menu-icon
Punjabi Story Line
  • Home
  • News
  • Crime
  • ਅੰਮ੍ਰਿਤਸਰ 'ਚ ਫੜੇ ਗਏ ਜਾਅਲੀ CBI ਅਫ਼ਸਰ, ਲੱਖਾਂ ਰੁਪਏ ਦੀ ਮਾਰੀ ਠੱਗੀ

ਅੰਮ੍ਰਿਤਸਰ 'ਚ ਫੜੇ ਗਏ ਜਾਅਲੀ CBI ਅਫ਼ਸਰ, ਲੱਖਾਂ ਰੁਪਏ ਦੀ ਮਾਰੀ ਠੱਗੀ

ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜੈਪਾਲ ਦੇ ਕਿਰਾਏ ਦੇ ਘਰ 'ਤੇ ਛਾਪਾ ਮਾਰਨ ਤੋਂ ਬਾਅਦ  ਜਾਅਲੀ ਸੀਬੀਆਈ ਆਈਡੀ ਕਾਰਡ, ਕਾਂਸਟੇਬਲਾਂ ਦੀ ਭਰਤੀ ਲਈ ਤਿਆਰ ਕੀਤੇ ਗਏ ਪੱਤਰ ਅਤੇ 2 ਲੱਖ ਰੁਪਏ ਬਰਾਮਦ ਕੀਤੇ ਗਏ। ਇਸਤੋਂ ਇਲਾਵਾ ਪੰਜਾਬ ਪੁਲਿਸ ਕਾਂਸਟੇਬਲ ਦੀ ਵਰਦੀ ਜਿਸ ਵਿੱਚ ਬੈਜ, ਨੇਮ ਪਲੇਟ, ਪੀਪੀ ਬੱਕਲ ਵਾਲੀ ਕਾਲੀ ਬੈਲਟ,ਲਾਲ ਅਤੇ ਨੀਲੀ ਪੱਗ ਬਰਾਮਦ ਕੀਤੀ ਗਈ। 

Date Updated Last Updated : 30 January 2025, 05:50 PM IST
Share:

ਕ੍ਰਾਇਮ ਨਿਊਜ਼। ਅੰਮ੍ਰਿਤਸਰ ਵਿਖੇ ਥਾਣਾ ਈ-ਡਿਵੀਜ਼ਨ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਨਕਲੀ ਸੀਬੀਆਈ ਅਧਿਕਾਰੀ ਬਣ ਕੇ ਅਤੇ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਧੋਖਾਧੜੀ ਕੀਤੀ ਸੀ। ਮੁਲਜ਼ਮਾਂ ਨੇ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਵੀ ਮਾਰੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕ ਹੁਣ ਪੁਲਿਸ ਦੇ ਕੋਲ ਆ ਰਹੇ ਹਨ ਤੇ ਪੀੜਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। 

ਗੁਆਂਢ 'ਚ ਰਹਿੰਦੇ ਵਿਅਕਤੀ ਨੇ ਖੋਲ੍ਹੀ ਪੋਲ 

ਮੁਲਜ਼ਮਾਂ ਦੀ ਪਛਾਣ 24 ਸਾਲਾ ਅੰਮ੍ਰਿਤਪਾਲ ਸਿੰਘ ਅਤੇ ਅਜੈਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦੇ ਪਿੰਡ ਆਲੇਚੱਕ ਦੇ ਰਹਿਣ ਵਾਲੇ ਹਨ। ਦੋਵਾਂ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਨਦੀਪ ਸਿੰਘ ਵਾਸੀ ਗਲੀ ਸ਼ਹੀਦਾਂ ਵਾਲੀ ਚੌਕ ਪਰਾਗਦਾਸ ਨੇ ਦੱਸਿਆ ਕਿ ਉਸਦਾ 20 ਸਾਲਾ ਪੁੱਤਰ ਚੰਨਪ੍ਰੀਤ ਸਿੰਘ 12ਵੀਂ ਜਮਾਤ ਤੱਕ ਪੜ੍ਹਿਆ ਹੈ। ਅਜੈਪਾਲ ਸਿੰਘ ਉਸਦੇ ਬੇਟੇ ਦਾ ਦੋਸਤ  ਹੈ। ਅਜੈਪਾਲ ਨੇ ਆਪਣੇ ਆਪ ਨੂੰ ਸੀਬੀਆਈ ਦੇ ਇੱਕ ਵਿਸ਼ੇਸ਼ ਅਧਿਕਾਰੀ ਵਜੋਂ ਪੇਸ਼ ਕੀਤਾ। ਉਸਨੇ ਆਪਣੇ ਛੋਟੇ ਭਰਾ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਵਰਦੀ ਪਹਿਨੀ ਤਸਵੀਰ ਦਿਖਾ ਕੇ ਉਸਨੂੰ ਵੀ ਮੁਲਾਜ਼ਮ ਦੱਸਿਆ। 

 ਕਮਰੇ ਚੋਂ ਮਿਲੇ ਜਾਅਲੀ ਕਾਰਡ, ਪੁਲਿਸ ਦੀ ਵਰਦੀ 

ਮੁਲਜ਼ਮਾਂ ਨੇ ਉਸਨੂੰ ਆਪਣੇ ਪੁੱਤਰ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ। ਬਦਲੇ ਵਿੱਚ ਉਸਨੇ ਵੱਖ-ਵੱਖ ਤਰੀਕਿਆਂ ਨੂੰ 10 ਲੱਖ ਰੁਪਏ ਲਏ। ਇਸਤੋਂ ਇਲਾਵਾ ਆਪਣੇ ਜਾਣਕਾਰ ਜਤਿੰਦਰ ਕੁਮਾਰ ਵਾਸੀ ਪਿੰਡ ਜੈਂਤੀਪੁਰ ਤੋਂ ਉਸਦੇ ਭਤੀਜੇ ਨੂੰ ਭਰਤੀ ਕਰਾਉਣ ਲਈ 6 ਲੱਖ ਰੁਪਏ ਲਏ। ਬਾਅਦ ਵਿੱਚ ਦੋਸ਼ੀਆਂ ਨੇ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਨੌਕਰੀ ਦਿਵਾਈ। ਇਸ 'ਤੇ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਮੁਖੀ ਸਰਮੇਲ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜੈਪਾਲ ਦੇ ਕਿਰਾਏ ਦੇ ਘਰ 'ਤੇ ਛਾਪਾ ਮਾਰਨ ਤੋਂ ਬਾਅਦ  ਜਾਅਲੀ ਸੀਬੀਆਈ ਆਈਡੀ ਕਾਰਡ, ਕਾਂਸਟੇਬਲਾਂ ਦੀ ਭਰਤੀ ਲਈ ਤਿਆਰ ਕੀਤੇ ਗਏ ਪੱਤਰ ਅਤੇ 2 ਲੱਖ ਰੁਪਏ ਬਰਾਮਦ ਕੀਤੇ ਗਏ। ਇਸਤੋਂ ਇਲਾਵਾ ਪੰਜਾਬ ਪੁਲਿਸ ਕਾਂਸਟੇਬਲ ਦੀ ਵਰਦੀ ਜਿਸ ਵਿੱਚ ਬੈਜ, ਨੇਮ ਪਲੇਟ, ਪੀਪੀ ਬੱਕਲ ਵਾਲੀ ਕਾਲੀ ਬੈਲਟ,ਲਾਲ ਅਤੇ ਨੀਲੀ ਪੱਗ ਬਰਾਮਦ ਕੀਤੀ ਗਈ। 

Recent News