menu-icon
Punjabi Story Line
  • Home
  • News
  • Crime
  • Encounter: ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਜਲੰਧਰ ਵਿੱਚ ਵੱਡੀ ਮੁਠਭੇੜ, ਦੋਵੇਂ ਬਦਮਾਸ਼ ਗੰਭੀਰ ਜ਼ਖ਼ਮੀ

Encounter: ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਜਲੰਧਰ ਵਿੱਚ ਵੱਡੀ ਮੁਠਭੇੜ, ਦੋਵੇਂ ਬਦਮਾਸ਼ ਗੰਭੀਰ ਜ਼ਖ਼ਮੀ

Encounter: ਅੱਜ ਤੜਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਆਪ੍ਰੇਸ਼ਨ ਦੀ ਅਗਵਾਈ ਸੀਪੀ ਸਵਪਨ ਸ਼ਰਮਾ ਨੇ ਕੀਤੀ। ਇਹ ਮੁਠਭੇੜ ਨਾਖਾ ਵਾਲੇ ਬਾਗ ਦੇ ਨਾਲ ਲੱਗਦੀ ਗੁਲਮੋਹਰ ਕਲੋਨੀ ਦੇ ਅੰਦਰ ਹੋਈ।

Date Updated Last Updated : 21 January 2024, 11:06 AM IST
Share:

Encounter: ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਤੜਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਆਪ੍ਰੇਸ਼ਨ ਦੀ ਅਗਵਾਈ ਸੀਪੀ ਸਵਪਨ ਸ਼ਰਮਾ ਨੇ ਕੀਤੀ। ਇਹ ਮੁਠਭੇੜ ਨਾਖਾ ਵਾਲੇ ਬਾਗ ਦੇ ਨਾਲ ਲੱਗਦੀ ਗੁਲਮੋਹਰ ਕਲੋਨੀ ਦੇ ਅੰਦਰ ਹੋਈ। ਇਹ ਇਲਾਕਾ ਭਾਰਗਵ ਕੈਂਪ ਥਾਣੇ ਅਧੀਨ ਆਉਂਦਾ ਹੈ। ਜਿਸ ਵਿੱਚ 2 ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ, ਜਦਕਿ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।

ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੋਵੇਂ ਗੈਂਗਸਟਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ ਅਤੇ ਹਸਪਤਾਲ ਵਿਚ ਦਾਖਲ ਕਰਵਾਏ ਗਏ ਹਨ। ਗੈਂਗਸਟਰ ਆਈ-20 ਕਾਰ ਵਿੱਚ ਸਵਾਰ ਹੋ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਸੀ। ਇਹ ਵੀ ਦਸਿਆ ਜਾ ਰਿਹਾ ਹੈ ਕਿ ਗੱਡੀ ਤੇ ਨੰਬਰ ਵੀ ਜਾਅਲੀ ਲਗਿਆ ਹੋਇਆ ਹੈ। ਇਹ ਕਤਲ, ਸੁਪਾਰੀ ਕਿਲਿੰਗ ਅਤੇ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਸਨ। ਦੋਵਾਂ ਤੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ।

ਗੈਂਗਸਟਰਾਂ ਨੇ ਕੀਤੀ 15 ਤੋਂ 20 ਰਾਉਂਡ ਫਾਇਰਿੰਗ

ਜਾਣਕਾਰੀ ਅਨੁਸਾਰ ਸੀਆਈਏ ਦੀ ਟੀਮ ਭਗੌੜਿਆਂ ਦੀ ਸੂਚਨਾ 'ਤੇ ਛਾਪੇਮਾਰੀ ਕਰਨ ਗਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਨੇ 15 ਤੋਂ 20 ਰਾਉਂਡ ਫਾਇਰਿੰਗ ਕੀਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ 2 ਮੁਲਜ਼ਮਾਂ ਨੂੰ ਗੋਲੀ ਮਾਰ ਦਿੱਤੀ ਗਈ। ਸੀਆਈਏ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਹਨ।

ਪੁਲਿਸ ਕੋਲ ਦਰਜ ਕਈ ਕੇਸਾਂ ਵਿੱਚ ਭਗੌੜੇ ਨੇ ਮੁਲਜ਼ਮ

ਮੁਲਜ਼ਮ ਜਲੰਧਰ ਸਿਟੀ ਪੁਲਿਸ ਕੋਲ ਦਰਜ ਕਈ ਕੇਸਾਂ ਵਿੱਚ ਭਗੌੜੇ ਸਨ। ਐਤਵਾਰ ਸਵੇਰੇ ਸੂਚਨਾ ਮਿਲੀ ਕਿ ਦੋ ਦੋਸ਼ੀ ਉਸ ਜਗ੍ਹਾ 'ਤੇ ਲੁਕੇ ਹੋਏ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਮੌਕੇ ਦੀ ਘੇਰਾਬੰਦੀ ਕਰ ਲਈ। ਪੁਲਸ ਨੂੰ ਦੇਖਦੇ ਹੀ ਦੋਸ਼ੀ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋਵੇਂ ਦੋਸ਼ੀ ਜ਼ਖਮੀ ਹੋ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

Tags :

Recent News