menu-icon
Punjabi Story Line
  • Home
  • News
  • National
  • MP ਦੇ ਧਾਰ 'ਚ ਬੇਕਾਬੂ ਟਰਾਲੇ ਨੇ ਵੈਨ ਨੂੰ ਮਾਰੀ ਜ਼ੋਰਦਾਰ ਟੱਕਰ, ਮਹਾਕਾਲ ਦੇ ਦਰਸ਼ਨ ਕਰ ਘਰਾਂ ਨੂੰ ਪਰਤ ਰਹੇ 6 ਨੌਜਵਾਨਾਂ ਦੀ ਦਰਦਨਾਕ ਮੌਤ

MP ਦੇ ਧਾਰ 'ਚ ਬੇਕਾਬੂ ਟਰਾਲੇ ਨੇ ਵੈਨ ਨੂੰ ਮਾਰੀ ਜ਼ੋਰਦਾਰ ਟੱਕਰ, ਮਹਾਕਾਲ ਦੇ ਦਰਸ਼ਨ ਕਰ ਘਰਾਂ ਨੂੰ ਪਰਤ ਰਹੇ 6 ਨੌਜਵਾਨਾਂ ਦੀ ਦਰਦਨਾਕ ਮੌਤ

ਮਹਾਕਾਲ ਦੇ ਦਰਸ਼ਨ ਕਰ ਘਰਾਂ ਨੂੰ ਪਰਤ ਰਹੇ ਗੁਜਰਾਤ ਦੇ ਨੌਜਵਾਨਾਂ ਦੀ ਐਤਵਾਰ ਦੁਪਹਿਰ ਨੂੰ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗੀ। ਇਹ ਹਾਦਸਾ ਮਧਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਬਦਨਵਰ-ਉਜੈਨ ਚਾਰ-ਮਾਰਗੀ ਹਾਈਵੇਅ 'ਤੇ ਹੋਇਆ, ਜਿਸ ਵਿੱਚ 6 ਨੌਜਵਾਨਾਂ ਨੇ ਆਪਣੀ ਜਾਨ ਗੰਵਾ ਦਿੱਤੀ।

Date Updated Last Updated : 09 August 2026, 03:52 PM IST
Share:

ਨਵੀਂ ਦਿੱਲੀ: ਮਹਾਕਾਲ ਦੇ ਦਰਸ਼ਨ ਕਰ ਘਰਾਂ ਨੂੰ ਪਰਤ ਰਹੇ ਗੁਜਰਾਤ ਦੇ ਨੌਜਵਾਨਾਂ ਦੀ ਐਤਵਾਰ ਦੁਪਹਿਰ ਨੂੰ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗੀ। ਇਹ ਹਾਦਸਾ ਮਧਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਬਦਨਵਰ-ਉਜੈਨ ਚਾਰ-ਮਾਰਗੀ ਹਾਈਵੇਅ 'ਤੇ ਹੋਇਆ, ਜਿਸ ਵਿੱਚ 6 ਨੌਜਵਾਨਾਂ ਨੇ ਆਪਣੀ ਜਾਨ ਗੰਵਾ ਦਿੱਤੀ। ਦੁਪਹਿਰ 1:00 ਵਜੇ ਦੇ ਕਰੀਬ, ਪੰਚਕਾਵਾਸਾ ਪਿੰਡ ਦੇ ਨੇੜੇ, ਇੱਕ ਤੇਜ਼ ਰਫ਼ਤਾਰ ਅਤੇ ਬੇਕਾਬੂ ਟਰਾਲੇ ਨੇ ਮਾਰੂਤੀ ਈਕੋ ਵੈਨ ਨੂੰ ਜ਼ੋਰਦਾਰ ਟੱਕਰ ਮਾਰੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਮੌਜੂਦ ਛੇ ਨੌਜਵਾਨਾਂ ਦੀ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਇਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਅਤੇ ਉਸਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਕਿਵੇਂ ਵਾਪਰਿਆ ਹਾਦਸਾ?

ਮੁੱਢਲੀ ਜਾਣਕਾਰੀ ਦੇ ਮੁਤਾਬਕ, ਈਕੋ ਕਾਰ ਵਿੱਚ ਸਵਾਰ ਨੌਜਵਾਨ ਉਜੈਨ ਵਿੱਚ ਬਾਬਾ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਘਰ ਵਾਪਸ ਪਰਤ ਰਹੇ ਸਨ, ਕਿ ਇਸੇ ਦੌਰਾਨ ਹਾਈਵੇਅ 'ਤੇ ਗਲਤ ਦਿਸ਼ਾ 'ਚ ਆ ਰਹੇ ਇੱਕ ਟਰੱਕ ਨੇ ਵੈਨ ਨੂੰ ਭਿਆਨਕ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਅਤੇ ਅੰਦਰਲੇ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ, ਟਰਾਲਾ ਡਰਾਈਵਰ ਮੌਕੇ 'ਤੇ ਉੱਥੋਂ ਫਰਾਰ ਹੋ ਗਿਆ। ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ।  

ਸ਼ੀਸ਼ਾ ਤੋੜ ਨੌਜਵਾਨਾਂ ਨੂੰ ਵੈਨ ਤੋਂ ਕੱਢਿਆ ਬਾਹਰ

ਦੱਸਿਆ ਗਿਆ ਕਿ ਟਰਾਲਾ ਲੋਹੇ ਦੇ ਸਮਾਨ ਨਾਲ ਭਰਿਆ ਹੋਇਆ ਸੀ। ਜਿਵੇਂ ਹੀ ਇਹ ਹਾਦਸਾ ਵਾਪਰਿਆ ਵੈਨ ਸਵਾਰ ਨੌਜਵਾਨ ਗੱਡੀ 'ਚ ਹੀ ਬੁਰੀ ਤਰ੍ਹਾਂ ਫਸ ਗਏ। ਮੌਕੇ 'ਤੇ ਪਹੁੰਚੀ ਪੁਲਿਸ ਅਤੇ ਸਥਾਨਕ ਲੋਕਾਂ ਨੇ ਵੈਨ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ। 6 ਨੌਜਵਾਨਾਂ ਨੇ ਮੌਕੇ 'ਤੇ ਦਮ ਤੋੜ ਦਿੱਤਾ ਅਤੇ ਇੱਕ ਯੁਵਕ ਗੰਭੀਰ ਤੌਰ 'ਤੇ ਜਖ਼ਮੀ ਹੈ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਹੈ।

ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਕੀਤਾ ਗ੍ਰਿਫਤਾਰ

ਮੌਕੇ 'ਤੇ ਪਹੁੰਚੀ ਪੁਲਿਸ ਨੇ ਟਰਾਲਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਵਿੱਚ ਡਰਾਈਵਰ ਦੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਹਾਲਾਂਕਿ, ਪੁਲਿਸ ਬਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ। 


ਧਾਰ ਜ਼ਿਲ੍ਹੇ ਦੇ ਏਏਸਪੀ ਵਿਜੈ ਡਾਵਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ 6 ਨੌਜਵਾਨਾਂ ਦੀ ਮੌਤ ਹੋਈ ਹੈ ਅਤੇ ਇੱਕ ਜਖ਼ਮੀ ਹੈ। ਮ੍ਰਿਤਕ ਨੌਜਵਾਨ ਗੁਜਰਾਤ ਦੇ ਰਹਿਣ ਵਾਲੇ ਸੀ ਅਤੇ ਉਜੈਨ ਮਹਾਕਾਲ ਦੇ ਦਰਸ਼ਰ ਕਰ ਘਰਾਂ ਨੂੰ ਪਰਤ ਰਹੇ ਸੀ। ਦੋਸ਼ੀ ਡਰਾਈਵਰ ਨੂੰ ਫੜ ਲਿਆ ਗਿਆ ਹੈ ਅਤੇ ਉਸ ਖਿਲਾਫ਼ ਕਈ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। 

Recent News