menu-icon
Punjabi Story Line
  • Home
  • News
  • National
  • ‘ਹਨੀ ਟ੍ਰੈਪ’ ਦੇ ਜਾਲ 'ਚ ਫਸਿਆ IAF ਦਾ ਵਿੰਗ ਕਮਾਂਡਰ, ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਲੀਕ ਕਰਨ ਦੇ ਦੋਸ਼ 'ਚ ਗ੍ਰਿਫਤਾਰ

‘ਹਨੀ ਟ੍ਰੈਪ’ ਦੇ ਜਾਲ 'ਚ ਫਸਿਆ IAF ਦਾ ਵਿੰਗ ਕਮਾਂਡਰ, ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਲੀਕ ਕਰਨ ਦੇ ਦੋਸ਼ 'ਚ ਗ੍ਰਿਫਤਾਰ

ਭਾਰਤੀ ਹਵਾਈ ਸੈਨਾ ਦੇ ਇੱਕ ਵਿੰਗ ਕਮਾਂਡਰ ਨੂੰ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਸਾਂਝਾ ਕਰਨ ਅਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਵੱਲੋਂ ਸੋਸ਼ਲ ਮੀਡੀਆ ਰਾਹੀ ਰਚੇ ਗਏ 'ਹਨੀ ਟ੍ਰੈਪ' ਵਿੱਚ ਫਸਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖਿਲਾਫ ਗੁਪਤ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Date Updated Last Updated : 08 August 2026, 12:49 PM IST
Share:

ਨਵੀਂ ਦਿੱਲੀ: ਪੁਲਿਸ ਨੇ ਭਾਰਤੀ ਹਵਾਈ ਸੈਨਾ ਦੇ ਇੱਕ ਵਿੰਗ ਕਮਾਂਡਰ ਨੂੰ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਸਾਂਝਾ ਕਰਨ ਅਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਵੱਲੋਂ ਸੋਸ਼ਲ ਮੀਡੀਆ ਰਾਹੀ ਰਚੇ ਗਏ 'ਹਨੀ ਟ੍ਰੈਪ' ਵਿੱਚ ਫਸਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ 2 ਮਹੀਨੇ ਪਹਿਲਾ ਹੋਈ ਸੀ। ਇਹ ਜਾਣਕਾਰੀ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦਿੱਤੀ ਹੈ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹੈ। ਪੁਲਿਸ ਅਨੁਸਾਰ, ਉਸ 'ਤੇ ਗੁਪਤ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਅਧਿਕਾਰੀਆਂ ਮੁਤਾਬਕ, ਵਿੰਗ ਕਮਾਂਡ 'ਤੇ ਕਾਫੀ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਜਾਂਚ ਦੋਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ ਵਿੱਚ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕਮਾਂਡਰ ਵੱਲੋਂ ਕਥਿਤ ਤੌਰ 'ਤੇ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਦਾ ਸੰਪਰਕ ਕਿਨ੍ਹਾਂ ਲੋਕਾਂ ਨਾਲ ਸੀ।

ਸਰਕਾਰੀ ਗੁਪਤਤਾ ਕਾਨੂੰਨ ਤਹਿਤ ਮਾਮਲਾ ਦਰਜ

ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ, ਵਿੰਗ ਕਮਾਂਡਰ ਖ਼ਿਲਾਫ਼ ਸਰਕਾਰੀ ਗੁਪਤਤਾ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਇਹ ਇੱਕ ਅਧਿਕਾਰੀ ਤੱਕ ਸੀਮਤ ਨਹੀਂ ਹੈ ਅਤੇ ਉਹ ਭਾਰਤੀ ਫੌਜ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਰਣਨੀਤਕ ਜਾਣਕਾਰੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਇੱਕ ਵੱਡੇ ਜਾਸੂਸੀ ਨੈੱਟਵਰਕ ਦਾ ਹਿੱਸਾ ਹੋ ਸਕਦਾ ਹੈ।

ਮਹਿਲਾ ਨਾਲ ਸੰਪਰਕ ਦਾ ਦੋਸ਼

ਸੂਤਰਾਂ ਮੁਤਾਬਕ, ਵਿੰਗ ਕਮਾਂਡਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਔਖੇ ਦੌਰ ਵਿੱਚੋਂ ਲੰਘਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਔਰਤ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਗੱਲਬਾਤ ਹੌਲੀ-ਹੌਲੀ ਨਿਯਮਤ ਵੀਡੀਓ ਕਾਲਾਂ ਵਿੱਚ ਬਦਲ ਗਈ। ਔਰਤ ਨੇ ਪਹਿਲਾਂ ਉਸਦਾ ਵਿਸ਼ਵਾਸ ਜਿੱਤਿਆ ਅਤੇ ਫਿਰ ਫੌਜੀ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਮੰਗਣੀ ਸ਼ੁਰੂ ਕਰ ਦਿੱਤੀ। ਅਧਿਕਾਰੀ 'ਤੇ ਦੋਸ਼ ਹੈ ਕਿ ਉਸਨੇ ਫੌਜੀ ਯੂਨਿਟਾਂ ਦੀ ਗਤੀਵਿਧੀ ਅਤੇ ਤਾਇਨਾਤੀ ਬਾਰੇ ਵੇਰਵੇ, ਹੋਰ ਸੰਵੇਦਨਸ਼ੀਲ ਜਾਣਕਾਰੀਆਂ ਔਰਤ ਨਾਲ ਸਾਂਝੀਆਂ ਕੀਤੀਆਂ।

ਭਾਰਤੀ ਹਵਾਈ ਸੇਨਾ ਨੇ ਅਪਣਾਇਆ ਸਖ਼ਤ ਰੁਖ

ਸੂਤਰਾਂ ਮੁਤਾਬਕ, ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਧਿਕਾਰੀ 'ਤੇ ਕਿਸੇ ਸਹਿਕਰਮੀ ਦੇ ਮੋਬਾਈਲ ਫੋਨ ਵਿੱਚ ਡਾਟਾ ਚੋਰੀ ਕਰਨ ਵਾਲਾ ਸਾਫਟਵੇਅਰ ਇੰਸਟਾਲ ਕਰਨ ਦਾ ਵੀ ਦੋਸ਼ ਹੈ। ਕਥਿਤ ਤੌਰ 'ਤੇ ਇਸ ਰਾਹੀਂ ਫੋਨ ਦੇ ਡਾਟਾ ਜਾਂ ਡਿਵਾਈਸ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਹਵਾਈ ਸੇਨਾ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਸਖ਼ਤ ਰੁਖ ਅਪਣਾਇਆ ਹੈ। ਹਵਾਈ ਸੈਨਾ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਅਤੇ ਰੱਖਿਆ ਗੁਪਤ ਜਾਣਕਾਰੀ ਨਾਲ ਸਮਝੌਤਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸਮੇਂ ਸਿਰ ਕੀਤੇ ਗਏ ਨਿਗਰਾਨੀ ਅਤੇ ਜਾਂਚ ਉਪਾਵਾਂ ਕਾਰਨ ਅਧਿਕਾਰੀ ਨੂੰ ਫੜਿਆ ਜਾ ਸਕਿਆ।

ਪਹਿਲਾਂ ਵੀ ਆ ਚੁੱਕੇ ਹਨ ਅਜਿਹੇ ਮਾਮਲੇ

ਦੱਸ ਦੇਈਏ, ਇਹ ਪਹਿਲੀ ਬਾਰ ਨਹੀਂ ਹੈ, ਜਦੋਂ ਕਿਸੇ ਵਿੰਗ ਕਮਾਂਡਰ 'ਤੇ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਅਤੇ ਹਨੀ ਟ੍ਰੈਪ ਦੇ ਦੋਸ਼ ਲੱਗੇ ਹਨ। ਇਸਤੋਂ ਪਹਿਲਾ, ਪਿਛਲੇ ਸਾਲ ਰਾਜਸਥਾਨ ਦੇ ਅਲਵਰ ਵਿੱਚ ਵੀ ਇੱਕ ਵਿਅਕਤੀ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 

 
 

Recent News