menu-icon
Punjabi Story Line
  • Home
  • News
  • National
  • 'ਮਦਰੱਸਾ ਅੱਤਵਾਦ ਪੈਦਾ ਕਰਦਾ ਹੈ..ਡਿਪਟੀ CM ਕੇਸ਼ਵ ਪ੍ਰਸਾਦ ਮੌਰਿਆ ਦੇ ਬਿਆਨ 'ਤੇ ਹੰਗਾਮਾ, ਭੜਕੇ ਮੌਲਾਨਾ ਨੇ ਦਿੱਤੀ ਨਸੀਹਤ

'ਮਦਰੱਸਾ ਅੱਤਵਾਦ ਪੈਦਾ ਕਰਦਾ ਹੈ..ਡਿਪਟੀ CM ਕੇਸ਼ਵ ਪ੍ਰਸਾਦ ਮੌਰਿਆ ਦੇ ਬਿਆਨ 'ਤੇ ਹੰਗਾਮਾ, ਭੜਕੇ ਮੌਲਾਨਾ ਨੇ ਦਿੱਤੀ ਨਸੀਹਤ

ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਹਾਲ ਹੀ 'ਚ ਆਪਣੇ ਬਿਆਨ 'ਚ ਕਿਹਾ ਕਿ ਇੱਕ ਮਦਰੱਸਾ, ਜਿੱਥੇ ਵੀ ਹੋਵੇ, ਅੱਤਵਾਦ ਨੂੰ ਪੈਦਾ ਕਰਦਾ ਹੈ। ਉਨ੍ਹਾਂ ਦੇ ਇਸ ਬਿਆਨ ਮਗਰੋਂ ਹੰਗਾਮਾ ਖੜ੍ਹਾ ਹੋ ਗਿਆ ਅਤੇ ਬਰੇਲੀ ਦੇ ਇੱਕ ਮੌਲਾਨਾ ਨੇ ਉਨ੍ਹਾਂ ਨੂੰ ਇਤਿਹਾਸ ਪੜ੍ਹਨ ਦੀ ਨਸੀਹਤ ਦਿੱਤੀ ਹੈ।

Date Updated Last Updated : 04 August 2026, 12:36 PM IST
Share:

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਇੱਕ ਬਿਆਨ ਨਾਲ ਰਾਜਨੀਤੀ 'ਚ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਮੌਰਿਆ ਨੇ ਹਾਲ ਹੀ 'ਚ ਆਪਣੇ ਬਿਆਨ 'ਚ ਕਿਹਾ ਕਿ ਇੱਕ ਮਦਰੱਸਾ, ਜਿੱਥੇ ਵੀ ਹੋਵੇ, ਅੱਤਵਾਦ ਨੂੰ ਪੈਦਾ ਕਰਦਾ ਹੈ। ਉਨ੍ਹਾਂ ਦੇ ਇਸ ਬਿਆਨ ਮਗਰੋਂ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਵਿਰੋਧੀ ਧਿਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਰਿਆ ਦੇ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ, ਇਸਨੂੰ ਸਮਾਜਿਕ ਸਦਭਾਵਨਾ ਲਈ ਨੁਕਸਾਨ ਦੱਸਿਆ ਹੈ। ਉੱਥੇ ਹੀ ਬਰੇਲੀ ਦੇ ਇੱਕ ਮੌਲਾਨਾ ਨੇ ਉਨ੍ਹਾਂ ਨੂੰ ਇਤਿਹਾਸ ਦੇਖਣ ਦੀ ਸਲਾਹ ਦਿੱਤੀ। 

ਕੀ ਕਿਹਾ ਕੇਸ਼ਵ ਪ੍ਰਸਾਦ ਮੌਰਿਆ ਨੇ?

ਕੇਸ਼ਵ ਪ੍ਰਸਾਦ ਮੌਰਿਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਇੱਕ ਮਦਰੱਸਾ, ਭਾਵੇਂ ਉਹ ਬੰਗਲਾਦੇਸ਼, ਪਾਕਿਸਤਾਨ ਜਾਂ ਭਾਰਤ ਵਿੱਚ ਹੋਵੇ, ਅਣਅਧਿਕਾਰਤ ਤੌਰ 'ਤੇ ਅੱਤਵਾਦ ਨੂੰ ਪੈਦਾ ਕਰਦਾ ਹੈ।"

ਮੌਰਿਆ ਦੇ ਇਸ ਬਿਆਨ 'ਤੇ ਵਿਰੋਧੀ ਪਾਰਟੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਅਜਿਹੇ ਬਿਆਨ ਚੋਣਾਂ ਤੋਂ ਪਹਿਲਾਂ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਹਨ। ਉੱਥੇ ਹੀ, ਭਾਜਪਾ ਨੇ ਉਨ੍ਹਾਂ ਦੇ ਬਿਆਨ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਜ ਸਰਕਾਰ ਮਦਰੱਸਾ ਸਿੱਖਿਆ ਵਿੱਚ ਸੋਧ ਦੇ ਪ੍ਰਸਤਾਵ ਨਾਲ ਅੱਗੇ ਵਧ ਰਹੀ ਹੈ। ਸੂਤਰਾਂ ਅਨੁਸਾਰ, ਇਸ ਸਬੰਧ ਵਿੱਚ ਇੱਕ ਵੱਡਾ ਫੈਸਲਾ ਉੱਤਰ ਪ੍ਰਦੇਸ਼ ਕੈਬਨਿਟ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ।


ਮੌਲਾਨਾ ਨੇ ਕੀਤਾ ਵਿਰੋਧ ਨੇ ਕੀ ਕਿਹਾ?

ਮਦਰੱਸਿਆਂ ਨੂੰ ਅੱਤਵਾਦੀ ਦੱਸਣ ਵਾਲੇ ਮੌਰਿਆ ਦੇ ਬਿਆਨ ਬਾਰੇ, ਮੌਲਾਨਾ ਸ਼ਹਾਬੁਦੀਨ ਰਿਜ਼ਵੀ ਬਰੇਲਵੀ ਨੇ ਕਿਹਾ ਕਿ ਤਸਲੀਮਾ ਨਸਰੀਨ ਅਤੇ ਕੇਸ਼ਵ ਪ੍ਰਸਾਦ ਮੌਰਿਆ ਦੋਵਾਂ ਨੂੰ ਭਾਰਤੀ ਇਤਿਹਾਸ ਦਾ ਅਧਿਐਨ ਕਰਨਾ ਚਾਹੀਦਾ ਹੈ। ਆਜ਼ਾਦੀ ਦੀ ਲੜਾਈ ਵਿੱਚ ਮਦਰੱਸਿਆਂ ਦੇ 55,000 ਉਲਾਮਾ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਮਦਰੱਸਿਆਂ ਨੇ "ਇਨਕਲਾਬ ਜ਼ਿੰਦਾਬਾਦ" ਦੇ ਨਾਅਰੇ ਨੂੰ ਜਨਮ ਦਿੱਤਾ। ਰੋਹਿਲਖੰਡ ਤੋਂ ਦਿੱਲੀ ਤੱਕ, ਉਲਾਮਾ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾਈਆਂ। ਸਰਕਾਰ ਨੂੰ ਮਦਰੱਸਿਆਂ ਨੂੰ ਇਨਾਮ ਦੇਣਾ ਚਾਹੀਦਾ ਹੈ। 


ਦੱਸ ਦੇਈਏ, ਮੌਲਾਨਾ ਸ਼ਹਾਬੁਦੀਨ ਰਿਜ਼ਵੀ ਬਰੇਲੀ ਦੇ ਇੱਕ ਮੁਸਲਿਮ ਧਾਰਮਿਕ ਆਗੂ ਹਨ।

 

Recent News