menu-icon
Punjabi Story Line
  • Home
  • News
  • International
  • ਟਰੰਪ ਨੂੰ ਅਮਰੀਕੀ ਕੋਰਟ ਤੋਂ ਵੱਡਾ ਝਟਕਾ, ਬਾਲਰੂਮ ਦੇ ਨਿਰਮਾਣ 'ਤੇ ਲਗਾਈ ਰੋਕ, ਕਿਹਾ- 'ਤੁਸੀ ਵ੍ਹਾਈਟ ਹਾਊਸ ਦੇ ਮਾਲਕ ਨਹੀਂ, ਕਿਰਾਏਦਾਰ ਹੋ'

ਟਰੰਪ ਨੂੰ ਅਮਰੀਕੀ ਕੋਰਟ ਤੋਂ ਵੱਡਾ ਝਟਕਾ, ਬਾਲਰੂਮ ਦੇ ਨਿਰਮਾਣ 'ਤੇ ਲਗਾਈ ਰੋਕ, ਕਿਹਾ- 'ਤੁਸੀ ਵ੍ਹਾਈਟ ਹਾਊਸ ਦੇ ਮਾਲਕ ਨਹੀਂ, ਕਿਰਾਏਦਾਰ ਹੋ'

ਅਮਰੀਕੀ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੇ ਮਹੱਤਵਪੂਰਣ ਅਤੇ ਮਹਿੰਗੇ ਪ੍ਰੋਜੈਕਟ ਬਾਲਰੂਮ ਦੇ ਨਿਰਮਾਣ 'ਤੇ ਰੋਕ ਲਗਾ ਦਿੱਤੀ ਹੈ ਅਤੇ ਸਖ਼ਤ ਰੁਖ ਦਿਖਾਉਂਦਿਆਂ ਕਿਹਾ ਕਿ ਕੋਈ ਵੀ ਰਾਸ਼ਟਰਪਤੀ ਇਤਿਹਾਸਕ ਇਮਾਰਤ ਦਾ ਕਿਰਾਏਦਾਰ ਹੁੰਦਾ ਹੈ, ਮਾਲਕ ਨਹੀਂ।

Date Updated Last Updated : 08 August 2026, 09:47 AM IST
Share:

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੈਡਰਲ ਅਪੀਲ ਕੋਰਟ ਤੋਂ ਤਗੜਾ ਝਟਕਾ ਲੱਗਾ ਹੈ। ਅਮਰੀਕੀ ਕੋਰਟ ਨੇ ਟਰੰਪ ਦੇ ਬਹੁਤ ਹੀ ਮਹੱਤਵਪੂਰਣ ਅਤੇ ਮਹਿੰਗੇ ਪ੍ਰੋਜੈਕਟ ਬਾਲਰੂਮ ਦੇ ਨਿਰਮਾਣ 'ਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਵ੍ਹਾਈਟ ਹਾਊਸ ਦੇ ਤੋੜੇ ਗਏ ਈਸਟ ਵਿੰਗ ਦੀ ਜਗ੍ਹਾ 400 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਨ ਵਾਲੇ ਬਾਲਰੂਮ ਦੇ ਨਿਰਮਾਣ ਨੂੰ ਰੋਕਣ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਕੋਈ ਵੀ ਰਾਸ਼ਟਰਪਤੀ ਇਤਿਹਾਸਕ ਇਮਾਰਤ ਦਾ ਕਿਰਾਏਦਾਰ ਹੁੰਦਾ ਹੈ, ਮਾਲਕ ਨਹੀਂ।

ਬੇਸ਼ਕ ਕੋਰਟ ਨੇ ਟਰੰਪ ਨੂੰ ਬਾਲਰੂਮ ਦੇ ਨਿਰਮਾਣ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ, ਪਰ ਇਸਦੇ ਨਾਲ ਹੀ ਅਦਾਲਤ ਨੇ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ 'ਚ ਸਮੀਖਿਆ ਦੀ ਅਪੀਲ ਕਰਨਾ ਦਾ ਮੌਕਾ ਦੇਣ ਲਈ ਇਸ ਫੈਸਲੇ 'ਤੇ 14 ਦਿਨਾਂ ਲਈ ਰੋਕ ਲਗਾ ਦਿੱਤੀ ਹੈ। 

'ਹਰ ਰਾਸ਼ਟਰਪਤੀ ਵ੍ਹਾਈਟ ਹਾਊਸ ਦਾ ਕਿਰਾਏਦਾਰ ਹੁੰਦਾ, ਮਾਲਕ ਨਹੀਂ'

ਡਿਸਟ੍ਰਿਕਟ ਆਫ਼ ਕੋਲੰਬੀਆ ਸਰਕਟ ਲਈ ਅਮਰੀਕੀ ਸੰਘੀ ਅਪੀਲ ਅਦਾਲਤ ਨੇ 2-1 ਦੇ ਬਹੁਮਤ ਵਾਲੇ ਫੈਸਲੇ ਵਿੱਚ ਕਿਹਾ, "ਹਰ ਰਾਸ਼ਟਰਪਤੀ ਵ੍ਹਾਈਟ ਹਾਊਸ ਦਾ ਅਸਥਾਈ ਕਿਰਾਏਦਾਰ ਹੁੰਦਾ ਹੈ, ਸਥਾਈ ਮਾਲਕ ਨਹੀਂ। ਰਾਸ਼ਟਰਪਤੀ ਕੋਲ ਇਸ ਜਾਇਦਾਦ 'ਤੇ ਕੋਈ ਸੰਵਿਧਾਨਕ ਅਧਿਕਾਰ ਨਹੀਂ ਹੈ। ਇਹ ਕੰਪਲੈਕਸ ਸਾਰੇ ਮੌਜੂਦਾ ਅਤੇ ਭਵਿੱਖ ਦੇ ਰਾਸ਼ਟਰਪਤੀਆਂ ਅਤੇ ਅਮਰੀਕੀ ਜਨਤਾ ਦੀ ਵਰਤੋਂ ਲਈ ਬਣਾਇਆ ਅਤੇ ਸੁਰੱਖਿਅਤ ਰੱਖਿਆ ਗਿਆ ਹੈ।"

 

ਕੋਰਟ ਨੇ ਕਿਹਾ- ਅਸੀ ਅਮਰੀਕੀ ਇਤਿਹਾਸ ਵਿੱਚ ਕੋਈ ਅਜਿਹਾ ਉਦਾਹਰਣ ਨਹੀਂ ਦੇਖਿਆ, ਜਿਸ ਵਿੱਚ ਕਿਸੇ ਰਾਸ਼ਟਰਪਤੀ ਨੇ ਆਪਣੇ ਨਿਜੀ ਧਨ ਦੇ ਜ਼ਰਿਏ ਵ੍ਹਾਈਟ ਹਾਊਸ ਦੇ ਉਨ੍ਹਾਂ ਮਹਤੱਵਪੂਰਣ ਹਿੱਸਿਆਂ ਨੂੰ ਇਕ ਪਾਸੜ ਢੰਗ ਨਾਲ ਢਹਾ ਦਿੱਤਾ ਹੋਵੇ, ਜਿਸਨੂੰ ਕਾਂਗਰਸ ਨੇ ਬਣਾਉਣ ਦੀ ਮੰਜੂਰੀ ਦਿੱਤੀ ਸੀ, ਜਿਸ ਲਈ ਅਮਰੀਕੀ ਟੈਕਸਦਾਤਾਵਾਂ ਨੇ ਭੁਗਤਾਨ ਕੀਤਾ ਸੀ। ਅਜੇ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ।

ਟਰੰਪ ਨੂੰ ਮਿਲੀ ਥੋੜ੍ਹੀ ਰਾਹਤ
ਇਸਦੇ ਨਾਲ ਹੀ ਅਦਾਲਤ ਟਰੰਪ ਨੂੰ ਰਾਹਤ ਦਿੰਦਿਆ ਆਪਣੇ ਫੈਸਲੇ ਤੇ 14 ਦਿਨਾਂ ਦੀ ਰੋਕ ਲਗਾ ਦਿੱਤੀ ਤਾਂ ਜੋ ਪ੍ਰਸ਼ਾਸਨ ਅਮਰੀਕੀ ਸੁਪਰੀਮ ਕੋਰਟ ਕੋਲ ਅਪੀਲ ਕਰ ਸਕੇ। 

 

ਟਰੰਪ ਨੇ ਦੱਸਿਆ ਸੀ ਆਪਣਾ ਪਲਾਨ
ਇਸਤੋਂ ਪਹਿਲਾਂ ਟਰੰਪ ਨੇ 7 ਜੁਲਾਈ ਨੂੰ ਰੋਜ ਗਾਰਡਨ ਵਿੱਚ ਆਪਣੇ ਸੰਬੋਧਨ 'ਚ ਵ੍ਹਾਈਟ ਹਾਊਸ ਦੇ ਨਵੀਨੀਕਰਣ 'ਤੇ ਵਿਸਥਾਰ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਇਸਨੂੰ ਅਮਰੀਕਾ ਦੇ ਭਵਿੱਖ ਦਾ ਪ੍ਰਤੀਕ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਕੋਲ ਅਜਿਹੀਆਂ ਰਸਮੀ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ, ਜੋ ਦੁਨੀਆ ਦੀ ਹੋਰ ਵੱਡੀਆਂ ਸ਼ਕਤੀਆਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਉੱਤਮ ਹੋਵੇ।


 

Recent News