menu-icon
Punjabi Story Line
  • Home
  • News
  • National
  • ਤਾਮਿਲਨਾਡੂ ਦੇ ਸਾਬਕਾ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਗ੍ਰਿਫ਼ਤਾਰ, ਅਦਾਕਾਰਾ ਤ੍ਰਿਸ਼ਾ ਨੂੰ ਲੈ ਕੇ ਕੀਤੀ ਸੀ 'ਡਬਲ ਮੀਨਿੰਗ' ਟਿੱਪਣੀ 

ਤਾਮਿਲਨਾਡੂ ਦੇ ਸਾਬਕਾ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਗ੍ਰਿਫ਼ਤਾਰ, ਅਦਾਕਾਰਾ ਤ੍ਰਿਸ਼ਾ ਨੂੰ ਲੈ ਕੇ ਕੀਤੀ ਸੀ 'ਡਬਲ ਮੀਨਿੰਗ' ਟਿੱਪਣੀ 

ਤਾਮਿਲਨਾਡੂ ਦੇ ਪ੍ਰਮੁੱਖ ਸਿਆਸਤਦਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਤ੍ਰਿਸ਼ਾ ਬਾਰੇ ਡਬਲ ਮੀਨਿੰਗ ਟਿੱਪਣੀ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Date Updated Last Updated : 04 August 2026, 12:08 PM IST
Share:

ਨਵੀਂ ਦਿੱਲੀ: ਤਾਮਿਲਨਾਡੂ ਦੇ ਪ੍ਰਮੁੱਖ ਸਿਆਸਤਦਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਤ੍ਰਿਸ਼ਾ ਬਾਰੇ ਡਬਲ ਮੀਨਿੰਗ ਟਿੱਪਣੀ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਾਵੇਰੀ ਨਦੀ ਦੇ ਪਾਣੀ ਦੇ ਮੁੱਦੇ 'ਤੇ ਤੰਜਾਵੁਰ ਵਿੱਚ ਡੀਐਮਕੇ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਤ੍ਰਿਸ਼ਾ ਬਾਰੇ ਇੱਕ ਅਣਉਚਿਤ ਟਿੱਪਣੀ ਕੀਤੀ ਸੀ, ਜਿਸਤੋਂ ਬਾਅਦ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਚ ਆ ਗਏ ਸਨ। 

'ਮੈਂ ਇਸ ਦਾ ਕਾਨੂੰਨੀ ਤੌਰ 'ਤੇ ਸਾਹਮਣਾ ਕਰਾਂਗਾ' -ਉਧਯਨਿਧੀ ਸਟਾਲਿਨ

ਚੇਨਈ ਪੁਲਿਸ ਡੀਐਮਕੇ ਨੇਤਾ ਨੂੰ ਮੰਗਲਵਾਰ ਸਵੇਰੇ ਉਨ੍ਹਾਂ ਦੇ ਘਰੋਂ ਚੁੱਕ ਕੇ ਲੈ ਗਈ। ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਉਧਯਨਿਧੀ ਸਟਾਲਿਨ ਨੇ ਕਿਹਾ, "ਮੈਂ ਇਸ ਦਾ ਕਾਨੂੰਨੀ ਤੌਰ 'ਤੇ ਸਾਹਮਣਾ ਕਰਾਂਗਾ। ਮੈਂ ਇਸ ਗ੍ਰਿਫ਼ਤਾਰੀ ਨੂੰ ਮਜ਼ਾਕ ਸਮਝਦਾ ਹਾਂ। ਸਿਰਫ਼ ਮੈਂ ਹੀ ਨਹੀਂ, ਸਗੋਂ ਡੀਐਮਕੇ ਦਾ ਸਭ ਤੋਂ ਨਿਮਰ ਵਰਕਰ ਵੀ ਅਜਿਹੀ ਕਾਰਵਾਈ ਤੋਂ ਡਰੇਗਾ ਨਹੀਂ।"


ਡੀਐਮਕੇ ਨੇ ਸਰਕਾਰ 'ਤੇ ਉਧਯਨਿਧੀ ਸਟਾਲਿਨ ਨੂੰ ਰਾਜਨੀਤਿਕ ਤੌਰ 'ਤੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ, ਦੋਸ਼ ਲਗਾਇਆ ਕਿ ਇਹ ਕਾਰਵਾਈ ਉਨ੍ਹਾਂ ਨੂੰ ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਕੀਤੀ ਗਈ ਹੈ।

ਕੀ ਹੈ ਵਿਵਾਦ?

ਦਰਅਸਲ, ਇਹ ਵਿਵਾਦ ਤੰਜਾਵੁਰ ਵਿੱਚ ਡੀਐਮਕੇ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੈਦਾ ਹੋਇਆ, ਜਿੱਥੇ ਉਧਯਨਿਧੀ ਸਟਾਲਿਨ ਕਾਵੇਰੀ ਜਲ ਵਿਵਾਦ ਬਾਰੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਭਾਸ਼ਣ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ "ਤ੍ਰਿਸ਼ਾ, ਤ੍ਰਿਸ਼ਾ" ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਧਯਨਿਧੀ ਥੋੜ੍ਹੀ ਦੇਰ ਲਈ ਰੁਕੇ ਅਤੇ  ਨਾਅਰੇ ਦਾ ਜਵਾਬ ਦਿੱਤਾ। ਇਸ ਤੋਂ ਬਾਅਦ, ਅਭਿਨੇਤਾ ਵਿਜੇ ਦੀ ਪਾਰਟੀ (ਟੀਵੀਕੇ) ਅਤੇ ਭਾਜਪਾ ਦੇ ਨੇਤਾਵਾਂ ਨੇ ਉਨ੍ਹਾਂ 'ਤੇ ਅਭਿਨੇਤਰੀ ਦਾ ਹਵਾਲਾ ਦਿੰਦਿਆਂ "ਦੋਹਰੇ ਅਰਥ" ਵਾਲੀ ਅਣਉਚਿਤ ਟਿੱਪਣੀ ਕਰਨ ਦਾ ਦੋਸ਼ ਲਾਏ।

ਵਿਰੋਧੀਆਂ ਨੇ ਦੋਸ਼ ਲਗਾਇਆ ਕਿ ਇਹ ਟਿੱਪਣੀਆਂ ਔਰਤਾਂ ਦਾ ਅਪਮਾਨ ਕਰਨ ਵਾਲੀਆਂ ਸਨ ਅਤੇ ਅਜਿਹੀ ਭਾਸ਼ਾ ਇੱਕ ਸੀਨੀਅਰ ਨੇਤਾ ਲਈ ਢੁਕਵੀਂ ਨਹੀਂ ਹੈ। ਸ਼ਿਕਾਇਤਾਂ ਤੋਂ ਬਾਅਦ, ਪੁਲਿਸ ਨੇ ਉਧਯਨਿਧੀ ਸਟਾਲਿਨ ਵਿਰੁੱਧ ਭਾਰਤੀ ਨਿਆ ਸੰਹਿਤਾ (ਬੀਐਨਐਸ), ਤਾਮਿਲਨਾਡੂ ਮਹਿਲਾ ਉਤਪੀੜਨ ਰੋਕੂ ਐਕਟ, ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।


TVK ਨੇ ਮਹਿਲਾ ਕਮਿਸ਼ਨ ਤੋਂ ਕੀਤੀ ਕਾਰਵਾਈ ਦੀ ਮੰਗ 

ਉਦਯਾਨਿਧੀ ਦੀਆਂ ਕਥਿਤ ਟਿੱਪਣੀਆਂ ਨੂੰ ਲੈ ਕੇ TVK ਨੇ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨਾਲ ਸੰਪਰਕ ਕੀਤਾ ਹੈ ਅਤੇ ਉਸਦੀਆਂ ਟਿੱਪਣੀਆਂ ਨੂੰ "ਬਹੁਤ ਹੀ ਪਰੇਸ਼ਾਨ ਕਰਨ ਵਾਲਾ ਅਤੇ ਇਤਰਾਜ਼ਯੋਗ" ਦੱਸਿਆ ਹੈ। ਉਨ੍ਹਾਂ DMK ਨੇਤਾ 'ਤੇ ਅਦਾਕਾਰਾ ਤ੍ਰਿਸ਼ਾ ਵਿਰੁੱਧ "ਅਸ਼ਲੀਲ" ਅਤੇ "ਇਤਰਾਜ਼ਯੋਗ" ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਆਪਣੀ ਸ਼ਿਕਾਇਤ ਵਿੱਚ, TVK ਨੇ ਦੋਸ਼ ਲਗਾਇਆ ਹੈ ਕਿ ਉਧਯਨਿਧੀ ਸਟਾਲਿਨ ਨੇ ਇੱਕ ਜਾਣੀ-ਪਛਾਣੀ ਮਹਿਲਾ ਜਨਤਕ ਹਸਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ "ਅਪਮਾਨਜਨਕ, ਦੋਹਰੇ ਅਰਥ ਵਾਲੀਆਂ ਟਿੱਪਣੀਆਂ ਅਤੇ ਭੱਦੀ ਇਸ਼ਾਰੇ" ਕੀਤੇ ਹਨ। ਪਾਰਟੀ ਨੇ ਮਹਿਲਾ ਕਮਿਸ਼ਨ ਨੂੰ ਮਾਮਲੇ ਦਾ ਖੁਦ ਨੋਟਿਸ ਲੈਣ ਅਤੇ ਉਧਯਨਿਧੀ ਸਟਾਲਿਨ ਨੂੰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ।


 


 

Tags :

Recent News