Courtesy: ai image
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ , ਹਵਾਈ ਜਹਾਜ਼ ਦੇ ਈਂਧਨ ਯਾਨੀ ਏਵੀਏਸ਼ਨ ਟਰਬਾਈਨ ਫਿਊਲ ATF) ਅਤੇ ਦੇਸ਼ ਵਿੱਚ ਕੱਢੇ ਜਾਣ ਵਾਲੇ ਕੱਚੇ ਤੇਲ 'ਤੇ ਲੱਗਣ ਵਾਲੇ ਐਕਸਾਈਜ਼ ਟੈਕਸ ਵਿੱਚ ਵੱਡਾ ਬਦਲਾਅ ਕੀਤਾ ਹੈ। ਸਰਕਾਰ ਦੇ ਜਾਰੀ ਨੋਟੀਫਿਕੇਸ਼ਨ ਮੁਤਾਬਕ, ਪੈਟਰੋਲ ਨਿਰਯਾਤ 'ਤੇ ਵਿੰਡਫਾਲ ਟੈਕਸ ਵਿੱਚ 1 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸਨੂੰ 2.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 3.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਨਵੀਆਂ ਦਰਾਂ 3 ਅਗਸਤ 2026 ਤੋਂ ਲਾਗੂ ਹੋ ਗਈਆਂ ਹਨ।
ਸਰਕਾਰ ਨੇ ਪੈਟਰੋਲ 'ਤੇ ਨਿਰਯਾਤ ਡਿਊਟੀ ਵਧਾ ਕੇ ₹3.5 ਪ੍ਰਤੀ ਲੀਟਰ ਕਰ ਦਿੱਤੀ ਹੈ, ਜੋ ਪਹਿਲਾਂ ₹2.5 ਪ੍ਰਤੀ ਲੀਟਰ ਸੀ। ਸਰਕਾਰ ਦੇ ਅਨੁਸਾਰ, ਇਹ ਫੈਸਲਾ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਦੀ ਉਪਲਬਧਤਾ ਬਣਾਈ ਰੱਖਣ ਲਈ ਲਿਆ ਗਿਆ।
ਡੀਜ਼ਲ 'ਤੇ ਕੁੱਲ ਨਿਰਯਾਤ ਡਿਊਟੀ ਵਿੱਚ ਵੀ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ। ਇਸ ਦਾ ਟੈਕਸ ₹15.5 ਪ੍ਰਤੀ ਲੀਟਰ ਤੋਂ ਵਧਾ ਕੇ ₹24 ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਯਾਨੀ ਇਸ ਵਿੱਚ ਪੂਰਾ ₹8.5 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਉੱਥੇ ਹੀ ਹਵਾਈ ਜਹਾਜ਼ ਦੇ ਈਂਧਨ ਯਾਨੀ ATF 'ਤੇ ਟੈਕਸ 'ਚ ₹7.5 ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਹ ₹14.5 ਪ੍ਰਤੀ ਲੀਟਰ ਤੋਂ ਵਧਾ ਕੇ ₹22 ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਕੱਢੇ ਜਾਣ ਵਾਲੇ ਘਰੇਲੂ ਕੱਚੇ ਤੇਲ 'ਤੇ ₹1.5 ਪ੍ਰਤੀ ਲੀਟਰ ਦਾ ਰੋਡ ਅਤੇ ਇਨਫਰਾਸਟ੍ਰਕਚਰ ਸੈੱਸ ਵੀ ਦੁਬਾਰਾ ਲਾਗੂ ਕਰ ਦਿੱਤਾ ਗਿਆ ਹੈ।
ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ ਕੀ ਟੈਕਸ ਵਧਣ ਨਾਲ ਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਓਨੀ ਹੀ ਰਾਸ਼ੀ ਨਾਲ ਤੁਰੰਤ ਵਧ ਜਾਣਗੀਆਂ। ਤਾਂ ਇਸਦਾ ਜਵਾਬ ਨਹੀਂ ਹੈ। ਇਹ ਟੈਕਸ ਇੰਡੀਅਨ ਆਇਲ, ਐਚਪੀ ਜਾਂ ਭਾਰਤ ਪੈਟਰੋਲੀਅਮ ਵਰਗੀਆਂ ਕੰਪਨੀਆਂ ਤੇ ਲੱਗੇਗਾ, ਜੋ ਵਿਦੇਸ਼ਾਂ ਵਿੱਚ ਤੇਲ ਦਾ ਨਿਰਯਾਤ ਕਰਦੀਆਂ ਹਨ। ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹਿੰਦੀਆਂ ਹਨ ਜਾਂ ਤੇਲ ਕੰਪਨੀਆਂ ਵਧੇ ਹੋਏ ਟੈਕਸ ਦਾ ਬੋਝ ਖੁਦ ਉੱਠਾਉਂਦੀਆਂ ਹਨ, ਤਾਂ ਗਾਹਕਾਂ 'ਤੇ ਇਸ ਦਾ ਅਸਰ ਨਹੀਂ ਪੈ ਸਕਦਾ ਹੈ।