menu-icon
Punjabi Story Line
  • Home
  • News
  • International
  • ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਉਬਾਲ, 12 ਅਗਸਤ ਨੂੰ ਪੂਰੇ ਦੇਸ਼ 'ਚ ਚੱਕਾ ਜਾਮ ਦਾ ਐਲਾਨ

ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਉਬਾਲ, 12 ਅਗਸਤ ਨੂੰ ਪੂਰੇ ਦੇਸ਼ 'ਚ ਚੱਕਾ ਜਾਮ ਦਾ ਐਲਾਨ

ਪਾਕਿਸਤਾਨ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰੇ ਹੋਏ ਹਨ। ਇਸ ਵਿਚਾਲੇ ਟ੍ਰਾਂਸਪੋਟਰਾਂ ਨੇ 12 ਅਗਸਤ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਅਤੇ ਜਮਾਤ-ਏ-ਇਸਲਾਮੀ ਨੇ 16 ਅਗਸਤ ਨੂੰ ਸਰਕਾਰ ਦੇ ਖਿਲਾਫ 4 ਸੂਬਾਈ ਰਾਜਧਾਨੀਆਂ 'ਚ ਪ੍ਰਰਦਸ਼ਨ ਕਰਨ ਦੀ ਗੱਲ ਕਹੀ ਹੈ।

Date Updated Last Updated : 10 August 2026, 03:32 PM IST
Share:

ਨਵੀਂ ਦਿੱਲੀ: ਪਾਕਿਸਤਾਨ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਬਵਾਲ ਮੱਚਿਆ ਹੋਇਆ ਹੈ। ਸ਼ੁੱਕਰਵਾਰ ਨੂੰ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਸ਼ਨੀਵਾਰ ਨੂੰ ਵੱਡੀ ਹੜਤਾਲ 'ਚ ਤਬਦੀਲ ਹੋ ਗਿਆ। ਐਤਵਾਰ ਨੂੰ ਵੀ ਇਸ ਅੰਦੋਲਨ ਨੂੰ ਲੈ ਕੇ ਪ੍ਰਦਰਸ਼ਨਕਾਰੀ ਕਾਫ਼ੀ ਗੁੱਸੇ 'ਚ ਨਜ਼ਰ ਆਏ ਅਤੇ ਕਾਫ਼ੀ ਹੰਗਾਮਾ ਕੱਟਿਆ। ਇਸ ਵਿਚਾਲੇ ਟ੍ਰਾਂਸਪੋਟਰਾਂ ਨੇ 12 ਅਗਸਤ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਦੂਜੇ ਪਾਸੇ ਜਮਾਤ-ਏ-ਇਸਲਾਮੀ ਨੇ ਘੋਸ਼ਣਾ ਕੀਤੀ ਕਿ ਉਹ 16 ਅਗਸਤ ਨੂੰ ਸਰਕਾਰ ਦੇ ਖਿਲਾਫ 4 ਸੂਬਾਈ ਰਾਜਧਾਨੀਆਂ 'ਚ ਪ੍ਰਰਦਸ਼ਨ ਕਰੇਗੀ।
 
ਦਰਅਸਲ, ਪਾਕਿਸਤਾਨ ਵਿੱਚ ਤੇਲ ਦੀ ਕੀਮਤ 335 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ, ਜਿਸਨੂੰ ਲੈ ਕੇ ਉੱਥੇ ਦੇ ਲੋਕਾਂ ਵਿੱਚ ਉਬਾਲ ਦੇਖਣ ਨੂੰ ਮਿਲ ਰਿਹਾ ਹੈ। ਜਨਤਾ ਨੇ ਵਧਦੀਆਂ ਕੀਮਤਾਂ ਦੇ ਖਿਲਾਫ ਦੋ ਦਿਨਾਂ ਵਿੱਚ 500 ਤੋਂ ਵੱਧ ਰੈਲੀਆਂ ਕੀਤੀਆਂ ਅਤੇ ਸੜਕਾਂ ਤੇ ਵਿਰੋਧ ਕੀਤਾ। ਇਨ੍ਹਾ ਹੀ ਨਹੀਂ, ਗੁੱਸੇ 'ਚ ਆਏ ਲੋਕਾਂ ਨੇ ਚੱਕਾ ਵੀ ਜਾਮ ਕਰ ਦਿੱਤਾ ਹੈ। ਇਸ ਨਾਲ ਮਾਲ ਢੋਣ ਵਾਲੇ ਕਈ ਵਾਹਨਾਂ ਨੂੰ ਵੀ ਚੱਕੇ ਰੋਕਣੇ ਪਏ।

12 ਅਗਸਤ ਨੂੰ ਚੱਕਾ ਜਾਮ ਕਰਨ ਦਾ ਐਲਾਨ

ਇਸ ਪ੍ਰਦਰਸ਼ਨ ਵਿਚਾਲੇ ਆਲ ਪਾਕਿਸਤਾਨ ਪਬਲਿਕ ਟ੍ਰਾਂਸਪੋਰਟ ਓਨਰਸ ਫੈਡਰੇਸ਼ਨ ਅਤੇ ਗੁਡਸ ਟ੍ਰਾਂਸਪੋਰਟ ਨੇ ਐਲਾਨ ਕੀਤਾ ਕਿ ਉਹ 12 ਅਗਸਤ ਨੂੰ ਵਿਆਪਕ ਵਿਰੋਧ ਕਰਨਗੇ। ਇਸ ਦਿਨ ਸਵੇਰ ਤੋਂ ਹੀ ਪਾਕਿਸਤਾਨ ਵਿਆਚ ਟਰੱਕਾਂ, ਬੱਸਾ ਅਤੇ ਅੰਤਰ-ਰਾਜੀ ਆਵਾਜਾਈ ਦਾ ਸੰਚਾਲਨ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਲੋਕ ਸਰਕਾਰ ਦੁਆਰਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਲਗਾਈ ਪੈਟਰੋਲਿਅਮ ਲੇਵੀ ਦੇ ਖਿਲਾਫ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਧੂ ਟੈਕਸ ਅਤੇ ਟੋਲ ਪਲਾਜ਼ਾ ਸ਼ੁਲਕਾਂ ਕਾਰਨ ਉਨ੍ਹਾਂ ਲਈ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ।

16 ਅਗਸਤ ਨੂੰ 4 ਸੂਬਾਈ ਰਾਜਧਾਨੀਆਂ ਵਿੱਚ ਪ੍ਰਦਰਸ਼ਨ

ਇਸਤੋਂ ਪਹਿਲਾਂ ਪਾਕਿਸਤਾਨ ਵਿੱਚ, ਅਪ੍ਰੈਲ ਵਿੱਚ ਪੈਟਰੋਲ ਦੀ ਕੀਮਤਾ 459 ਰੁਪਏ ਪ੍ਰਤੀ ਲੀਟ ਪਹੁੰਚ ਗਈ ਸੀ ਅਤੇ ਡੀਜ਼ਲ ਦੀਆਂ ਕੀਮਤਾਂ ਨੇ 520.35 ਰੁਪਏ ਪ੍ਰਤੀ ਲੀਟਰ ਨਾਲ ਆਸਮਾਨ ਛੁਹਿਆ ਸੀ, ਜਿਸ ਨਾਲ ਲੋਕਾਂ ਸਾਹਮਣੇ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ। ਇਹ ਦੇਖਦਿਆਂ, ਜਮਾਤ-ਏ-ਇਸਲਾਮੀ ਨੇ ਐਲਾਨ ਕੀਤਾ ਕਿ ਉਹ ਅਗਲੇ ਐਤਵਾਰ ਯਾਨੀ 16 ਅਗਸਤ ਨੂੰ 4 ਸੂਬਾਈ ਰਾਜਧਾਨੀਆਂ ਵਿੱਚ ਪ੍ਰਦਰਸ਼ਨ ਕਰੇਗੀ।

ਟ੍ਰਾਂਸਪੋਟਰਾਂ ਦੀ ਹੜਤਾਲ ਤੋਂ ਬਾਅਦ ਪਿਛਲੇ 3 ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ। ਨਤੀਜੇ ਵਜੋਂ 4 ਲੱਖ ਮਾਲ ਢੋਣ ਵਾਲੇ ਵਾਹਨਾਂ ਦੇ ਪਹਿਏ ਖੜ੍ਹੇ ਹੋ ਗਏ ਹਨ। ਹੁਣ ਸੋਮਵਾਰ ਨੂੰ ਟ੍ਰਾਂਸਪੋਰਟ ਯੂਨੀਅਨ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਕਰੇਗੀ ਕਿ ਅੰਦੋਲਨ ਨੂੰ ਖ਼ਤਮ ਕੀਤਾ ਜਾਵੇਗਾ ਕਿ ਨਹੀਂ।

ਸਰਕਾਰ ਨਾਲ ਗੱਲਬਾਤ ਕਰਨ ਤੱਕ ਵਿਰੋਧ ਜਾਰੀ ਰਹੇਗਾ

ਟਰਾਂਸਪੋਰਟਰਾਂ ਅਤੇ ਤੇਲ ਟੈਂਕਰ ਆਪਰੇਟਰਾਂ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਸਰਕਾਰ ਨਾਲ ਗੱਲਬਾਤ ਕਰਨ ਤੱਕ ਆਪਣਾ ਵਿਰੋਧ ਜਾਰੀ ਰੱਖਣਗੇ। ਪਾਕਿਸਤਾਨ ਗੁਡਜ਼ ਟਰਾਂਸਪੋਰਟਰਜ਼ ਅਲਾਇੰਸ ਦੇ ਚੇਅਰਮੈਨ ਨਿਸਾਰ ਹੁਸੈਨ ਜਾਫਰੀ ਨੇ ਕਿਹਾ ਕਿ ਟਰਾਂਸਪੋਰਟਰ ਦੇਸ਼ ਭਰ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ, ਜਿਸ ਵਿੱਚ ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੀ ਗਈ ਰੋਜ਼ਾਨਾ ਬਾਲਣ ਕੀਮਤ ਵਿਵਸਥਾ ਦੀ ਪ੍ਰਣਾਲੀ ਵੀ ਸ਼ਾਮਲ ਹੈ। ਆਲ ਪਾਕਿਸਤਾਨ ਪਬਲਿਕ ਟ੍ਰਾਂਸਪੋਰਟ ਓਨਰਜ਼ ਫੈਡਰੇਸ਼ਨ ਅਤੇ ਮਾਲ ਟਰਾਂਸਪੋਰਟਰਾਂ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਹੈ ਕਿ 12 ਅਗਸਤ, 2026 ਦੀ ਸਵੇਰ ਤੋਂ ਪਾਕਿਸਤਾਨ ਭਰ ਵਿੱਚ ਟਰੱਕਾਂ, ਬੱਸਾਂ ਅਤੇ ਅੰਤਰ-ਰਾਜੀ ਆਵਾਜਾਈ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ।

ਟਰਾਂਸਪੋਰਟ ਯੂਨੀਅਨਾਂ ਅਤੇ ਸਰਕਾਰ ਵਿਚਕਾਰ ਸੋਮਵਾਰ ਨੂੰ ਗੱਲਬਾਤ ਹੋਵੇਗੀ। ਜੇਕਰ ਇਹ ਗੱਲਬਾਤ ਕੋਈ ਠੋਸ ਹੱਲ ਕੱਢਣ ਵਿੱਚ ਅਸਫਲ ਰਹਿੰਦੀ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਦੀ ਸਪਲਾਈ ਲੜੀ ਪੂਰੀ ਤਰ੍ਹਾਂ ਢਹਿ ਸਕਦੀ ਹੈ, ਜਿਸ ਨਾਲ ਮਹਿੰਗਾਈ ਦਾ ਸੰਕਟ ਹੋਰ ਵੀ ਵਧ ਸਕਦਾ ਹੈ। 

Recent News