menu-icon
Punjabi Story Line
  • Home
  • News
  • Sports
  • 9 ਸਾਲ ਬਾਅਦ ਸ਼੍ਰੀਲੰਕਾ ਟੈਸਟ ਸੀਰੀਜ਼ ਲਈ ਪੂਰੀ ਤਰ੍ਹਾਂ ਬਦਲ ਗਈ ਟੀਮ ਇੰਡੀਆ, 2017 ਦੌਰੇ ਦੇ ਸਿਰਫ ਤਿੰਨ ਖਿਡਾਰੀ ਸ਼ਾਮਲ

9 ਸਾਲ ਬਾਅਦ ਸ਼੍ਰੀਲੰਕਾ ਟੈਸਟ ਸੀਰੀਜ਼ ਲਈ ਪੂਰੀ ਤਰ੍ਹਾਂ ਬਦਲ ਗਈ ਟੀਮ ਇੰਡੀਆ, 2017 ਦੌਰੇ ਦੇ ਸਿਰਫ ਤਿੰਨ ਖਿਡਾਰੀ ਸ਼ਾਮਲ

ਟੀਮ ਇੰਡੀਆ 9 ਸਾਲ ਬਾਅਦ ਸ਼੍ਰੀਲੰਕਾ ’ਚ ਟੈਸਟ ਸੀਰੀਜ਼ ਖੇਡੇਗੀ। 2017 ਤੋਂ ਲੈ ਕੇ 2026 ਤੱਕ 9 ਸਾਲਾਂ ਦੌਰਾਨ ਭਾਰਤੀ ਟੀਮ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਵਿੱਚ 2017 ਦੌਰੇ ਦੇ ਸਿਰਫ ਤਿੰਨ ਦਿੱਗਜ ਖਿਡਾਰੀ ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਹੀ ਸ਼ਾਮਲ ਹਨ। 

Date Updated Last Updated : 10 August 2026, 04:04 PM IST
Share:

ਨਵੀਂ ਦਿੱਲੀ: ਭਾਰਤੀ ਟੀਮ ਸਾਲ 2017 ਤੋਂ ਬਾਅਦ ਪਹਿਲੀ ਵਾਰ ਸ਼੍ਰੀਲੰਕਾ ਵਿੱਚ ਟੈਸਟ ਸੀਰੀਜ਼ ਖੇਡਣ ਉਤਰੇਗੀ। ਇਸ ਵਾਰ ਟੀਮ ਦੀ ਕਮਾਨ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੇ ਹੱਥਾਂ ਵਿੱਚ ਹੈ। ਹਾਲਾਂਕਿ, 2017 ਤੋਂ 2026 ਤੱਕ ਦੇ ਲਗਭਗ ਨੌਂ ਸਾਲਾਂ ਵਿੱਚ ਬਹੁਤ ਕੁੱਝ ਬਦਲ ਗਿਆ ਹੈ। ਅੱਜ ਦੀ ਟੀਮ ਵਿੱਚ ਉਸ ਦੌਰ ਦੇ ਬਹੁਤ ਘੱਟ ਚਿਹਰੇ ਹਨ। ਕੁਝ ਵੱਡੇ ਖਿਡਾਰੀ ਸੰਨਿਆਸ ਲੈ ਚੁੱਕੇ ਹਨ, ਜਦਕਿ ਕਈਆਂ ਨੇ ਟੈਸਟ ਕ੍ਰਿਕਟ ਤੋਂ ਦੂਰੀ ਬਣਾ ਲਈ ਹੈ।


ਸ਼ੁਭਮਨ ਗਿੱਲ ਲਈ ਵੱਡੀ ਚੁਣੌਤੀ

ਇਸ ਦੌਰੇ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਕਪਤਾਨ ਸ਼ੁਭਮਨ ਗਿੱਲ ਪਹਿਲੀ ਵਾਰ ਸ਼੍ਰੀਲੰਕਾ ਵਿੱਚ ਟੈਸਟ ਮੈਚ ਖੇਡਣ ਜਾ ਰਹੇ ਹਨ। ਉਨ੍ਹਾਂ ’ਤੇ ਸਿਰਫ਼ ਬੱਲੇ ਨਾਲ ਦੌੜਾਂ ਬਣਾਉਣ ਦੀ ਹੀ ਨਹੀਂ, ਸਗੋਂ ਨੌਜਵਾਨ ਟੀਮ ਦੀ ਅਗਵਾਈ ਕਰਨ ਦੀ ਵੀ ਵੱਡੀ ਜ਼ਿੰਮੇਵਾਰੀ ਹੈ। ਗਿੱਲ ਦੀ ਕਪਤਾਨੀ ਹੇਠ ਟੀਮ ਵਿੱਚ ਨੌਜਵਾਨ ਜੋਸ਼ ਅਤੇ ਕੁਝ ਤਜਰਬੇਕਾਰ ਖਿਡਾਰੀਆਂ ਦਾ ਸੰਤੁਲਨ ਦੇਖਣ ਨੂੰ ਮਿਲੇਗਾ। ਇਸ ਦੌਰੇ ਰਾਹੀਂ ਗਿੱਲ ਕੋਲ ਵਿਦੇਸ਼ੀ ਹਾਲਾਤਾਂ ਵਿੱਚ ਆਪਣੀ ਕਪਤਾਨੀ ਨੂੰ ਪਰਖਣ ਦਾ ਵੀ ਮੌਕਾ ਹੋਵੇਗਾ।

2017 ਤੋਂ 2026 ਤੱਕ ਸਿਰਫ਼ ਤਿੰਨ ਚਿਹਰੇ ਕਾਇਮ

ਸ਼੍ਰੀਲੰਕਾ ਦੇ ਪਿਛਲੇ ਟੈਸਟ ਦੌਰੇ ਅਤੇ ਮੌਜੂਦਾ ਟੀਮ ਦੀ ਤੁਲਨਾ ਵਿੱਚ ਦੇਖਿਆ ਜਾਵੇ ਤਾਂ ਹੁਣ ਦੀ ਟੀਮ ਵਿੱਚ ਸਿਰਫ਼ ਤਿੰਨ ਖਿਡਾਰੀ ਅਜਿਹੇ ਹਨ ਜੋ 2017 ਵਿੱਚ ਵੀ ਟੀਮ ਦਾ ਹਿੱਸਾ ਸਨ ਅਤੇ 2026 ਦੀ ਟੀਮ ਵਿੱਚ ਵੀ ਆਪਣਾ ਦਬਦਬਾ ਬਣਾ ਰਹੇ ਹਨ। ਇਨ੍ਹਾਂ ਵਿੱਚ ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਸ਼ਾਮਲ ਹਨ।  

KL ਰਾਹੁਲ, ਰਵਿੰਦਰ ਜਡੇਜਾ ਅਤੇ ਕੁਲਦੀਪ ’ਤੇ ਰਹੇਗੀ ਖਾਸ ਨਜ਼ਰ

2017 ਵਿੱਚ ਕੇਐਲ ਰਾਹੁਲ ਆਪਣੇ ਟੈਸਟ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਸਨ। ਉਸ ਸਮੇਂ ਉਹ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ 2026 ਵਿੱਚ ਸਥਿਤੀ ਕਾਫ਼ੀ ਵੱਖਰੀ ਹੈ। ਰਾਹੁਲ ਟੀਮ ਦੇ ਸਭ ਤੋਂ ਤਜਰਬੇਕਾਰ ਬੱਲੇਬਾਜ਼ਾਂ ਵਿੱਚ ਸ਼ਾਮਲ ਹਨ। ਦੂਜੇ ਪਾਸੇ ਰਵਿੰਦਰ ਜਡੇਜਾ 2017 ਵਿੱਚ ਵੀ ਭਾਰਤੀ ਟੀਮ ਦੇ ਅਹਿਮ ਮੈਂਬਰ ਸਨ ਅਤੇ ਅੱਜ ਵੀ ਉਹ ਟੀਮ ਦੀਆਂ ਵੱਡੀਆਂ ਉਮੀਦਾਂ ਵਿੱਚ ਸ਼ਾਮਲ ਹਨ। ਪਿਛਲੇ ਨੌਂ ਸਾਲਾਂ ਦੌਰਾਨ ਜਡੇਜਾ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਆਪਣਾ ਕੱਦ ਹੋਰ ਉੱਚਾ ਕੀਤਾ ਹੈ। ਉੱਥੇ ਹੀ ਕੁਲਦੀਪ ਯਾਦਵ 2017 ਵਿੱਚ ਭਾਰਤੀ ਟੈਸਟ ਟੀਮ ਵਿੱਚ ਆਪਣੀ ਪਛਾਣ ਬਣਾਉਣ ਦੇ ਪੜਾਅ ’ਤੇ ਸਨ। ਸਮੇਂ ਦੇ ਨਾਲ ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਵਿੱਚ ਕਾਫ਼ੀ ਸੁਧਾਰ ਕੀਤਾ ਅਤੇ ਹੁਣ ਉਹ ਭਾਰਤ ਦੇ ਸਭ ਤੋਂ ਚਤੁਰ ਸਪਿਨਰਾਂ ਵਿੱਚ ਗਿਣੇ ਜਾਂਦੇ ਹਨ।

2026 ਦੀ ਟੀਮ

ਮੌਜੂਦਾ 2026 ਦੀ ਟੀਮ ਵਿੱਚ ਸ਼ੁਭਮਨ ਗਿੱਲ ਕਪਤਾਨ ਹਨ। ਉਨ੍ਹਾਂ ਤੋਂ ਇਲਾਵਾ ਯਸ਼ਸਵੀ ਜਾਇਸਵਾਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ, ਔਕਿਬ ਨਬੀ, ਗੁਰਨੂਰ ਬਰਾੜ, ਸਾਈ ਸੁਦਰਸ਼ਨ, ਦੇਵਦੱਤ ਪਡਿਕੱਲ, ਕੇਐਲ ਰਾਹੁਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਧਰੁਵ ਜੁਰੇਲ, ਮਾਨਵ ਸੁਥਾਰ, ਸਾਰਾਂਸ਼ ਜੈਨ ਅਤੇ ਹਰਸ਼ ਦੁਬੇ ਟੀਮ ਦਾ ਹਿੱਸਾ ਹਨ।

2017 ਦੀ ਟੀਮ ਕਿਹੜੇ ਖਿਡਾਰੀ ਸ਼ਾਮਲ ਸਨ?


ਦੱਸ ਦੇਈਏ, 2017 ਦੇ ਦੌਰੇ ’ਤੇ ਭਾਰਤੀ ਟੀਮ ਵਿੱਚ ਸ਼ਿਖਰ ਧਵਨ, ਅਭਿਨਵ ਮੁਕੁੰਦ,  ਕੇਐਲ ਰਾਹੁਲ, ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਰੋਹਿਤ ਸ਼ਰਮਾ,  ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਹਾਰਦਿਕ ਪਾਂਡਿਆ, ਰਿੱਧੀਮਾਨ ਸਾਹਾ, ਕੁਲਦੀਪ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਵਰਗੇ ਖਿਡਾਰੀ ਸ਼ਾਮਲ ਸਨ।

Recent News