Courtesy: ai image
ਨਵੀਂ ਦਿੱਲੀ: ਸੋਮਵਾਰ ਨੂੰ ਕਈ ਭਾਰਤੀ ਯੂਜ਼ਰਾਂ ਨੂੰ ਮੈਸੇਜਿੰਗ ਐਪ ਵਟਸਐਪ ਨੂੰ ਲੈ ਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨ ਵਟਰਐਪ ਰਾਤ ਕਰੀਬ 8 ਵਜੇ ਅਚਾਨਕ ਕੁੱਝ ਘੰਟਿਆਂ ਲਈ ਬੰਦ ਹੋ ਗਿਆ। ਉਪਭੋਗਤਾਵਾਂ ਨੂੰ ਉਨ੍ਹਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’ (ਸਮੀਖਿਆ ਅਧੀਨ) ਦਿਖਾਈ ਦੇਣ ਲੱਗੇ। ਇਸ ਕਾਰਨ ਐਪ ਦੇ ਜ਼ਿਆਦਾਤਰ ਫੀਚਰਸ ਬਲੌਕ ਹੋ ਗਏ, ਜਿਸ ਕਾਰਨ ਯੂਜ਼ਰਸ ਨਾ ਤਾਂ ਮੈਸੇਜ ਭੇਜ ਸਕੇ ਅਤੇ ਨਾ ਹੀ ਹੋਰ ਸੇਵਾਵਾਂ ਦੀ ਵਰਤੋਂ ਕਰ ਸਕੇ। ਇਸ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਉਪਭੋਗਤਾਵਾਂ ਨੇ ਆਪਣੀ ਪ੍ਰੇਸ਼ਾਨੀ ਸਾਂਝਾ ਕੀਤੀ।
ਦਰਅਸਲ, ਅਚਾਨਕ ਵਟਸਐਪ ਬੰਦ ਹੋਣ ਤੋਂ ਬਾਅਦ ਪ੍ਰਭਾਵਿਤ ਯੂਜ਼ਰਾਂ ਦੀ ਫੋਨ ਸਕਰੀਨ ‘ਤੇ “Account Under Review” ਦਾ ਸੁਨੇਹਾ ਦਿਖਾਈ ਦੇ ਰਿਹਾ ਸੀ। ਜਿਸ ਵਿੱਚ ਲਿਖਿਆ ਸੀ ਕਿ ਇਹ ਯਕੀਨੀ ਬਣਾਉਣ ਲਈ ਡਿਵਾਈਸ ਨਾਲ ਸੰਬੰਧਿਤ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਖਾਤਾਧਾਰਕ ਸੇਵਾ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਹੈ ਕਿ ਨਹੀਂ। ਇਹ ਵੀ ਦੱਸਿਆ ਗਿਆ ਕਿ ਸਮੀਖਿਆ ਦਾ ਨਤੀਜਾ 24 ਘੰਟਿਆਂ ਦੇ ਅੰਦਰ ਸਾਂਝਾ ਕੀਤਾ ਜਾਵੇਗਾ।
ਇੰਨਾ ਹੀ ਨਹੀਂ, ਇਸ ਦੇ ਨਾਲ ਹੀ ਐਪ ਉੱਤੇ ਜ਼ਿੰਮੇਵਾਰੀ ਨਾਲ ਵਟਸਐਪ ਵਰਤਣ ਅਤੇ ਚੋਰੀ ਹੋਏ ਫੋਨ ਨਾਲ ਜੁੜੇ ਵਿਕਲਪ ਵੀ ਦਿਖਾਈ ਦੇ ਰਹੇ ਸਨ।
ਹਾਲਾਂਕਿ, ਅਜੇ ਤੱਕ ਇਸਦੀ ਮੂਲ ਕੰਪਨੀ ਮੈਟਾ ਵੱਲੋਂ ਇਸ ਮਾਮਲੇ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਇਸ ਘਟਨਾ ਤੋਂ ਬਾਅਦ ਪ੍ਰਭਾਵਿਤ ਯੂਜ਼ਰਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸਮੱਸਿਆ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਭਾਵਿਤ ਯੂਜ਼ਰਾਂ ਦੇ ਕੁਮੇਂਟਾਂ ਦਾ ਹੜ੍ਹ ਆ ਗਿਆ। ਇੱਕ ਯੂਜ਼ਰ ਨੇ ਕਿਹਾ ਕਿ ਉਸ ਦਾ ਅਕਾਊਂਟ ਬਿਨਾਂ ਕਿਸੇ ਸੂਚਨਾ ਜਾਂ ਸਪੱਸ਼ਟੀਕਰਨ ਦੇ ਬੰਦ ਕਰ ਦਿੱਤਾ ਗਿਆ ਹੈ ਅਤੇ ਅਪੀਲ ਕਰਨ ਦੇ ਬਾਵਜੂਦ ਇਹੀ ਆ ਰਿਹਾ ਹੈ ਕਿ 24 ਘੰਟਿਆਂ ਵਿੱਚ ਸਮੀਖਿਆ ਕੀਤੀ ਜਾਵੇਗੀ। ਇਕ ਹੋਰ ਉਪਭੋਗਤਾ ਨੇ ਲਿਖਿਆ- ਉਸਦਾ ਕੰਮ ਵਟਸਐਪ 'ਤੇ ਨਿਰਭਰ ਹੈ ਅਤੇ ਬਿਨਾਂ ਚਿਤਾਵਨੀ ਅਕਾਊਂਟ ਬੰਦ ਹੋਣ ਕਾਰਨ ਭਾਰੀ ਦਿੱਕਤ ਆਈ ਹੈ।