Courtesy: X@Nootan98
ਰਾਂਚੀ: ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (JPSC) ਅਤੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਦੁਆਰਾ ਕਰਵਾਈਆਂ ਗਈਆਂ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਖੂਬ ਹੰਗਾਮਾ ਕੀਤਾ ਸੀ। ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਮਾਰਚ ਕੀਤਾ, ਜਿੱਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਘਟਨਾ ਦੇ ਵਿਰੋਧ 'ਚ ਅੱਜ, 11 ਅਗਸਤ ਨੂੰ ਭਾਜਪਾ ਨੇ 'ਝਾਰਖੰਡ ਬੰਦ' ਦਾ ਸੱਦਾ ਦਿੱਤਾ ਹੈ।
ਸੂਬਾ ਪ੍ਰਧਾਨ ਆਦਿੱਤਿਆ ਸਾਹੂ ਨੇ ਭਾਜਪਾ ਸੂਬਾ ਪ੍ਰਧਾਨ ਬਾਬੂਲਾਲ ਮਰਾਂਡੀ ਦੀ ਮੌਜੂਦਗੀ ਵਿੱਚ ਬੰਦ ਦਾ ਐਲਾਨ ਕੀਤਾ ਅਤੇ ਸਵੇਰੇ 8:00 ਵਜੇ ਤੋਂ ਰਾਤ 11:00 ਵਜੇ ਤੱਕ ਰਾਜ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਇਸਦੇ ਨਤੀਜੇ ਵੱਜੇ, ਅੱਜ ਰਾਂਚੀ ਸਮੇਤ ਸਾਰੇ 24 ਜ਼ਿਲ੍ਹਿਆਂ ਦੇ ਕਈ ਸਕੂਲ ਅੱਜ ਬੰਦ ਰਹਿਣਗੇ।
ਇਸ ਵਿਚਾਲੇ ਰਾਂਚੀ, ਹਜ਼ਾਰੀਬਾਗ, ਪਲਾਮੂ, ਗਿਰਿਡੀਹ ਅਤੇ ਚਤਰਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਭਾਜਪਾ ਨੇਤਾ ਬੰਦ ਦੇ ਸਮਰਥਨ 'ਚ ਅੱਗੇ ਆਏ ਹਨ। ਉਨ੍ਹਾਂ ਹੱਥਾਂ 'ਚ ਝੰਡੇ ਲੈ ਕੇ ਨਾਅਰੇਬਾਜ਼ੀ ਕੀਤੀ। ਕਈ ਥਾਵਾਂ ਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ। ਰਾਂਚੀ ਦੇ ਹਰਮੂ ਚੌਂਕ 'ਤੇ ਭਾਜਪਾ ਆਗੂਆਂ ਨੇ ਟਾਇਰ ਜਲਾ ਕੇ ਆਪਣਾ ਰੋਸ਼ ਜਤਾਿਆ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਭਾਜਪਾ ਦੇ ਇਸ ਬੰਦ ਅਤੇ ਪ੍ਰਦਰਸ਼ਨ ਨੂੰ ਦੇਖਿਦਿਆਂ ਸੂਬੇ 'ਚ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਕਈ ਮੁੱਖ ਚੌਕਾਂ ਅਤੇ ਚੌਰਾਹਿਆਂ 'ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਸਥਿਤੀ ਨੂੰ ਕੰਟਰੋਲ 'ਚ ਰੱਖਣ ਲਈ ਕਈ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਨਾਲ ਹੀ ਡ੍ਰੋਨ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।
ਇਸ ਬੰਦ ਦੇ ਐਲਾਨ ਨੂੰ ਲੈ ਕੇ ਮੁੱਖ ਵਿਰੋਧੀ ਪਾਰਟੀ ਨੇ ਕਿਹਾ ਹੈ ਕਿ ਉਹ ਵਿਦਿਆਰਥੀਆਂ ਦੇ ਅੰਦੋਲਨ ਦੇ ਸਮਰਥਨ ਵਿੱਚ ਸੜਕਾਂ 'ਤੇ ਉਤਰੀ ਹੈ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਸਮੇਤ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾਏਗੀ।
ਇੱਕ ਝਾਰਖੰਡ ਬੀਜੇਪੀ ਦੇ ਮੁੱਖ ਬੁਲਾਰੇ ਪ੍ਰਤੁਲ ਸ਼ਾਹਦੇਓ ਨੇ ਕਿਹਾ ਕਿ ਅੱਜ ਦਾ 'ਝਾਰਖੰਡ ਬੰਦ' ਇਤਿਹਾਸਕ ਹੋਵੇਗਾ। ਇਹ ਬੰਦ ਵਿਧਾਨ ਸਭਾ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਬਰਸਾਈਆਂ ਗਈਆਂ ਲਾਠੀਆ ਦੇ ਵਿਰੋਧ ਵਿੱਚ ਬੁਲਾਇਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਹੇਮੰਤ ਸਰਕਾਰ ਨੂੰ ਸੀਬੀਆਈ ਜਾਂਚ ਦਾ ਆਦੇਸ਼ ਦੇਣਾ ਚਾਹੀਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ, "ਕਾਂਵੜੀਆਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਬੰਦ ਵਿਚਾਲੇ ਛੋਟ ਦਿੱਤੀ ਗਈ ਹੈ।"
ਦੱਸ ਦੇਈਏ, ਬੀਤੇ ਦਿਨ ਵਿਧਾਨਸਭਾ ਮਾਰਚ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ ਅਤੇ ਵਿਦਿਆਰਥੀਆਂ ਨੂੰ ਵਿਧਾਨਸਭਾ ਵੱਲ ਰੋਕਣ ਲਈ ਉਨ੍ਹਾਂ 'ਤੇ ਕੜੀ ਕਾਰਵਾਈ ਕੀਤੀ ਗਈ ਸੀ। ਪੁਲਿਸ ਨੇ ਵਿਦਿਆਰਥੀਆਂ 'ਤੇ ਲਾਠੀਆਂ ਬਰਸਾਈਆਂ, ਪਾਣੀ ਦੀਆਂ ਤੇਜਧਾਰ ਬੌਛਾਰਾਂ ਕੀਤੀਆਂ ਅਤੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ। ਇਸ ਅੱਤਿਆਚਾਰ ਵਿਚਾਲੇ ਪ੍ਰਦਰਸ਼ਨਕਾਰਿਆਂ ਦੇ ਹੌਂਸਲੇ ਨਹੀਂ ਡੋਲੇ ਅਤੇ ਉਹ ਡੱਟ ਕੇ ਖੜੇ ਰਹੇ।
ਝਾਰਖੰਡ 'ਚ ਬੰਦ ਦੇ ਵਿਰੋਦ 'ਚ ਹਾਲ ਹੀ 'ਚ ਝਾਰਖੰਡ ਦੇ ਮੁੱਖਮੰਤਰੀ ਹੇਮੰਤ ਸੋਰੇਨ ਨੇ ਵਿਰੋਧੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਰਾਜਨੀਤਿਕ ਲਾਭ ਲਈ ਅੰਦੋਲਨਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਵਿਸ਼ਵਾਸ਼ ਦੇ ਨਾਲ ਆਪਣਈ ਸਮੱਸਿਆਵਾਂ ਦਾ ਸਮਾਧਾਨ ਕੱਢਣ ਦੀ ਅਪੀਲ ਕੀਤੀ।