menu-icon
Punjabi Story Line
  • Home
  • News
  • National
  • ਹਿਮਾਚਲ ਦੇ ਚੰਬਾ ਵਿੱਚ ਭਿਆਨਕ ਬੱਸ ਹਾਦਸਾ, 7 ਲੋਕਾਂ ਦੀ ਮੌਤ ਅਤੇ 11 ਜਖ਼ਮੀ

ਹਿਮਾਚਲ ਦੇ ਚੰਬਾ ਵਿੱਚ ਭਿਆਨਕ ਬੱਸ ਹਾਦਸਾ, 7 ਲੋਕਾਂ ਦੀ ਮੌਤ ਅਤੇ 11 ਜਖ਼ਮੀ

ਹਿਮਾਚਲ ਦੇ ਚੰਬਾ ਵਿੱਚ ਇੱਕ ਪ੍ਰਾਈਵੇਟ ਬੱਸ ਬੇਕਾਬੂ ਹੋ ਕੇ ਹੇਠਾਂ ਵਾਲੀ ਸੜਕ 'ਤੇ ਡਿੱਗ ਗਈ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 11 ਜਖ਼ਮੀ ਹਨ।

Date Updated Last Updated : 08 August 2026, 11:02 AM IST
Share:

ਹਿਮਾਚਲ: ਦੇਸ਼ ਵਿੱਚ ਇਨ੍ਹਾਂ ਦਿਨੀਂ ਬਾਰਿਸ਼ ਦੇ ਮੌਸਮ ਵਿਚਾਲੇ ਕਈ ਦਰਦਨਾਕ ਹਾਦਸੇ ਵਾਪਰ ਰਹੇ ਹਨ। ਹਾਲ ਹੀ 'ਚ ਵੱਡੀ ਖ਼ਬਰ ਹਿਮਾਚਲ ਦੇ ਚੰਬਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪ੍ਰਾਈਵੇਟ ਬਸ ਦੇ ਬੇਕਾਬੂ ਹੋ ਕੇ 100 ਫੁੱਟ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 11 ਜਖ਼ਮੀ ਹਨ।

ਕਿਵੇਂ ਵਾਪਰਿਆ ਹਾਦਸਾ?

ਦਰਅਸਲ, ਇਹ ਹਾਦਸਾ ਚੰਬਾ ਜ਼ਿਲ੍ਹੇ ਦੇ ਬੈਰਾਗੜ੍ਹ-ਚੰਬਾ ਮਾਰਗ 'ਤ ਸ਼ਨੀਵਾਰ ਸਵੇਰੇ ਵਾਪਰਿਆ, ਜਿੱਥੇ ਬੈਰਾਗੜ੍ਹਾ ਤੋਂ ਚੰਬਾ ਅ ਰਹੀ ਸ਼ਰਮਾ ਟ੍ਰੈਵਲਜ਼ ਦੀ ਪ੍ਰਾਈਵੇਟ ਬੱਸ ਦੇਵੀਕੋਠੀ ਨੇੜੇ ਚਾਲੁਜ ਮੋੜ 'ਤੇ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਲੰਘ ਰਹੀ ਦੂਜੀ ਬੱਸ 'ਤੇ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ 7 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਹੈ। ਜਦਕਿ 11 ਲੋਕਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। 

ਡਰਾਈਵਰ ਨੇ ਖੋਹਿਆ ਆਪਣਾ ਸੰਤੁਲਨ

ਜਾਣਕਾਰੀ ਮੁਤਾਬਕ, ਸ਼ਰਮਾ ਟ੍ਰੈਵਲਜ਼ ਦੀ ਬੱਸ ਸਵੇਰੇ 6:30 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ। ਅਜੇ ਬੱਸ ਨੇ ਸਿਰਫ 3 ਕਿਮੀ. ਦਾ ਸਫ਼ਰ ਹੀ ਤੈਅ ਕੀਤਾ ਸੀ ਕਿ ਉਹ ਅਚਾਨਕ ਬੇਕਾਬੂ ਹੋ ਗਈ। ਡਰਾਈਵਰ ਆਪਣਾ ਸੰਤੁਲਨ ਖੋਹ ਬੈਠਾ ਅਤੇ ਬੱਸ ਸੜਕ ਤੋਂ ਹੇਠਾਂ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ 20 ਤੋਂ 25 ਯਾਤਰੀ ਸਵਾਰ ਸਨ। 

ਜਖ਼ਮੀਆਂ ਨੂੰ ਪਹੁੰਚਾਇਆ ਗਿਆ ਹਸਪਤਾਲ

ਜਿਵੇਂ ਹੀ ਇਹ ਹਾਦਸਾ ਵਾਪਰਿਆ, ਸਥਾਨਕ ਲੋਕ ਤੁਰੰਤ ਮੌਕੇ ਤੇ ਪਹੁੰਚੇ। ਇਸ ਮਗਰੋਂ ਰਾਹਤ ਅਤੇ ਬਚਾਅ ਟੀਮਾਂ ਵੀ ਉੱਥੇ ਪਹੁੰਚ ਗਈਆਂ ਅਤੇ ਬਚਾਅ ਕਾਰਜਾਂ ਵਿੱਚ ਜੁੱਟ ਗਈਆਂ। ਟੀਮਾਂ ਨੇ ਮਸ਼ੱਕਤ ਨਾਲ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਸਾਰਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਈ ਯਾਤਰੀ ਅਜੇ ਵੀ ਬੱਸ ਦੇ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ।

ਜਾਂਚ 'ਚ ਜੁੱਟੀ ਪੁਲਿਸ 

ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀ ਹੈ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ। 

Recent News