menu-icon
Punjabi Story Line
  • Home
  • News
  • National
  • Weather Update: ਅੱਜ ਦਿੱਲੀ-ਐਨਸੀਆਰ ਲਈ ਰੈੱਡ ਅਲਰਟ, ਪੰਜਾਬ, ਬਿਹਾਰ ਅਤੇ ਯੂਪੀ ਸਮੇਤ ਇਨ੍ਹਾਂ ਸੂਬਿਆਂ 'ਚ ਵੀ ਭਾਰੀ ਮੀਂਹ ਦੀ ਸੰਭਾਵਨਾ

Weather Update: ਅੱਜ ਦਿੱਲੀ-ਐਨਸੀਆਰ ਲਈ ਰੈੱਡ ਅਲਰਟ, ਪੰਜਾਬ, ਬਿਹਾਰ ਅਤੇ ਯੂਪੀ ਸਮੇਤ ਇਨ੍ਹਾਂ ਸੂਬਿਆਂ 'ਚ ਵੀ ਭਾਰੀ ਮੀਂਹ ਦੀ ਸੰਭਾਵਨਾ

8 ਅਗਸਤ ਨੂੰ ਭਾਰਤੀ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰਾਜਧਾਨੀ ਅਤੇ ਆਲੇ-ਦੁਆਲੇ ਦੇ ਸ਼ਹਿਰਾ ਵਿੱਚ ਭਾਰੀ ਮੀਂਹ ਅਤੇ ਗਰਜ-ਤੂਫਾਨ ਦੀ ਭਵਿੱਖਵਾਣੀ ਕੀਤੀ ਗਈ ਹੈ। ਇਸਦੇ ਨਾਲ ਦੇਸ਼ ਦੇ 15 ਸੂਬਿਆਂ ਲਈ ਬਾਰਿਸ਼ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ।

Date Updated Last Updated : 08 August 2026, 10:26 AM IST
Share:

ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਬਾਰਿਸ਼ ਹੋਈ, ਜਿਸ ਨਾਲ ਪੂਰਾ ਖੇਤਰ ਜਲਮਗਨ ਹੋ ਗਿਆ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਲੋਕ ਆਪਣੇ ਦਫ਼ਤਰਾਂ 'ਚ ਪਹੁੰਚਣ ਅਤੇ ਕੰਮ ਤੋਂ ਬਾਅਦ ਘਰ ਪਹੁੰਚਣ ਲਈ ਕਾਫੀ ਪ੍ਰੇਸ਼ਾਨ ਹੁੰਦੇ ਨਜ਼ਰ ਆਏ। ਹੁਣ, ਅੱਜ ਸ਼ਨੀਵਾਰ ਲਈ ਵੀ ਅੰਤਰਰਾਸ਼ਟਰੀ ਮੁਦਰਾ ਫੰਡ (IMD) ਨੇ ਦਿੱਲੀ-ਐਨਸੀਆਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਅਗਲੇ ਕੁੱਝ ਘੰਟੇ ਬਾਰਿਸ਼ ਦੇ ਲਿਹਾਜ਼ ਤੋਂ ਕਾਫੀ ਅਹਮ ਰਹਿਣ ਵਾਲੇ ਹਨ। ਰਾਜਧਾਨੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਭਾਰੀ ਮੀਂਹ ਅਤੇ ਗਰਜ-ਤੂਫਾਨ ਦੀ ਭਵਿੱਖਵਾਣੀ ਕੀਤੀ ਗਈ ਹੈ।

15 ਸੂਬਿਆਂ 'ਚ ਭਾਰੀ ਬਾਰਿਸ਼ ਦਾ ਅਲਰਟ

IMD ਨੇ 8 ਅਗਸਤ ਨੂੰ ਦੇਸ਼ ਤੇ ਦੇ 15 ਸੂਬਿਆਂ 'ਚ ਭਾਰੀ ਬਾਰਿਸ਼ ਦੀ ਸੰਭਵਨਾ ਜਤਾਈ ਹੈ। ਇੱਥੇ ਬਾਰਿਸ਼ ਆਪਣਾ ਭਿਆਨਕ ਰੂਪ ਦਿੱਖਾ ਸਕਦੀ ਹੈ। ਪੂਰਬੀ ਭਾਰਤ ਵਿੱਚ ਅਗਲੇ ਤਿੰਨ ਦਿਨਾਂ ਤੱਕ ਮੌਸਮ ਬਹੁਤ ਹੀ ਪ੍ਰਤੀਕੂਲ ਰਹਿਣ ਦੀ ਉਮੀਦ ਹੈ, ਮੁੱਖ ਤੌਰ 'ਤੇ ਗੰਗਾ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਖੇਤਰਾਂ ਦੇ ਨੇੜੇ, ਉੱਤਰ-ਪੱਛਮੀ ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ। ਯਾਨੀ ਇਸਦਾ ਮਤਲਬ ਹੈ ਕਿ ਆਉਣ ਵਾਲਾ ਹਫ਼ਤਾ ਬਾਰਿਸ਼ ਦੇ ਮਾਮਲੇ ਵਿੱਚ ਮਹੱਤਵਪੂਰਨ ਹੋਵੇਗਾ। ਇਨ੍ਹਾਂ ਦਿਨਾਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 

ਇਨ੍ਹਾਂ ਸੂਬਿਆ ਲਈ ਜਾਰੀ ਹੋਇਆ ਅਲਰਟ

ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦੀ ਸੰਭਾਵਨਾ ਨੂੰ ਲੈ ਕੇ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼-ਛਤੀਸਗੜ੍ਹ, ਉੜੀਸਾ, ਝਾਰਖੰਡ ਅਤੇ ਗੁਜਰਾਤ ਲਈ 24 ਘੰਟਿਆ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਕ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ 60 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਅਜਿਹੇ ਵਿੱਚ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਅਤੇ ਬਿਨਾਂ ਜਰੂਰਤ ਤੋਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। 

ਇਸਤੋਂ ਇਲਾਵਾ, ਮੌਸਮ ਵਿਭਾਗ ਨੇ ਹਰਿਆਣਾ ਵਿੱਚ ਅਗਲੇ 3-4 ਘੰਟਿਆਂ ਲਈ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਗੁਰੁਗ੍ਰਾਮ, ਝੱਜਰ, ਜੀਂਦ, ਰੇਵਾੜੀ, ਰੋਹਤਕ, ਸੋਨੀਪਤ ਵਰਗੇ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ। ਇੱਥੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

ਦਿੱਲੀ-ਐਨਸੀਆਰ ਵਿੱਚ ਪ੍ਰਭਾਵਿਤ ਹੋਈ ਆਵਾਜਾਈ

ਦੱਸ ਦੇਈਏ, ਬੀਤੇ ਦਿਨ ਦਿੱਲੀ-ਐਨਸੀਆਰ ਵਿੱਚ ਲਗਾਤਾਰ ਮੀਂਹ ਦਾ ਸਿਲਸਿਲਾ ਜਾਰੀ ਰਿਹਾ। ਸਵੇਰ ਤੋਂ ਸ਼ੁਰੂ ਹੋਈ ਅਤੇ ਸ਼ਾਮ ਤੱਕ ਜਾਰੀ ਰਹੀ ਬਾਰਿਸ਼ ਕਾਰਣ ਦਿੱਲੀ ਦੀਆਂ ਸੜਕਾਂ ਤਰ ਗਈਆਂ। ਸੜਕਾਂ ਵਿੱਚ ਪਾਣੀ  ਖੜ੍ਹਾ ਹੋਣ ਨਾਲ ਲੋਕਾਂ ਨੂੰ ਕਾਫੀ ਮਸ਼ਕਤ ਕਰਨੀ ਪਈ। ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਅਤੇ ਸੜਕਾਂ 'ਤੇ ਜਾਮ ਲੱਗ ਗਿਆ। 1 ਘੰਟੇ ਦੇ ਸਫ਼ਰ ਨੂੰ ਲੋਕਾਂ ਨੇ 3 ਘੰਟਿਆਂ ਦੀ ਦੇਰੀ ਵਿੱਚ ਕਵਰ ਕੀਤਾ।  

ਉੱਤਰਾਖੰਡ 'ਚ ਮੀਂਹ ਕਾਰਨ ਖਿਸਕੀ ਜ਼ਮੀਨ

ਦੂਜੇ ਪਾਸੇ ਪਹਾੜੀ ਰਾਜਾਂ ਵਿਆਚ ਬਾਰਿਸ਼ ਦਾ ਰੌਦਰ ਰੂਪ ਦੇਖਣ ਨੂੰ ਮਿਲਿਆ। ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਮੀਂਹ ਕਾਰਨ ਜ਼ਮੀਨ ਖਿਸਕ ਗਈ ਅਤੇ ਨਤੀਜੇ ਵਜੋਂ 130 ਤੋਂ ਬੰਦ ਸੜਕਾਂ ਬੰਦ ਹੋ ਗਈਆਂ।

10 ਅਗਸਤ ਤੱਕ ਬਾਰਿਸ਼ ਦੀ ਸੰਭਾਵਨਾ

ਦੱਸ ਦੇਈਏ, ਭਾਰਤ ਮੌਸਮ ਵਿਭਾਗ (IMD) ਨੇ ਦੇਸ਼ ਦੇ ਕਈ ਸੂਬਿਆਂ ਵਿੱਚ 10 ਅਗਸਤ ਤੱਕ ਭਾਰੀ ਬਾਰਿਸ਼ ਲਈ ਅਲਰਟ ਜਾਰੀ ਕੀਤਾ ਹੈ। ਅਗਲੇ ਤਿੰਨ ਦਿਨਾਂ ਪੂਰਬੀ ਭਾਰਤ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਅਗਲੇ ਦੋ ਦਿਨਾਂ ਵਿੱਚ ਕੇਰਲ, ਤੱਟਵਰਤੀ ਕਰਨਾਟਕ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਉੱਤਰ-ਪੂਰਬੀ ਭਾਰਤ ਵਿੱਚ ਵੀ ਭਾਰੀ ਬਾਰਿਸ਼ ਜਾਰੀ ਰਹਿਣ ਦੀ ਉਮੀਦ ਹੈ।

 
 

Recent News