ਦੱਖਣੀ ਕੋਰੀਆਈ ਵਾਹਨ ਨਿਰਮਾਤਾ ਕੀਆ ਮੋਟਰਸ ਭਾਰਤੀ ਬਾਜ਼ਾਰ ਵਿੱਚ ਕਈ ਸੈਗਮੈਂਟਾਂ ਵਿੱਚ ਵਾਹਨ ਵੇਚਦੀ ਹੈ। ਨਿਰਮਾਤਾ ਜਲਦੀ ਹੀ ਇੱਕ ਨਵੀਂ ਕਾਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕਿਸ ਸੈਗਮੈਂਟ ਵਿੱਚ ਅਤੇ ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ ਕਾਰ (ਆਉਣ ਵਾਲੀ ਇਲੈਕਟ੍ਰਿਕ MPV) ਕਦੋਂ ਤੱਕ ਲਾਂਚ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਭਾਰਤ ਵਿੱਚ SUV, MPV ਸੈਗਮੈਂਟ ਵਿੱਚ ਕੀਆ ਮੋਟਰਸ ਵੱਲੋਂ ਬਹੁਤ ਸਾਰੇ ਵਾਹਨ ਵੇਚੇ ਜਾਂਦੇ ਹਨ। ਇਸਦੇ ਨਾਲ ਹੀ ਹੁਣ ਨਿਰਮਾਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਜਲਦ ਹੀ ਇੱਕ ਨਵੀਂ ਕਾਰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਕਾਰ ਕਿਸ ਸੈਗਮੈਂਟ ਵਿੱਚ ਅਤੇ ਕਦੋਂ ਲਾਂਚ ਕੀਤੀ ਜਾਵੇਗੀ ਇਸਦੀ ਪੂਰੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ। ਪਰ ਨਵੀਂ ਕਾਰ ਭਾਰਤ ਵਿੱਚ ਜੁਲਾਈ 2025 ਵਿੱਚ ਲਾਂਚ ਕੀਤੀ ਜਾਵੇਗੀ। ਕੀਆ ਕਾਰੇਂਸ ਕਲੈਵਿਸ ਈਵੀ ਲਾਂਚ ਕੀਤੀ ਜਾ ਸਕਦੀ ਹੈ
ਕੀਆ ਮੋਟਰਜ ਵੱਲੋਂ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਕਿਹੜਾ ਵਾਹਨ ਲਾਂਚ ਕਰੇਗੀ ਪਰ ਉਮੀਦ ਹੈ ਕਿ Kia Carens Clavis ਦਾ EV ਵਰਜਨ ਜੁਲਾਈ 2025 ਵਿੱਚ ਲਾਂਚ ਕਰ ਸਕਦੀ ਹੈ। Kia India ਦੇ ਉਪ ਪ੍ਰਧਾਨ ਅਤੇ ਸੇਲਜ਼-ਮਾਰਕੀਟਿੰਗ ਦੇ ਮੁਖੀ ਹਰਦੀਪ ਸਿੰਘ ਬਰਾੜ ਨੇ ਮਈ ਵਿੱਚ ਕਿਹਾ ਸੀ ਕਿ MPV ਦਾ EV ਵਰਜਨ ਜੂਨ ਤੋਂ ਸ਼ੁਰੂ ਹੋਣ ਵਾਲੇ ਅਗਲੇ ਅੱਧੇ ਸਾਲ ਵਿੱਚ ਲਾਂਚ ਕੀਤਾ ਜਾਵੇਗਾ।
23 ਮਈ 2025 ਨੂੰ Kia Carens Clavis ਦਾ ICE ਵਰਜਨ ਭਾਰਤੀ ਬਾਜ਼ਾਰ ਵਿੱਚ ਨਿਰਮਾਤਾ ਦੁਆਰਾ ਲਾਂਚ ਕੀਤਾ ਗਿਆ ਸੀ। ਪਹਿਲਾਂ ਇਸ ਵਾਹਨ ਨੂੰ ਪੇਸ਼ ਕੀਤਾ ਗਿਆ ਸੀ ਅਤੇ ਇਸਦੀ ਬੁਕਿੰਗ ਵੀ ਸ਼ੁਰੂ ਕੀਤੀ ਗਈ ਸੀ।
ਨਿਰਮਾਤਾ ਦੁਆਰਾ ਲਾਂਚ ਤੋਂ ਪਹਿਲਾਂ Clavis EV ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਇਲੈਕਟ੍ਰਿਕ MPV ਨੂੰ ਟੈਸਟਿੰਗ ਦੌਰਾਨ ਕਈ ਵਾਰ ਦੇਖਿਆ ਜਾ ਚੁੱਕਾ ਹੈ। ਅਜਿਹੀ ਸਥਿਤੀ ਵਿੱਚ, ਇਸ ਗੱਲ ਦੀ ਜ਼ਿਆਦਾ ਉਮੀਦ ਹੈ ਕਿ ਇਸਨੂੰ Kia ਦੁਆਰਾ ਜੁਲਾਈ ਵਿੱਚ ਲਾਂਚ ਕੀਤਾ ਜਾ ਸਕਦਾ ਹੈ।