menu-icon
Punjabi Story Line
  • Home
  • News
  • Business
  • ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਫੜ੍ਹੀ ਰਫ਼ਤਾਰ, ਜਾਣੋ ਅੱਜ ਦੇ ਭਾਅ

ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਫੜ੍ਹੀ ਰਫ਼ਤਾਰ, ਜਾਣੋ ਅੱਜ ਦੇ ਭਾਅ

ਅੱਜ 24 ਕੈਰੇਟ ਸੋਨਾ  ₹2,890 ਪ੍ਰਤੀ 10 ਗ੍ਰਾਮ ਵੱਧ ਗਿਆ ਹੈ। ਇਸਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ ₹6,200 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦੇਖਿਆ ਗਿਆ ਹੈ।

Date Updated Last Updated : 06 August 2026, 11:44 AM IST
Share:

ਨਵੀਂ ਦਿੱਲੀ: ਜੇਕਰ ਤੁਸੀਂ ਅੱਜ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਮਹਤੱਵਪੂਰਣ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਰਫ਼ਤਾਰ ਫੜ ਲਈ ਹੈ। 24 ਕੈਰੇਟ ਸੋਨਾ  ₹2,890 ਪ੍ਰਤੀ 10 ਗ੍ਰਾਮ ਵੱਧ ਗਿਆ ਹੈ। ਇਸਦੇ ਨਾਲ ਹੀ ਚਾਂਦੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਤਾਂ ਆਓ ਜਾਣਦੇ ਹਾਂ ਅੱਜ ਸੋਨੇ ਅਤੇ ਚਾਂਦੀ ਦੀਆਂ ਕੀ ਦਰਾਂ ਹਨ..

ਕੱਲ੍ਹ, ਬੁੱਧਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ ₹1,46,840 ਪ੍ਰਤੀ 10 ਗ੍ਰਾਮ ਸੀ, ਜਦਕਿ ਅੱਜ ਇਹ ਵਧ ਕੇ ₹1,49,730 ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਤਰ੍ਹਾਂ ਸੋਨੇ ਵਿੱਚ ਇੱਕ ਦਿਨ ਵਿੱਚ ₹2,890 ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ।  

ਅੱਜ ਦੇ ਸੋਨੇ ਦੇ ਤਾਜ਼ਾ ਭਾਅ:

24 ਕੈਰੇਟ ਸੋਨਾ
₹1,49,730 ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ
1,37,250 ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ
₹1,12,300 ਪ੍ਰਤੀ 10 ਗ੍ਰਾਮ

ਚਾਂਦੀ ਨੇ ਵੀ ਮਾਰੀ ਛਲਾਂਗ

ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਆਈ ਹੈ। ਅੱਜ ਚਾਂਦੀ ਦੀ ਕੀਮਤ ਵਿੱਚ ₹6,200 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਚਾਂਦੀ ਦਾ ਕੀਮਤ ਲਗਭਗ ₹2.46 ਲੱਖ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ ਹੈ। ਹਾਲਾਂਕਿ ਵੱਖ-ਵੱਖ ਸ਼ਹਿਰਾਂ ਅਤੇ ਸਥਾਨਕ ਬਾਜ਼ਾਰਾਂ ਵਿੱਚ ਇਹ ਰੇਟ ਕੁਝ ਅੰਤਰ ਨਾਲ ਹੋ ਸਕਦੇ ਹਨ।

ਵੱਖ-ਵੱਖ ਸੂਬਿਆਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

6 ਅਗਸਤ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਤੀ ਗ੍ਰਾਮ ਦਰਾਂ ਇਸ ਪ੍ਰਕਾਰ ਦਰਜ ਕੀਤੀਆਂ ਗਈਆਂ: 
ਦਿੱਲੀ
24-ਕੈਰੇਟ ਸੋਨਾ ₹14,591 ਪ੍ਰਤੀ ਗ੍ਰਾਮ
22-ਕੈਰੇਟ ਸੋਨਾ ₹13,376 ਅਤੇ 18-ਕੈਰੇਟ ₹10,947

ਮੁੰਬਈ, ਕੋਲਕਾਤਾ, ਬੰਗਲੁਰੂ, ਹੈਦਰਾਬਾਦ ਅਤੇ ਕੇਰਲ

24-ਕੈਰੇਟ ਸੋਨਾ ₹14,576 ਪ੍ਰਤੀ ਗ੍ਰਾਮ
22-ਕੈਰੇਟ ਸੋਨਾ ₹13,361 ਪ੍ਰਤੀ ਗ੍ਰਾਮ
18-ਕੈਰੇਟ ਸੋਨਾ ₹10,932 ਪ੍ਰਤੀ ਗ੍ਰਾਮ

ਚੇਨਈ
18-ਕੈਰੇਟ ਸੋਨੇ ਦੀ ਕੀਮਤ ₹11,176 ਪ੍ਰਤੀ ਗ੍ਰਾਮ
ਜਦੋਂ ਕਿ 24-ਕੈਰੇਟ ਅਤੇ 22-ਕੈਰੇਟ ਸੋਨੇ ਦੀਆਂ ਦਰਾਂ ਮੁੰਬਈ ਵਾਂਗ ਹੀ ਹਨ।

ਦੱਸ ਦੇਈਏ, ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਨਾ ਸਿਰਫ਼ ਅੰਤਰਰਾਸ਼ਟਰੀ ਕਾਰਕਾਂ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਸਗੋਂ ਸਥਾਨਕ ਮੰਗ, ਤਿਉਹਾਰਾਂ ਦੇ ਮੌਸਮ ਅਤੇ ਡਾਲਰ-ਰੁਪਏ ਦੀ ਐਕਸਚੇਂਜ ਦਰ ਦੁਆਰਾ ਵੀ ਮਹੱਤਵਪੂਰਨ ਤੌਰ 'ਤੇ ਪ੍ਰਭਾਵਿਤ ਹੁੰਦੀਆਂ ਹਨ। 
 

Recent News