menu-icon
Punjabi Story Line
  • Home
  • News
  • Business
  • 31 ਜੁਲਾਈ ਦੀ ਮਿਆਦ ਖਤਮ, ਪਰ ਅਜੇ ਵੀ ਭਰ ਸਕਦੇ ਹੋ ITR! ਜਾਣੋ ਨਵੀਆਂ ਡੈੱਡਲਾਈਨਾਂ

31 ਜੁਲਾਈ ਦੀ ਮਿਆਦ ਖਤਮ, ਪਰ ਅਜੇ ਵੀ ਭਰ ਸਕਦੇ ਹੋ ITR! ਜਾਣੋ ਨਵੀਆਂ ਡੈੱਡਲਾਈਨਾਂ

ਬੇਸ਼ਕ 31 ਜੁਲਾਈ 2026 ਨੂੰ ITR ਭਰਨ ਦੀ ਮਿਆਦ ਖਤਮ ਹੋ ਚੁੱਕੀ ਹੈ, ਪਰ ਕਈਆਂ ਕੋਲ ਅਜੇ ਵੀ ITR ਭਰਨ ਦਾ ਮੌਕਾ ਹੈ। ਵਿੱਤ ਐਕਟ 2026 ਤਹਿਤ ਅਸੈਸਮੈਂਟ ਸਾਲ 2026-27 ਲਈ ਵੱਖ-ਵੱਖ ਸ਼੍ਰੇਣੀਆਂ ਦੇ ਕਰਦਾਤਿਆਂ ਲਈ ਵੱਖ-ਵੱਖ ਆਖਰੀ ਤਾਰੀਖਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇ

Date Updated Last Updated : 02 August 2026, 06:00 PM IST
Share:

ਨਵੀਂ ਦਿੱਲੀ: 31 ਜੁਲਾਈ 2026 ਨੂੰ ਇਨਕਮ ਟੈਕਸ ਰਿਟਰਨ (ITR) ਭਰਨ ਦੀ ਆਮ ਮਿਆਦ ਖਤਮ ਹੋ ਚੁੱਕੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਹਰ ਕਰਦਾਤਾ ਲਈ ਰਿਟਰਨ ਭਰਨ ਦਾ ਮੌਕਾ ਵੀ ਹੱਥੋਂ ਨਿਕਲ ਗਿਆ। ਵਿੱਤ ਐਕਟ 2026 ਤਹਿਤ ਅਸੈਸਮੈਂਟ ਸਾਲ 2026-27 ਲਈ ਵੱਖ-ਵੱਖ ਸ਼੍ਰੇਣੀਆਂ ਦੇ ਕਰਦਾਤਿਆਂ ਲਈ ਵੱਖ-ਵੱਖ ਆਖਰੀ ਤਾਰੀਖਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਕਰਕੇ ਕੁਝ ਲੋਕਾਂ ਕੋਲ ਅਜੇ ਵੀ 31 ਅਗਸਤ, ਕੁਝ ਕੋਲ 31 ਅਕਤੂਬਰ ਅਤੇ ਕੁਝ ਕੋਲ 30 ਨਵੰਬਰ 2026 ਤੱਕ ITR ਭਰਨ ਦਾ ਮੌਕਾ ਹੈ, ਪਰ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਸ਼੍ਰੇਣੀ ਲਈ ਕਿਹੜੀ ਡੈੱਡਲਾਈਨ ਲਾਗੂ ਹੁੰਦੀ ਹੈ।

31 ਜੁਲਾਈ ਦੀ ਡੈੱਡਲਾਈਨ ਕਿਨ੍ਹਾਂ ਲਈ ਸੀ?

31 ਜੁਲਾਈ 2026 ਦੀ ਆਖਰੀ ਤਾਰੀਖ ਸਿਰਫ਼ ਉਨ੍ਹਾਂ ਵਿਅਕਤੀਗਤ ਕਰਦਾਤਿਆਂ, ਹਿੰਦੂ ਅਵਿਭਾਜਿਤ ਪਰਿਵਾਰਾਂ (HUF) ਅਤੇ ਹੋਰ ਅਜਿਹੇ ਟੈਕਸਦਾਤਿਆਂ ਲਈ ਸੀ, ਜਿਨ੍ਹਾਂ ਦੇ ਖਾਤਿਆਂ ਦਾ ਟੈਕਸ ਆਡਿਟ ਲਾਜ਼ਮੀ ਨਹੀਂ ਸੀ। ਇਸ ਵਿੱਚ ਮੁੱਖ ਤੌਰ 'ਤੇ ਤਨਖਾਹਦਾਰ ਕਰਮਚਾਰੀ, ਪੈਨਸ਼ਨਰ ਅਤੇ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਦੀ ਆਮਦਨ ਅਜਿਹੀ ਸ਼੍ਰੇਣੀ ਵਿੱਚ ਨਹੀਂ ਆਉਂਦੀ, ਜਿਸ ਲਈ ਵੱਖਰੀ ਡੈੱਡਲਾਈਨ ਨਿਰਧਾਰਤ ਕੀਤੀ ਗਈ ਹੋਵੇ।

ਜੇਕਰ ਇਸ ਸ਼੍ਰੇਣੀ ਦਾ ਕੋਈ ਕਰਦਾਤਾ ਸਮੇਂ ਸਿਰ ITR ਨਹੀਂ ਭਰ ਸਕਿਆ, ਤਾਂ ਉਹ ਅਜੇ ਵੀ ਲੇਟ ਰਿਟਰਨ ਭਰ ਸਕਦਾ ਹੈ। ਹਾਲਾਂਕਿ, ਇਸ ਸਥਿਤੀ ਵਿੱਚ ਉਸ ਨੂੰ ਲੇਟ ਫੀਸ, ਬਕਾਇਆ ਟੈਕਸ 'ਤੇ ਵਿਆਜ ਅਤੇ ਰਿਫੰਡ ਵਿੱਚ ਦੇਰੀ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਨ੍ਹਾਂ 'ਤੇ ਲਾਗੂ ਹੁੰਦੀ ਹੈ 31 ਅਗਸਤ ਦੀ ਡੈੱਡਲਾਈਨ?

ਵਿੱਤ ਐਕਟ 2026 ਤਹਿਤ  31 ਅਗਸਤ 2026 ਦੀ ਡੇਟ ਪਹਿਲੀ ਵਾਰ ਉਨ੍ਹਾਂ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਲਈ ਰੱਖੀ ਗਈ ਹੈ, ਜਿਨ੍ਹਾਂ ਦੇ ਖਾਤਿਆਂ ਦਾ ਟੈਕਸ ਆਡਿਟ ਲਾਜ਼ਮੀ ਨਹੀਂ ਹੈ।

ਇਸ ਵਿੱਚ ਧਾਰਾ 44AD, 44ADA ਅਤੇ 44AE ਤਹਿਤ Presumptive Taxation Scheme ਚੁਣਨ ਵਾਲੇ ਯੋਗ ਕਾਰੋਬਾਰੀ ਅਤੇ ਪੇਸ਼ੇਵਰ ਵੀ ਸ਼ਾਮਲ ਹਨ। ਇਹ ਕਰਦਾਤਾ ਆਮ ਤੌਰ 'ਤੇ ITR-3 ਜਾਂ ITR-4 ਫਾਰਮ ਭਰਦੇ ਹਨ।

31 ਅਕਤੂਬਰ ਅਤੇ 30 ਨਵੰਬਰ ਕਿਸ ਲਈ ਹਨ?

ਜਿਨ੍ਹਾਂ ਕਰਦਾਤਿਆਂ ਦੇ ਖਾਤਿਆਂ ਦਾ ਟੈਕਸ ਆਡਿਟ ਕਰਵਾਉਣਾ ਲਾਜ਼ਮੀ ਹੈ, ਉਨ੍ਹਾਂ ਲਈ ITR ਦਾਖਲ ਕਰਨ ਦੀ ਆਖਰੀ ਤਾਰੀਖ 31 ਅਕਤੂਬਰ 2026 ਨਿਰਧਾਰਤ ਕੀਤੀ ਗਈ ਹੈ।

ਉੱਥੇ ਹੀ, ਜਿਨ੍ਹਾਂ ਕਰਦਾਤਿਆਂ 'ਤੇ Transfer Pricing ਦੇ ਨਿਯਮ ਲਾਗੂ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਇਸ ਨਾਲ ਸੰਬੰਧਿਤ ਰਿਪੋਰਟ ਦਾਖਲ ਕਰਨੀ ਹੁੰਦੀ ਹੈ, ਉਨ੍ਹਾਂ ਲਈ ਆਖਰੀ ਮਿਆਦ 30 ਨਵੰਬਰ 2026 ਹੈ।


ਤੈਅ ਸਮੇਂ ਤੱਕ ITR ਨਾ ਭਰਨ 'ਤੇ ਕੀ ਹੋਵੇਗਾ?

ਜੇ ਕੋਈ ਕਰਦਾਤਾ ਆਪਣੇ ਨਿਰਧਾਰਤ ਸਮੇਂ ਤੱਕ ITR ਨਹੀਂ ਭਰਦਾ, ਤਾਂ ਉਹ ਆਮਦਨ ਕਰ ਐਕਟ ਦੀ ਧਾਰਾ 139(4) ਤਹਿਤ 31 ਦਸੰਬਰ 2026 ਤੱਕ ਜਾਂ ਅਸੈਸਮੈਂਟ ਪੂਰਾ ਹੋਣ ਤੋਂ ਪਹਿਲਾਂ, ਜੋ ਵੀ ਪਹਿਲਾਂ ਹੋਵੇ, Belated Return ਦਾਖਲ ਕਰ ਸਕਦਾ ਹੈ। ਪਰ ਦੇਰੀ ਨਾਲ ਰਿਟਰਨ ਭਰਨ 'ਤੇ ਕਈ ਨੁਕਸਾਨ ਹੋ ਸਕਦੇ ਹਨ, ਜਿਵੇਂ-ਲੇਟ ਫੀਸ ਦਾ ਭੁਗਤਾਨ, ਬਕਾਇਆ ਟੈਕਸ 'ਤੇ ਵਿਆਜ, ਰਿਫੰਡ ਮਿਲਣ ਵਿੱਚ ਦੇਰੀ ਅਤੇ ਕਈਆਂ ਨੂੰ ਅਗਲੇ ਸਾਲਾਂ ਵਿੱਚ Carry Forward ਕਰਨ ਦੀ ਸਹੂਲਤ ਨਾ ਮਿਲਣਾ।
ਵਿੱਤ ਐਕਟ 2026 ਅਨੁਸਾਰ Revised Return ਦਾਖਲ ਕਰਨ ਦੀ ਮਿਆਦ ਵਧਾ ਕੇ 31 ਮਾਰਚ 2027 ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ Updated Return (ITR-U) ਭਰਨ ਦੀ ਮਿਆਦ ਵੀ ਪਹਿਲਾਂ ਦੇ 24 ਮਹੀਨਿਆਂ ਤੋਂ ਵਧਾ ਕੇ 48 ਮਹੀਨੇ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਲਈ ਨਿਰਧਾਰਤ ਸ਼ਰਤਾਂ ਅਤੇ ਵਾਧੂ ਟੈਕਸ ਦੇ ਭੁਗਤਾਨ ਦੀ ਪਾਲਣਾ ਕਰਨਾ ਜਰੂਰੀ ਹੋਵੇਗਾ।

ITR ਭਰਨ ਤੋਂ ਪਹਿਲਾਂ ਜ਼ਰੂਰ ਚੈਕ ਕਰੋ ਇਹ ਗੱਲਾਂ

ਰਿਟਰਨ ਦਾਖਲ ਕਰਨ ਤੋਂ ਪਹਿਲਾਂ ਆਪਣੀ ਆਮਦਨ ਅਤੇ ਟੈਕਸ ਨਾਲ ਜੁੜੀ ਜਾਣਕਾਰੀ ਦਾ ਮਿਲਾਨ Form 26AS, Annual Information Statement (AIS) ਅਤੇ Taxpayer Information Summary (TIS) ਨਾਲ ਜ਼ਰੂਰ ਕਰੋ। ਜੇ ਕੋਈ Self Assessment Tax ਬਕਾਇਆ ਹੈ ਤਾਂ ਪਹਿਲਾਂ ਉਸਦਾ ਭੁਗਤਾਨ ਕਰੋ। ਇਸ ਤੋਂ ਬਾਅਦ ITR ਦਾਖਲ ਕਰਨ ਮਗਰੋਂ e-Verification ਵੀ ਲਾਜ਼ਮੀ ਤੌਰ 'ਤੇ ਪੂਰਾ ਕਰੋ।
 

Tags :

Recent News