menu-icon
Punjabi Story Line
  • Home
  • News
  • Sports
  • ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਡੋਨਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਮਾਮਲੇ ਦੀ ਜਾਂਚ 'ਚ ਜੁੱਟੀ ਪੁਲਿਸ 

ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਡੋਨਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਮਾਮਲੇ ਦੀ ਜਾਂਚ 'ਚ ਜੁੱਟੀ ਪੁਲਿਸ 

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਡੋਨਾ ਗਾਂਗੁਲੀ ਦੀ ਜਾਨ ਨੂੰ ਖ਼ਤਰਾ ਹੈ। ਹਾਲ ਹੀ 'ਚ ਉਨ੍ਹਾਂ ਨੂੰ ਕੋਲਕਾਤਾ ਦਫ਼ਤਰ ਵਿੱਚ ਇੱਕ ਚਿੱਠੀ ਮਿਲੀ, ਜਿਸ ਵਿੱਚ ਦੋਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 

Date Updated Last Updated : 11 August 2026, 09:40 AM IST
Share:

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਡੋਨਾ ਗਾਂਗੁਲੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਆਪਣੇ ਕੋਲਕਾਤਾ ਸਥਿਤ ਦਫ਼ਤਰ 'ਤੇ ਇੱਕ ਪੱਤਰ ਮਿਲਿਆ, ਜਿਸ ਵਿੱਚ ਨਾ ਸਿਰਫ ਸੌਰਵ ਅਤੇ ਉਨ੍ਹਾਂ ਦੀ ਪਤਨੀ, ਬਲਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ। ਇਹ ਚਿੱਠੀ ਮਿਲਣ ਤੋਂ ਬਾਅਦ ਸਾਬਕਾ ਕਪਤਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਅਤੇ ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਕੁਰੀਅਰ ਰਾਹੀਂ ਭੇਜਿਆ ਧਮਕੀ ਭਰਿਆ ਪੱਤਰ

 

ਦਰਅਸਲ, ਸੌਰਵ ਗਾਂਗੁਲੀ ਇਸ ਸਮੇਂ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ ਦੇ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਇੱਥੇ ਦਫ਼ਤਰ ਵਿੱਚ ਜਾਨ ਤੋਂ ਮਾਰਨ ਦੀ ਧਮਕੀ ਦੇ ਦੋ ਲੈਟਰ ਮਿਲੇ, ਜਿਸ ਵਿੱਚ ਅੰਗ੍ਰੇਜ਼ੀ ਵਿੱਚ ਧਮਕੀ ਦਿੱਤੀ ਗਈ ਹੈ। ਇਹ ਲੈਟਰ ਕੁਰੀਅਰ ਰਾਹੀਂ ਭੇਜਿਆ ਗਿਆ, ਜਿਸ ਵਿੱਚ ਕਾਫ਼ੀ ਹਿੰਸਕ ਅਤੇ ਹਮਲਾਵਰ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। 

ਸੌਰਵ ਗਾਂਗੁਲੀ ਨੂੰ ਜੋ ਪੱਤਰ ਮਿਲਿਆ, ਉਹ ਕੈਬ ਰਾਹੀਂ ਆਫ਼ਿਸ ਪਹੁੰਚਿਆ, ਜਿਸ 'ਤੇ ਪੱਛਮੀ ਬੰਗਾਲ ਦੇ ਬੇਲਘਰੀਆ ਖੇਤਰ ਦੇ ਨਿਵਾਸੀ ਅਰੁਣ ਕੁਮਾਰ ਦਾ ਨਾਮ ਲਿਖਿਆ ਹੋਇਆ ਸੀ। ਇਨ੍ਹਾਂ ਪੱਤਰਾਂ ਵਿੱਚ ਸੌਰਵ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਅਤੇ ਕਰਮਚਾਰੀਆਂ ਨੂੰ ਜਾਨ ਤੋਂ ਮਾਰਨ ਦੀ ਗੱਲ ਕਹੀ ਗਈ। 

ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਇਸ ਮਗਰੋਂ ਗਾਂਗੁਲੀ ਪਰਿਵਾਰ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਠਾਕੁਰਪੁਰ ਪੁਲਿਸ ਥਾਣੇ 'ਚ ਦਰਜ ਕਰਵਾਈ। ਪੁਲਿਸ ਨੇ ਵੀ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਰੀਅਰ ਜਿਸ ਏਜੰਸੀ ਦੇ ਜ਼ਰਿਏ ਆਇਆ, ਉਸ ਨਾਲ ਸੰਪਰਕ ਕੀਤਾ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੀ ਹੈ ਕਿ ਕੀ ਸਾਰੇ ਪੱਤਰ ਇੱਕ ਹੀ ਵਿਅਕਤੀ ਨੇ ਭੇਜੇ ਸਨ।


ਇਹ ਧਮਕੀ ਭਰੇ ਪੱਤਰਾਂ ਨੂੰ ਲੈ ਕੇ ਸੌਰਵ ਦੇ ਸਚਿਵ ਨੇ ਦੱਸਿਆ ਕਿ ਸ਼ੁਰੂਆਤ 'ਚ ਅਸੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਹ ਸੋਚ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਸ਼ਾਇਦ ਇਹ ਕਿਸੇ ਨਰਾਜ਼ ਫੈਨ ਦਾ ਪੱਤਰ ਹੈ, ਜੋ ਆਪਣੀ ਨਿਜੀ ਭੜਾਸ ਕੱਢਣ ਲਈ ਅਜਿਹਾ ਕਰ ਰਿਹਾ ਹੈ।

ਇਨ੍ਹਾਂ ਕ੍ਰਿਕਟਰਾਂ ਨੂੰ ਵੀ ਮਿਲ ਚੁੱਕੀ ਹੈ ਧਮਕੀ

ਦੱਸ ਦੇਈਏ, ਸੌਰਵ ਗਾਂਗੁਲੀ ਤੋਂ ਪਹਿਲਾਂ ਵੀ ਕਈ ਭਾਰਤੀ ਕ੍ਰਿਕਟਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਪਿਛਲੇ ਸਾਲ ਸਟਾਰ ਬੱਲੇਬਾਜ ਰਿੰਕੂ ਸਿੰਘ ਨੂੰ ਅੰਡਰਵਰਲਡ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਵੱਡੀ ਫਿਰੌਤੀ ਦੀ ਮੰਗ ਵੀ ਕੀਤੀ ਸੀ। ਇਸਤੋਂ ਇਲਾਵਾ, ਇੰਡੀਆ ਟੀਮ ਦੇ ਹੈਡ ਕੋਚ ਗੌਤਮ ਗੰਭੀਰ ਵੀ ਧਮਕੀਆਂ ਤੋਂ ਬਚੇ ਨਹੀਂ ਹਨ, ਉਨ੍ਹਾਂ ਨੂੰ ਵੀ ISIS ਕਸ਼ਮੀਰ ਦੇ ਨਾਮ ਤੋਂ ਧਮਕੀ ਮਿਲੀ ਸੀ। ਐਮ ਐਸ ਧੋਨੀ, ਰਾਹੁਲ ਦਰਾਵਿੜ ਅਤੇ ਮੌਹਮਦ ਸ਼ਮੀ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀਆਂ ਮਿਲ ਚੁੱਕੀਆਂ ਹਨ।
 

Recent News