menu-icon
Punjabi Story Line
  • Home
  • News
  • Trending
  • ਰੂਸੀ ਕੁੜੀ ਤਿੰਨ ਵਾਰ ਵਿਆਹ ਤੋਂ ਬਾਅਦ ਹੁਣ ਭਾਰਤੀ ਨੌਜਵਾਨ ਨੂੰ ਸਤਾ ਰਿਹਾ ਅਜੀਬ ਡਰ! ਕਿਹਾ- 'ਜਦੋਂ ਉਹ ਕੋਡ 'ਚ ਗੱਲ ਕਰਦੀ ਹੈ ਤਾਂ..

ਰੂਸੀ ਕੁੜੀ ਤਿੰਨ ਵਾਰ ਵਿਆਹ ਤੋਂ ਬਾਅਦ ਹੁਣ ਭਾਰਤੀ ਨੌਜਵਾਨ ਨੂੰ ਸਤਾ ਰਿਹਾ ਅਜੀਬ ਡਰ! ਕਿਹਾ- 'ਜਦੋਂ ਉਹ ਕੋਡ 'ਚ ਗੱਲ ਕਰਦੀ ਹੈ ਤਾਂ..

ਰੂਸੀ ਕੁੜੀ ਨਾਲ ਤਿੰਨ ਵਾਰ ਵਿਆਹ ਮਗਰੋਂ ਭਾਰਤੀ ਨੌਜਵਾਨ ਨੇ ਹਾਲ ਹੀ 'ਚ ਆਪਣੇ ਅਜੀਬ ਡਰ ਦਾ ਖੁਲਾਸਾ ਕੀਤਾ ਹੈ। ਉਸਨੇ ਸੋਸ਼ਲ ਮੀ੍ਡੀਆ ਤੇ ਇੱਕ ਵੀਡਿਓ ਸਾਂਝਾ ਕਰ ਆਪਣੇ ਅਜੀਬ ਦਿਲਚਸਪ ਡਰ ਦਾ ਖੁਲਾਸਾ ਕੀਤਾ।

Date Updated Last Updated : 05 August 2026, 04:54 PM IST
Share:

 

ਨਵੀਂ ਦਿੱਲੀ: ਰੂਸ ਦੀ ਇਕ ਨੌਜਵਾਨ ਕੁੜੀ ਨਾਲ ਪਿਆਰ ਕਰਕੇ ਤਿੰਨ ਵੱਖ-ਵੱਖ ਰਸਮਾਂ ਅਨੁਸਾਰ ਵਿਆਹ ਕਰਨ ਵਾਲਾ ਭਾਰਤੀ ਨੌਜਵਾਨ ਨੇ ਹਾਲ ਹੀ 'ਚ ਆਪਣੇ ਅਜੀਬ ਡਰ ਦਾ ਖੁਲਾਸਾ ਕੀਤਾ ਹੈ। ਉਸਦਾ ਇਹ ਖੁਲਾਸਾ ਦਿਲਚਸਪ ਕਾਰਨ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਨੌਜਵਾਰ ਨੇ ਇੰਸਟਾਗ੍ਰਾਮ 'ਤੇ 16 ਸਕਿੰਟ ਦੀ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਆਪਣੀ ਰੂਸੀ ਪਤਨੀ ਨੂੰ ਲੈ ਕੇ ਅਜੀਬ ਜਿਹਾ ਡਰ ਮਹਿਸੂਸ ਹੁੰਦਾ ਹੈ।


ਵੀਡੀਓ ਨੇ ਖਿੱਚਿਆ ਲੋਕਾਂ ਦਾ ਧਿਆਨ

ਇਹ ਵੀਡੀਓ ਉਦੇਸ਼ ਨੇ borschtandbiryani ਨਾਮਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ, ਜਿਸ ਵਿੱਚ ਉਹ ਬਿਸਤਰੇ 'ਤੇ ਲੇਟੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਕੇਸੇਨੀਆ ਫੋਨ 'ਤੇ ਗੱਲ ਕਰ ਰਹੀ ਹੈ। ਇਸ ਦੌਰਾਨ ਉਦੇਸ਼ ਕੁਝ ਵੀ ਨਹੀਂ ਬੋਲਦੇ, ਪਰ ਉਨ੍ਹਾਂ ਦੇ ਹਾਵ-ਭਾਵ ਸਾਰਾ ਹਾਲ ਬਿਆਨ ਕਰ ਰਹੇ ਹਨ। 

ਵੀਡੀਓ ਦੇ ਬੈਕਗ੍ਰਾਊਂਡ ਵਿੱਚ 1978 ਦਾ ਮਸ਼ਹੂਰ ਯੂਰੋ-ਡਿਸਕੋ ਗੀਤ 'Rasputin' ਚੱਲ ਰਿਹਾ ਹੈ। ਨਾਲ ਹੀ ਸਕ੍ਰੀਨ 'ਤੇ ਸ਼ਬਦਾਂ ਰਾਹੀਂ ਉਨ੍ਹਾਂ ਨੇ ਆਪਣਾ ਮਜ਼ਾਕੀਆ ਡਰ ਦਿਖਾਇਆ।

'ਉਸ ਨੇ ਫੋਨ 'ਤੇ KGB ਕਿਹਾ... ਮੈਂ ਸੱਚਮੁੱਚ ਡਰ ਗਿਆ'

ਵੀਡੀਓ ਵਿੱਚ ਲਿਖਿਆ ਗਿਆ ਹੈ ਕਿ ਲੋਕ ਅਕਸਰ ਮੈਨੂੰ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਸ਼ਾਇਦ ਰੂਸੀ ਜਾਸੂਸੀ ਹੈ। ਉਹ ਇਸ ਗੱਲ 'ਤੇ ਕਦੇ ਵਿਸ਼ਵਾਸ ਨਹੀਂ ਕਰਦੇ, ਪਰ ਕਈ ਵਾਰ ਉਨ੍ਹਾਂ ਦੀ ਪਤਨੀ ਮਜ਼ਾਕ-ਮਜ਼ਾਕ ਵਿੱਚ ਅਜਿਹੇ ਕੋਡ ਵਰਡ ਬੋਲ ਦਿੰਦੀ ਹੈ, ਜਿਸ ਨਾਲ ਉਹ ਘਬਰਾ ਜਾਂਦੇ ਹਨ।

ਉਨ੍ਹਾਂ ਮੁਤਾਬਕ ਇੱਕ ਵਾਰ ਕੇਸੇਨੀਆ ਨੇ ਫੋਨ 'ਤੇ ਮਜ਼ਾਕ ਵਿੱਚ 'KGB' ਸ਼ਬਦ ਬੋਲ ਦਿੱਤਾ। ਇਸ ਤੋਂ ਬਾਅਦ ਉਹ ਸੋਚਣ ਲੱਗੇ ਕਿ ਕੀ ਇਹ ਸਿਰਫ਼ ਮਜ਼ਾਕ ਸੀ ਜਾਂ ਫਿਰ ਕੁਝ ਹੋਰ। ਉਨ੍ਹਾਂ ਨੇ ਮਜ਼ਾਕ ਵਿੱਚ ਪੁੱਛਿਆ ਕਿ ਕੀ ਉਸਨੂੰ ਆਪਣੀ ਪਤਨੀ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਸੱਚਮੁੱਚ ਡਰ ਗਏ ਹਨ।

ਉਦੇਸ਼ ਨੇ ਵੀਡੀਓ ਨਾਲ ਕੈਪਸ਼ਨ ਵਿੱਚ ਲਿਖਿਆ- "She might just be one!!!", ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਪੂਰਾ ਵੀਡੀਓ ਹਾਸੇ-ਮਜ਼ਾਕ ਲਈ ਬਣਾਇਆ ਗਿਆ ਹੈ।

ਕੀ ਹੈ KGB?

ਦੱਸ ਦੇਈਏ, KGB ਦਾ ਪੂਰਾ ਨਾਮ Komitet Gosudarstvennoy Bezopasnosti ਹੈ। ਇਹ 1954 ਤੋਂ 1991 ਤੱਕ ਸੋਵੀਅਤ ਸੰਘ ਦੀ ਮੁੱਖ ਖੁਫੀਆ ਅਤੇ ਸੁਰੱਖਿਆ ਏਜੰਸੀ ਰਹੀ ਸੀ। ਉਸ ਸਮੇਂ ਇਹ ਏਜੰਸੀ ਸੋਵੀਅਤ ਯੂਨੀਅਨ ਦੇ ਵੱਖ-ਵੱਖ ਗਣਰਾਜਾਂ ਦੀ ਸੁਰੱਖਿਆ ਅਤੇ ਖੁਫੀਆ ਕਾਰਵਾਈਆਂ ਦੀ ਜ਼ਿੰਮੇਵਾਰੀ ਸੰਭਾਲਦੀ ਸੀ।

ਵੀਡੀਓ 'ਤੇ ਲੋਕਾਂ ਦੀਆਂ ਮਜ਼ੇਦਾਰ ਟਿੱਪਣੀਆਂ

ਉਦੇਸ਼ ਦੇ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਵੱਡੀ ਗਿਣਤੀ ਵਿੱਚ ਲਾਈਕ ਤੇ ਕਮੈਂਟ ਮਿਲੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ "ਭਰਾ, ਹੁਣ ਤਾਂ ਭੱਜ ਜਾ ਤੇ ਆਪਣੀ ਸੁਰੱਖਿਆ ਕਰ।" ਇਕ ਹੋਰ ਯੂਜ਼ਰ ਨੇ ਮਜ਼ਾਕ ਵਿੱਚ ਕਿਹਾ ਕਿ "ਰੂਸੀ ਜਾਸੂਸ ਤਾਂ ਭਾਰਤੀ ਮੁਹੱਲੇ ਦੀਆਂ ਆਂਟੀਆਂ ਤੋਂ ਟ੍ਰੇਨਿੰਗ ਲੈਣ ਆਈ ਹੈ।" ਕਈ ਲੋਕਾਂ ਨੇ ਉਦੇਸ਼ ਦੇ ਹਾਵ-ਭਾਵ ਦੀ ਵੀ ਖੂਬ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਐਕਸਪ੍ਰੈਸ਼ਨ ਦੇਖ ਕੇ ਹਾਸਾ ਰੁਕਣਾ ਮੁਸ਼ਕਲ ਸੀ।

ਤਿੰਨ ਵਾਰ ਕਿਉਂ ਕੀਤਾ ਵਿਆਹ?

ਇੱਕ ਵੀਡੀਓ ਵਿੱਚ ਇਸ ਕਪਲ ਨੇ ਆਪਣੇ ਵਿਆਹ ਦੀ ਪੂਰੀ ਕਹਾਣੀ ਵੀ ਦੱਸੀ ਸੀ। ਉਨ੍ਹਾਂ ਮੁਤਾਬਕ ਸਭ ਤੋਂ ਪਹਿਲਾਂ ਦੋਵਾਂ ਨੇ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਕੋਰਟ ਮੈਰਿਜ ਕੀਤੀ, ਤਾਂ ਜੋ ਕੇਸੇਨੀਆ ਨੂੰ ਕਾਨੂੰਨੀ ਤੌਰ 'ਤੇ ਭਾਰਤ ਲਿਆਂਦਾ ਜਾ ਸਕੇ। ਇਸ ਤੋਂ ਬਾਅਦ ਸਾਲ 2026 ਦੀ ਸ਼ੁਰੂਆਤ ਵਿੱਚ ਦੋਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਪਹਿਲਾਂ ਈਸਾਈ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕੀਤਾ। ਫਿਰ ਹਿੰਦੂ ਪਰੰਪਰਾਵਾਂ ਮੁਤਾਬਕ ਵਿਆਹ ਰਚਾਇਆ। ਇਸ ਤਰ੍ਹਾਂ ਦੋਵੇਂ ਅਲਗ-ਅਲਗ ਰੀਤੀ-ਰਿਵਾਜ਼ਾਂ ਨਾਲ ਤਿੰਨ ਵਾਰ ਵਿਆਹ ਕਰ ਚੁੱਕੇ ਹਨ।

Recent News