menu-icon
Punjabi Story Line
  • Home
  • News
  • National
  • 'ਰੇਂਟ 'ਤੇ ਬੁਆਏਫ੍ਰੇਂਡ' ਸੋਸ਼ਲ ਮੀਡੀਆ 'ਤੇ ਦਿਖੇ ਇਹ ਆਫ਼ਰ ਤਾਂ ਹੋ ਜਾਓ ਸਾਵਧਾਨ, ਹੋ ਸਕਦਾ ਹੈ ਵੱਡਾ ਸਕੈਮ!

'ਰੇਂਟ 'ਤੇ ਬੁਆਏਫ੍ਰੇਂਡ' ਸੋਸ਼ਲ ਮੀਡੀਆ 'ਤੇ ਦਿਖੇ ਇਹ ਆਫ਼ਰ ਤਾਂ ਹੋ ਜਾਓ ਸਾਵਧਾਨ, ਹੋ ਸਕਦਾ ਹੈ ਵੱਡਾ ਸਕੈਮ!

ਹੈਦਰਾਬਾਦ ਪੁਲਿਸ ਨੇ ਸੋਸ਼ਲ ਮੀਡੀਆ 'ਤੇ 'ਰੇਂਟ 'ਤੇ ਬੁਆਏਫ੍ਰੇਂਡ' ਵਰਗੇ ਆਫ਼ਰ ਤੋਂ ਲੜਕੀਆਂ ਨੂੰ ਸਾਵਧਾਨ ਕੀਤਾ ਹੈ ਅਤੇ ਦੱਸਿਆ ਕਿ ਕਿ ਸਾਈਬਰ ਅਪਰਾਧੀ ਲੜਕੀਆਂ ਨੂੰ ਆਕਰਸ਼ਕ ਆਫ਼ਰ ਦੇ ਕੇ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। 

Date Updated Last Updated : 10 August 2026, 04:34 PM IST
Share:

ਹੈਦਰਾਬਾਦ: ਜੇਕਰ ਤੁਹਾਨੂੰ ਸੋਸ਼ਲ ਮੀਡੀਆ 'ਤੇ 'ਰੇਂਟ 'ਤੇ ਬੁਆਏਫ੍ਰੇਂਡ' ਵਰਗਾ ਕੋਈ ਪ੍ਰਚਾਰ ਨਜ਼ਰ ਆਉਂਦਾ ਹੈ, ਤਾਂ ਇਸਦੇ ਝਾਂਸੇ ਵਿੱਚ ਆਉਣ ਤੋਂ ਪਹਿਲਾ ਸਾਵਧਾਨ ਹੋ ਜਾਓ। ਹਾਲ ਹੀ 'ਚ ਹੈਦਰਾਬਾਦ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਨਜ਼ਰ ਆਉਣ ਵਾਲੇ 'ਰੇਂਟ 'ਤੇ ਬੁਆਏਫ੍ਰੇਂਡ' ਵਰਗੇ ਆਫ਼ਰ ਤੋਂ ਲੜਕੀਆਂ ਨੂੰ ਸਾਵਧਾਨ ਕੀਤਾ ਹੈ ਅਤੇ ਕਿਸੇ ਫ੍ਰਾਡ ਦਾ ਸ਼ਿਕਾਰ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਹੈ। 

ਪੁਲਿਸ ਨੇ ਕੀਤਾ ਸਾਵਧਾਨ

ਹਾਲ ਹੀ 'ਚ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਸੋਸ਼ਲ ਮੀਡੀਆ 'ਤੇ 'ਰੇਂਟ 'ਤੇ ਬੁਆਏਫ੍ਰੇਂਡ' ਦੇ ਆਫ਼ਰ ਨੂੰ ਲੈ ਕੇ ਸਾਵਧਾਨ ਕਰਦਿਆਂ ਕਿਹਾ ਕਿ  ਗੁਪਤ ਅਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੀਆਂ ਅਜਿਹੀਆਂ ਪੇਸ਼ਕਸ਼ਾਂ, ਸਾਈਬਰ ਅਪਰਾਧੀਆਂ ਦੁਆਰਾ ਧੋਖਾਧੜੀ ਅਤੇ ਬਲੈਕਮੇਲ ਰਾਹੀਂ ਲੋਕਾਂ ਨੂੰ ਪੀੜਤ ਕਰਨ ਲਈ ਵਰਤੀ ਜਾਣ ਵਾਲੀ ਇੱਕ ਚਾਲ ਹੋ ਸਕਦੀਆਂ ਹਨ। ਇਨ੍ਹਾਂ ਤੋਂ ਬਚਣਾ ਬਹੁਤ ਜਰੂਰੀ ਹੈ।

ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੱਸਿਆ ਕਿ ਸਾਈਬਰ ਅਪਰਾਧੀ ਲੜਕੀਆਂ ਨੂੰ ਆਕਰਸ਼ਕ ਆਫ਼ਰ ਦੇ ਕੇ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਿੱਚ ਕਾਫ਼ੀ, ਫਿਲਮ ਦਿਖਾਉਣ ਜਾਂ ਸ਼ਾਪਿੰਗ ਦੇ ਲਈ ਸੁੰਦਰ ਲੜਕਿਆਂ ਨੇ ਨਾਲ ਸਮਾਂ ਬਿਤਾਉਣ ਦਾ ਆਫ਼ਰ ਦਿੱਤਾ ਜਾਂਦਾ ਹੈ। ਨਾਲ ਹੀ 50 ਪ੍ਰਤੀਸ਼ਤ ਦਾ ਆਫਰ ਦਿੱਤਾ ਜਾਂਦਾ ਹੈ। ਪੁਲਿਸ ਨੇ ਇਸਨੂੰ ਲੜਕੀਆਂ ਨੂੰ ਫਸਾਉਣ ਵਾਲ ਡੇਟਿੰਗ ਟ੍ਰੈਪ ਦੱਸਦਿਆਂ ਕਿਹਾ ਕਿ ਸਾਈਬਰ ਅਪਰਾਧੀ ਅਜਿਹੇ ਆਫ਼ਰਾਂ ਤੇ ਛੂਟ ਦਾ ਵੀ ਲਾਲਚ ਦਿੰਦੇ ਹਨ। 


 
ਕਿਵੇਂ ਹੁੰਦਾ ਹੈ ਫ੍ਰਾਡ?

ਪੁਲਿਸ ਮੁਤਾਬਕ, ਆਫਰ ਵਿੱਚ ਅਪਰਾਧੀ ਜਿਹੜੇ ਸੁੰਦਰ ਲੜਕਿਆਂ ਨੂੰ ਦਿਖਾਉਂਦੇ ਹਨ, ਉਹ AI ਨਾਲ ਬਣਾਈਆਂ ਜਾਂਦੀਆਂ ਹਨ, ਜਾਂ ਇੰਟਰਨੇਟ ਤੋਂ ਡਾਊਨਲੋਡ ਕੀਤੀਆਂ ਜਾਂਦੀਆਂ ਹਨ। ਇਸ ਮਗਰੋਂ ਝਾਂਸੇ ਵਿੱਚ ਫਸਣ ਵਾਲੀਆਂ ਲੜਕੀਆਂਤੋਂ ਸੁਰੱਖਿਆ ਜਮਾ, ਐਡਵਾਂਸ ਬੁਕਿੰਗ ਅਤੇ ਬੁਕਿੰਗ ਕੰਫਰਮ ਦੇ ਨਾਮ ਤੋਂ ਪੈਸੇ ਠੱਗੇ ਜਾਂਦੇ ਹਨ ਅਤੇ ਲਿੰਕ 'ਤੇ ਕਲਿੱਕ ਕਰਨ ਵਾਲੀਆਂ ਕੁੜੀਆਂ ਦੇ ਖਾਤੇ ਬਲਾਕ ਕਰ ਦਿੱਤੇ ਜਾਂਦੇ ਹਨ। ਪੁਲਿਸ ਨੇ ਸਾਵਧਾਨ ਕਰਦਿਆਂ ਕਿਹਾ ਕਿ ਠੱਗੀ ਤੋਂ ਬਾਅਦ ਅਪਰਾਧੀ ਤੁਹਾਡਾ ਨੰਬਰ ਜਾਂ ਤਸਵੀਰਾਂ ਵੀ ਫੋਨ ਤੋਂ ਕੱਢ ਸਕਦੇ ਹਨ ਅਤੇ ਬਾਅਦ 'ਚ ਬਲੈਕਮੇਲ ਰਾਹੀ ਤੰਗ ਕੀਤਾ ਜਾ ਸਕਦਾ ਹੈ।

ਪੁਲਿਸ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਅਲਰਟ ਹੋ ਗਈ ਹੈ ਅਤੇ ਅਜਿਹੇ ਫਰਜ਼ੀਵਾੜੇ 'ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ਨੂੰ ਲੈ ਕੇ ਲੜਕੀਆਂ ਦੇ ਮਾਂ-ਬਾਪ ਨੂੰ ਸੋਸ਼ਲ ਮੀਡੀਆ ਪੋਸਟ ਅਤੇ ਸਮਾਰਟਫੋਨ ਦੇ ਇਸਤੇਮਾਲ 'ਤੇ ਨਜ਼ਰ ਰੱਖਣ ਦੀ ਅਪੀਲ ਕੀਤਾ ਤਾਂ ਕਿ ਸਾਈਬਰ ਅਪਰਾਧ ਦਾ ਸ਼ਿਕਾਰ ਹੋਣ ਤੋਂ ਬੱਚਿਆ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਅਜੇ ਮਾਮਲਿਆਂ 'ਚ ਗ੍ਰਿਫਤਾਰ ਹੋਣ ਵਾਲੇ ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


 

Recent News