Courtesy: X@Znnabi74
ਝਾਂਸੀ: ਮਾਫੀਆ ਸ਼ਖਸੀਅਤ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤਰ ਅਬਾਨ ਅਹਿਮਦ ਦੀ ਮੌਤ ਹੋ ਗਈ ਹੈ। ਅਬਾਨ ਦੀ ਮੌਤ ਝਾਂਸੀ-ਕਾਨਪੁਰ ਰਾਸ਼ਟਰੀ ਰਾਜਮਾਰਗ 'ਤੇ ਪੁੰਛ ਪੁਲਿਸ ਸਟੇਸ਼ਨ ਖੇਤਰ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਹੋਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਵੀ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ ਅਬਾਨ ਦੇ ਇੱਕ ਹੋਰ ਸਾਥੀ ਦੀ ਵੀ ਮੌਤ ਹੋ ਗਈ ਹੈ, ਜਦੋਂ ਕਿ ਤਿੰਨ ਹੋਰ ਨੌਜਵਾਨ ਗੰਭੀਰ ਤੌਰ 'ਤੇ ਜ਼ਖਮੀ ਹੋ ਹਨ।
ਜਾਣਕਾਰੀ ਦੇ ਮੁਤਾਬਕ, ਅਬਾਨ ਆਪਣੇ ਦੋਸਤਾਂ ਦੇ ਨਾਲ ਝਾਂਸੀ ਦੀ ਜੇਲ 'ਚ ਬੰਦ ਆਪਣੇ ਭਰਾ ਅਲੀ ਅਹਮਦ ਨੂੰ ਮਿਲਣ ਆਏ ਸਨ ਅਤੇ ਉਸਨੂੰ ਮਿਲਣ ਤੋਂ ਬਾਅਦ ਪੁੰਛ ਖੇਤਰ ਦੇ ਨੇੜੇ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੁਰਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪੁਹੰਚੀ ਅਤੇ ਉਨ੍ਹਾਂ ਨੂੰ ਐਂਮਬੂਲੇਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਸ ਹਾਦਸੇ 'ਚ ਉਨ੍ਹਾਂ ਦੇ ਇਕ ਹੋਰ ਦੋਸਤ ਦੀ ਵੀ ਮੌਤ ਹੋ ਗਈ ਹੈ ਅਤੇ ਬਾਕੀ ਤਿੰਨ ਨੌਜਵਾਨ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।
ਮੁੱਢਲੀ ਸਹਾਇਤਾ ਤੋਂ ਬਾਅਦ, ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮਹਾਰਾਣੀ ਲਕਸ਼ਮੀ ਬਾਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਅਬਾਨ ਅਹਮਦ ਅਤੇ ਉਨ੍ਹਾਂ ਦੇ ਦੋਸਤ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਕਿਵੇਂ ਹੋਇਆ ਹਾਦਸਾ?
ਜਾਣਕਾਰੀ ਮੁਤਾਬਕ, ਅਬਾਨ ਦੀ ਕਾਰ ਹਾਈਵੇਅ ਤੇ ਤੇਜ਼ ਰਫ਼ਤਾਰ ਕਾਰਣ ਨਿਯੰਤਰਣ ਖੋਹ ਕੇ ਇੱਕ ਡਿਵਾਈਡਰ ਨਾਲ ਟਕਰਾ ਗਈ। ਇਹ ਟਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਕੋਣ ਸੀ ਅਬਾਨ ਅਹਮਦ?
ਦੱਸ ਦੇਈਏ, ਅਬਾਨ ਅਹਮਦ, ਅਤੀਕ ਅਹਮਦ ਦਾ ਸਭ ਤੋਂ ਛੋਟਾ ਪੁੱਤਰ ਸੀ। ਉਮੇਸ਼ ਪਾਲ ਹੱਤਿਆਕਾਂਡ ਤੋਂ ਬਾਅਦ ਅਬਾਨ ਅਤੇ ਉਸਦੇ ਭਰਾ ਅਹਜਮ ਨੂੰ ਨਾਬਾਲਗ ਹੋਣ ਕਾਰਣ ਬਾਲ ਸੁਰੱਖਿਆ ਘਰ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਹ ਨਾਬਾਲਗ ਸਨ। ਬਾਅਦ ਵਿੱਚ, ਅਕਤੂਬਰ 2023 ਵਿੱਚ ਦੋਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭੂਆ ਦੀ ਹਿਰਾਸਤ ਵਿੱਚ ਸੌਂਪ ਦਿੱਤਾ ਗਿਆ ਸੀ।
ਇਹ ਧਿਆਨ ਦੇਣ ਯੋਗ ਹੈ ਕਿ ਅਤੀਕ ਅਹਿਮਦ ਦੇ ਪੁੱਤਰ ਅਲੀ ਅਹਿਮਦ ਨੂੰ 1 ਅਕਤੂਬਰ, 2025 ਨੂੰ ਨੈਨੀ ਜੇਲ੍ਹ ਤੋਂ ਝਾਂਸੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।