menu-icon
Punjabi Story Line
  • Home
  • News
  • Business
  • RBI ਦਾ ਵੱਡਾ ਫ਼ੈਸਲਾ! ਰੇਪੋ ਰੇਟ 'ਚ ਨਹੀਂ ਹੋਇਆ ਕੋਈ ਬਦਲਾਅ, ਜਿਉਂ ਦੀ ਤਿਉਂ ਰਹੇਗੀ EMI

RBI ਦਾ ਵੱਡਾ ਫ਼ੈਸਲਾ! ਰੇਪੋ ਰੇਟ 'ਚ ਨਹੀਂ ਹੋਇਆ ਕੋਈ ਬਦਲਾਅ, ਜਿਉਂ ਦੀ ਤਿਉਂ ਰਹੇਗੀ EMI

RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਇਸ ਬਾਰ Repo Rate ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ  ਬਦਲਾਅ ਨਹੀਂ ਕੀਤਾ ਹੈ ਅਤੇ ਇਸਨੂੰ 5.25% 'ਤੇ ਹੀ ਬਰਕਰਾਰ ਰਖਿਆ ਗਿਆ ਹੈ।

Date Updated Last Updated : 05 August 2026, 03:23 PM IST
Share:

ਨਵੀਂ ਦਿੱਲੀ: ਜੇਕਰ ਤੁਸੀ ਹੋਮ ਲੋਨ ਜਾਂ ਆਟੋ ਲੋਨ ਲਿਆ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਮਹਤੱਵਪੂਰਣ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣਈ ਮਾਨੀਟਰੀ ਪਾਲਿਸੀ ਕਮੇਟੀ 'ਚ ਲਏ ਗਏ ਫੈਸਲਿਆਂ ਦਾ ਐਲਾਨ ਕਰ ਦਿੱਤਾ ਹੈ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਇਸ ਬਾਰ ਰੈਪੋ ਰੇਟ (Repo Rate) ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ  ਬਦਲਾਅ ਨਹੀਂ ਕੀਤਾ ਹੈ ਅਤੇ ਇਸਨੂੰ 5.25% 'ਤੇ ਹੀ ਬਰਕਰਾਰ ਰਖਿਆ ਗਿਆ ਹੈ। ਯਾਨੀ ਤੁਹਾਡੇ ਹੋਮ ਲੋਨ ਤੇ ਕੋਈ ਅਸਰ ਨਹੀਂ ਪਵੇਗਾ।


ਕੇਂਦਰੀ ਬੈਂਕ ਨੇ ਇਹ ਫੈਸਲਾ ਊਰਜਾ ਕੀਮਤਾਂ ਵਿੱਚ ਅਨਿਸ਼ਚਿਤਤਾ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਸਪਲਾਈ ਵਿੱਚ ਵਿਘਨ ਦੇ ਡਰ ਕਾਰਨ ਲਿਆ ਅਤੇ ਨੀਤੀਗਤ ਵਿਆਜ ਦਰ ਨੂੰ 5.25% ‘ਤੇ ਰੱਖਣ ਦਾ ਫੈਸਲਾ ਕੀਤਾ।

ਪਿਛਲੇ ਸਾਲ ਹੋਈ ਸੀ ਵੱਡੀ ਕਟੌਤੀ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਰਬੀਆਈ ਨੇ ਲਗਾਤਾਰ ਕਈ ਵਾਰ ਰੇਪੋ ਰੇਟ ਵਿੱਚ ਕਟੌਤੀ ਕਰਕੇ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਸੀ। ਕੁੱਲ ਮਿਲਾ ਕੇ 125 ਬੇਸਿਸ ਪੁਆਇੰਟ ਦੀ ਕਮੀ ਕੀਤੀ ਗਈ ਸੀ, ਜਿਸ ਨਾਲ ਲੋਨ ਦੀਆਂ EMI ਵਿੱਚ ਕਾਫ਼ੀ ਕਮੀ ਆਈ ਸੀ। ਜੂਨ ਦੀ ਪਿਛਲੀ MPC ਮੀਟਿੰਗ ਵਿੱਚ ਵੀ ਰੇਪੋ ਰੇਟ 5.25 ਫ਼ੀਸਦੀ 'ਤੇ ਹੀ ਰੱਖਿਆ ਗਿਆ ਸੀ ਅਤੇ ਇਸ ਵਾਰ ਵੀ ਇਹੀ ਫ਼ੈਸਲਾ ਦੁਹਰਾਇਆ ਗਿਆ ਹੈ।

ਕੀ ਹੁੰਦਾ ਹੈ ਰੇਪੋ ਰੇਟ?

ਰੇਪੋ ਰੇਟ ਉਹ ਵਿਆਜ ਦਰ ਹੁੰਦੀ ਹੈ ਜਿਸ 'ਤੇ ਰਿਜ਼ਰਵ ਬੈਂਕ ਵਪਾਰਕ ਬੈਂਕਾਂ ਨੂੰ ਕਰਜ਼ਾ ਮੁਹੱਈਆ ਕਰਵਾਉਂਦਾ ਹੈ। ਜਦੋਂ ਰੇਪੋ ਰੇਟ ਵਧਦਾ ਹੈ ਤਾਂ ਬੈਂਕਾਂ ਲਈ ਕਰਜ਼ਾ ਮਹਿੰਗਾ ਹੋ ਜਾਂਦਾ ਹੈ ਅਤੇ ਇਸ ਦਾ ਅਸਰ ਆਮ ਲੋਕਾਂ ਦੇ ਹੋਮ ਲੋਨ, ਵਾਹਨ ਲੋਨ ਅਤੇ ਹੋਰ ਕਰਜ਼ਿਆਂ ਦੀਆਂ EMI 'ਤੇ ਵੀ ਪੈਂਦਾ ਹੈ। ਦੂਜੇ ਪਾਸੇ, ਰੇਪੋ ਰੇਟ ਘਟਣ ਨਾਲ ਕਰਜ਼ਾ ਸਸਤਾ ਹੋ ਜਾਂਦਾ ਹੈ।

GDP ਵਾਧੇ ਦਾ ਅਨੁਮਾਨ ਵਧਾਇਆ

ਆਰਬੀਆਈ ਨੇ ਵਿੱਤੀ ਸਾਲ 2026-27 ਲਈ ਦੇਸ਼ ਦੀ ਆਰਥਿਕ ਵਿਕਾਸ ਦਰ (GDP Growth) ਦੇ ਅਨੁਮਾਨ ਵਿੱਚ ਵੀ ਸੁਧਾਰ ਕੀਤਾ ਹੈ। ਪਹਿਲਾਂ 6.6 ਫ਼ੀਸਦੀ ਦਾ ਅਨੁਮਾਨ ਸੀ, ਜਿਸ ਨੂੰ ਵਧਾ ਕੇ 6.7 ਫ਼ੀਸਦੀ ਕਰ ਦਿੱਤਾ ਗਿਆ ਹੈ।
ਪਹਿਲੀ ਤਿਮਾਹੀ ਲਈ GDP ਦਾ 7% ਵਾਧਾ ਹੋਇਆ। ਦੂਜੀ ਤਿਮਾਹੀ 'ਚ 6.4% ਅਤੇ ਹੁਣ ਅਗਲੀਆਂ ਤਿਮਾਹੀਆਂ ਵਿੱਚ ਵੀ ਸਥਿਰ ਵਿਕਾਸ ਦੀ ਉਮੀਦ ਜਤਾਈ ਗਈ ਹੈ।

ਕੇਂਦਰੀ ਬੈਂਕ ਨੇ ਮਹਿੰਗਾਈ ਨੂੰ ਲੈ ਕੇ ਵੀ ਨਵਾਂ ਅਨੁਮਾਨ ਜਾਰੀ ਕੀਤਾ ਹੈ। ਖਾਣ-ਪੀਣ ਵਾਲੀਆਂ ਵਸਤਾਂ ਅਤੇ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਹਿੰਗਾਈ 'ਤੇ ਦਬਾਅ ਬਣਿਆ ਹੋਇਆ ਹੈ ਅਤੇ ਮਾਨਸੂਨ ਨਾਲ ਜੁੜੇ ਖ਼ਤਰੇ ਵੀ ਮੌਜੂਦ ਹਨ। ਇਸ ਦੇ ਬਾਵਜੂਦ RBI ਨੇ FY27 ਲਈ ਰਿਟੇਲ ਮਹਿੰਗਾਈ ਦਾ ਅਨੁਮਾਨ 5.1 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਹੈ।

 


 

Recent News