menu-icon
Punjabi Story Line
  • Home
  • News
  • International
  • 'ਸਮਝੌਤੇ 'ਤੇ ਦਸਤਖਤ ਕਰਨ ਦਾ ਆਖਰੀ ਮੌਕਾ, ਨਹੀਂ ਤਾਂ ਫਿਰ..ਟਰੰਪ ਨੇ ਈਰਾਨ ਨੂੰ ਫਿਰ ਦਿੱਤੀ ਧਮਕੀ

'ਸਮਝੌਤੇ 'ਤੇ ਦਸਤਖਤ ਕਰਨ ਦਾ ਆਖਰੀ ਮੌਕਾ, ਨਹੀਂ ਤਾਂ ਫਿਰ..ਟਰੰਪ ਨੇ ਈਰਾਨ ਨੂੰ ਫਿਰ ਦਿੱਤੀ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕੀ ਦਿੰਦਿਆ ਕਿਹਾ ਕਿ ਉਸ ਕੋਲ ਗੱਲਬਾਤ ਰਾਹੀ ਸਮਝੌਤੇ 'ਤੇ ਪਹੁੰਚਣ ਦਾ ਆਖਰੀ ਮੌਕਾ ਹੈ। ਉਨ੍ਹਾਂ ਕਿਹਾ ਉਹ ਕੂਟਨੀਤੀ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਸਬਰ ਖਤਮ ਹੁੰਦਾ ਜਾ ਰਿਹਾ ਹੈ।

Date Updated Last Updated : 04 August 2026, 09:46 AM IST
Share:

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਉਸ ਕੋਲ ਗੱਲਬਾਤ ਰਾਹੀ ਸਮਝੌਤੇ 'ਤੇ ਪਹੁੰਚਣ ਦਾ ਆਖਰੀ ਮੌਕਾ ਹੈ। ਟਰੰਪ ਨੇ ਧਮਕੀ ਦਿੱਤੀ ਕਿ ਇਨ੍ਹਾਂ ਗੱਲਬਾਤਾਂ ਰਾਹੀਂ, ਈਰਾਨ ਅਮਰੀਕਾ ਨਾਲ ਸਮਝੌਤਾ ਕਰ ਸਕਦਾ ਹੈ ਅਤੇ ਹੋਰ ਹੋਣ ਵਾਲੇ ਹਮਲਿਆਂ ਨੂੰ ਟਾਲ ਸਕਦਾ ਹੈ। 


ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਸੰਕੇਤ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕਸ ਜਾਂ ਦੋ ਦਿਨਾਂ ਵਿੱਚ ਗੱਲਬਾਤ ਸ਼ੁਰੂ ਹੋ ਸਕਦੀ ਹੈ, ਜਿਸ ਦਾ ਉਦੇਸ਼ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਅਮਰੀਕੀ ਚਿੰਤਾਵਾਂ ਨੂੰ ਦੂਰ ਕਰਨਾ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ, ਜਲਡਮਰੂ ਖੋਲ੍ਹਿਆ ਜਾਵੇਗਾ। ਇਸ ਤੋਂ ਬਾਅਦ, ਦੂਜਾ ਪੜਾਅ ਈਰਾਨ ਦੇ ਪ੍ਰਮਾਣੂ ਨਿਸ਼ਸਤਰੀਕਰਨ 'ਤੇ ਕੇਂਦ੍ਰਿਤ ਹੋਵੇਗਾ, ਇੱਕ ਪ੍ਰਕਿਰਿਆ ਜਿਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।"

ਅਧਿਕਾਰੀਆਂ ਦੀਆਂ ਅਪੀਲਾਂ ਤੋਂ ਬਾਅਦ ਰੱਦ ਕੀਤਾ ਸੀ ਹਮਲਾ

ਇਸਤੋਂ ਪਹਿਲਾਂ ਟਰੰਪ ਨੇ ਖੁਲਾਸਾ ਕੀਤਾ ਸੀ ਕਿ ਅਮਰੀਕੀ ਫੌਜ ਐਤਵਾਰ ਨੂੰ ਈਰਾਨ ਵਿਰੁੱਧ "ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਹਮਲਾ" ਕਰਨ ਲਈ ਤਿਆਰ ਸੀ, ਪਰ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਕਤਰ ਅਤੇ ਯੂਏਈ ਦੇ ਨੇਤਾਵਾਂ ਅਤੇ ਕੁਝ ਈਰਾਨੀ ਅਧਿਕਾਰੀਆਂ ਦੀਆਂ ਅਪੀਲਾਂ ਤੋਂ ਬਾਅਦ ਉਸਨੇ ਇਹ ਹਮਲਾ ਰੱਦ ਕਰ ਦਿੱਤਾ।

ਦਸਤਖਤ ਕਰਨ ਦਾ ਆਖਰੀ ਮੌਕਾ

ਟਰੰਪ ਨੇ ਕਿਹਾ ਕਿ ਉਹ ਕੂਟਨੀਤੀ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਸਬਰ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਟਿੱਪਣੀ ਕੀਤੀ, "ਇਹ ਉਨ੍ਹਾਂ ਦਾ ਇੱਕ ਚੰਗੇ ਸਮਝੌਤੇ 'ਤੇ ਦਸਤਖਤ ਕਰਨ ਦਾ ਆਖਰੀ ਮੌਕਾ ਹੈ।"


ਈਰਾਨ ਦੇ ਬਿਆਨ ਤੋਂ ਨਾਰਾਜ਼ ਟਰੰਪ

ਇਸ ਦੌਰਾਨ, ਈਰਾਨ ਨੇ ਦਾਅਵਾ ਕੀਤਾ ਸੀ ਕਿ ਓਮਾਨ ਨਾਲ ਉਨ੍ਹਾਂ ਦੀ ਗੱਲਬਾਤ ਸਿਰਫ਼ ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਤੱਕ ਹੀ ਸੀਮਤ ਸੀ। ਈਰਾਨ ਦੇ ਇਸ ਬਿਆਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਟਰੰਪ ਨੇ ਕਿਹਾ ਸੀ ਕਿ ਪਹਿਲਾ ਉਹ ਗੱਲਬਾਤ ਦੀ ਬੇਨਤੀ ਕਰਦੇ ਹਨ, ਮੀਟਿੰਗਾਂ ਸ਼ੁਰੂ ਹੁੰਦੀਆਂ ਹਨ, ਅਤੇ ਫਿਰ ਉਹ ਖੁੱਲ੍ਹ ਕੇ ਐਲਾਨ ਕਰਦੇ ਹਨ ਕਿ ਕੋਈ ਚਰਚਾ ਨਹੀਂ ਹੋ ਰਹੀ ਹੈ। ਈਰਾਨ ਇਸਨੂੰ ਸਵੀਕਾਰ ਕਰੇ ਜਾਂ ਨਾ ਕਰੇ, ਸੱਚਾਈ ਇਹ ਹੈ ਕਿ ਅਸੀਂ ਸੱਚਮੁੱਚ ਉਨ੍ਹਾਂ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਰੋਕਣ 'ਤੇ ਚਰਚਾ ਕਰ ਰਹੇ ਹਾਂ।"

Recent News