਨ ਦੀ ਰਫ਼ਤਾਰ ਘੱਟ ਨਹੀਂ ਹੋਈ।
ਸੁਨਸਰੀ ਤੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਹੁਣ ਨੇਪਾਲ ਦੇ ਕਈ ਜ਼ਿਲ੍ਹਿਆਂ ਤੱਕ ਫੈਲ ਚੁੱਕਾ ਹੈ। ਲੋਕ ਵੱਖ-ਵੱਖ ਥਾਂਵਾਂ 'ਤੇ ਰੈਲੀਆਂ, ਧਰਨੇ ਅਤੇ ਜਨ ਸਭਾਵਾਂ ਲਾ ਕੇ ਆਪਣਾ ਰੋਸ਼ ਜਤਾ ਰਹੇ ਹਨ ਅਤੇ ਮੰਗਾਂ ਨੂੰ ਲੈ ਕੇ ਆਵਾਜ਼ ਉੱਠਾ ਰਹੇ ਹਨ। ਵੱਧਦੇ ਤਣਾਅ ਨੂੰ ਦੇਖਦਿਆਂ ਪ੍ਰਸ਼ਾਸਨ ਲਗਾਤਾਰ ਹਾਲਾਤਾਂ 'ਤੇ ਨਜ਼ਰ ਰੱਖ ਰਿਹਾ ਹੈ।
ਸੁਨਸਰੀ ਤੋਂ ਸ਼ੁਰੂ ਹੋਇਆ ਵਿਰੋਧ ਹੁਣ ਨੇਪਾਲ ਦੇ ਕਈ ਜ਼ਿਲ੍ਹਿਆਂ ਤੱਕ ਫੈਲ ਚੁੱਕਾ ਹੈ। ਵੱਖ-ਵੱਖ ਸਥਾਨਾਂ 'ਤੇ ਰੈਲੀਆਂ, ਧਰਨੇ ਅਤੇ ਜਨ ਸਭਾਵਾਂ ਰਾਹੀਂ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ। 15 ਤੋਂ ਵੱਧ ਹਿੰਦੂਵਾਦੀ ਸੰਗਠਨ ਇਸ ਸਮੇਂ ਸਾਂਝੇ ਮੰਚ 'ਤੇ ਇੱਕਠੇ ਹੋ ਕੇ ਸਾਂਝੀ ਰਣਨੀਤੀ ਤਿਆਰ ਕਰ ਰਹੇ ਹਨ। ਇਨ੍ਹਾਂ ਵਿੱਚ ਵਿੱਚ ਸੰਯੁਕਤ ਹਿੰਦੂ ਮੋਰਚਾ, ਹਿੰਦੂ ਸਮਰਾਟ ਸੈਨਾ, ਰਾਸ਼ਟਰੀ ਪ੍ਰਜਾਤੰਤਰ ਪਾਰਟੀ, ਮਹਾਕਾਲ ਯੁਵਾ ਸ਼ਕਤੀ ਅਤੇ ਹਿੰਦੂ ਯੁਵਾ ਸੰਘ ਵਰਗੇ ਸੰਗਠਨ ਸ਼ਾਮਲ ਹਨ। ਇਹ ਸੰਗਠਨ ਮੁਹਿੰਮਾਂ ਰਾਹੀਂ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ।
ਇਸ ਮੁਹਿੰਮ ਦਾ ਪ੍ਰਭਾਵ ਸਰਹੱਦੀ ਜ਼ਿਲ੍ਹਿਆਂ ਰੂਪਨਦੇਹੀ, ਨਵਲਪਰਾਸੀ ਅਤੇ ਕਪਿਲਵਸਤੂ ਵਰਗੇ ਭਾਰਤ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਅੰਦੋਲਨ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਇਹ ਹੁਣ ਕਿਸੇ ਇੱਕ ਜ਼ਿਲ੍ਹੇ ਦਾ ਨਹੀਂ, ਸਗੋਂ ਪੂਰੇ ਨੇਪਾਲ ਨਾਲ ਜੁੜਿਆ ਰਾਸ਼ਟਰੀ ਮੁੱਦਾ ਬਣ ਗਿਆ ਹੈ।
ਇਸ ਵੇਲੇ ਨੇਪਾਲ ਵਿੱਚ ਬਣ ਰਹੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੇ ਵੀ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿੱਤੇ ਹਨ। ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਿਮ ਨਾਲ ਲੱਗਦੀਆਂ ਸਰਹੱਦਾਂ 'ਤੇ ਸਸ਼ਸਤ੍ਰ ਸੀਮਾ ਬਲ (ਐੱਸਐੱਸਬੀ) ਅਤੇ ਰਾਜ ਪੁਲਿਸ ਨੂੰ ਵਾਧੂ ਚੌਕਸੀ ਦੇ ਨਿਰਦੇਸ਼ ਦਿੱਤੇ ਗਏ ਹਨ। ਐੱਸਐੱਸਬੀ ਦੇ ਆਈਜੀ ਵੰਦਨ ਸਕਸੇਨਾ ਨੇ ਦੱਸਿਆ ਕਿ ਸਰਹੱਦ 'ਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਸਰਹੱਦ ਪਾਰ ਕਰਨ ਵਾਲੇ ਹਰ ਵਿਅਕਤੀ ਅਤੇ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਗਤੀਵਿਧੀ ਨੂੰ ਰੋਕਿਆ ਜਾਵੇ।
ਇਸਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਪੀਲੀਭੀਤ, ਲਖੀਮਪੁਰ ਖੀਰੀ, ਬਹਿਰਾਈਚ, ਸ਼੍ਰਾਵਸਤੀ, ਮਹਾਰਾਜਗੰਜ, ਬਲਰਾਮਪੁਰ ਅਤੇ ਸਿੱਧਾਰਥਨਗਰ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਚੌਕਸੀ ਵਧਾ ਦਿੱਤੀ ਗਈ ਹੈ। ਇਸਦੇ ਮੱਦੇਨਜ਼ਰ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਦੇ ਬੇਤੌਂਹਾ ਅਤੇ ਪਿਪਰੌਨ ਸਰਹੱਦੀ ਚੈਕਪੋਸਟਾਂ 'ਤੇ ਬਾਇਓਮੀਟ੍ਰਿਕ ਜਾਂਚ, ਫੇਸ ਸਕੈਨਿੰਗ ਅਤੇ ਮੂਲ ਪਛਾਣ ਦਸਤਾਵੇਜ਼ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।