menu-icon
Punjabi Story Line
  • Home
  • News
  • Crime
  • ਲੁਧਿਆਣਾ 'ਚ ਗੈਂਗਸਟਰ ਪੁਨੀਤ ਬੈਂਸ ਦੇ ਘਰ ਉਪਰ ਫਾਇਰਿੰਗ, ਸੀਸੀਟੀਵੀ 'ਚ ਕੈਦ ਹੋਏ ਹਮਲਾਵਰ

ਲੁਧਿਆਣਾ 'ਚ ਗੈਂਗਸਟਰ ਪੁਨੀਤ ਬੈਂਸ ਦੇ ਘਰ ਉਪਰ ਫਾਇਰਿੰਗ, ਸੀਸੀਟੀਵੀ 'ਚ ਕੈਦ ਹੋਏ ਹਮਲਾਵਰ

ਪੁਨੀਤ ਬੈਂਸ ਦੀ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਕੱਲ੍ਹ ਦੇਰ ਰਾਤ ਸੌਂ ਰਹੇ ਸੀ। ਫਿਰ ਅਚਾਨਕ ਰਾਤ ਨੂੰ ਲਗਭਗ 2:30 ਵਜੇ ਘਰ ਦੇ ਬਾਹਰ ਕੁਝ ਬਾਈਕਾਂ ਦੀ ਆਵਾਜ਼ ਸੁਣਾਈ ਦਿੱਤੀ।

Date Updated Last Updated : 20 April 2025, 07:47 PM IST
Share:

ਬੀਤੀ ਰਾਤ 2:30 ਵਜੇ ਲੁਧਿਆਣਾ ਵਿੱਚ 2 ਬਾਈਕਾਂ 'ਤੇ ਸਵਾਰ 5 ਬਦਮਾਸ਼ਾਂ ਨੇ ਗੈਂਗਸਟਰ ਪੁਨੀਤ ਬੈਂਸ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਪਹਿਲਾਂ ਘਰ ਦੇ ਬਾਹਰ ਕਿਸੇ ਨੂੰ ਵੀਡੀਓ ਕਾਲ ਕੀਤੀ ਅਤੇ ਫਿਰ ਵਾਪਸ ਆ ਗਏ। ਲਗਭਗ 7 ਮਿੰਟ ਬਾਅਦ ਅਪਰਾਧੀ ਵਾਪਸ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ।

ਪੁਲਿਸ ਦੀ ਕਾਰਜਸ਼ੈਲੀ ਉਪਰ ਸਵਾਲੀਆ ਨਿਸ਼ਾਨ 

ਸਵੇਰੇ ਜਦੋਂ ਜਨਕਪੁਰੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲਈ। ਬਦਮਾਸ਼ਾਂ ਨੇ ਪੁਲਿਸ ਸਟੇਸ਼ਨ ਤੋਂ ਕੁੱਝ ਕਦਮ ਦੂਰ ਜਨਤਕ ਤੌਰ 'ਤੇ ਗੋਲੀਆਂ ਚਲਾਈਆਂ, ਜੋ ਆਪਣੇ ਆਪ ਵਿੱਚ ਪੁਲਿਸ ਦੀ ਕਾਰਜਸ਼ੈਲੀ ਅਤੇ ਰਾਤ ਦੀ ਗਸ਼ਤ 'ਤੇ ਸਵਾਲ ਖੜ੍ਹੇ ਕਰਦਾ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਹੈ।

ਮਾਂ ਦਾ ਕਹਿਣਾ - ਪੁਨੀਤ ਘਰ ਨਹੀਂ ਰਹਿੰਦਾ 

ਪੁਨੀਤ ਬੈਂਸ ਦੀ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਕੱਲ੍ਹ ਦੇਰ ਰਾਤ ਸੌਂ ਰਹੇ ਸੀ। ਫਿਰ ਅਚਾਨਕ ਰਾਤ ਨੂੰ ਲਗਭਗ 2:30 ਵਜੇ ਘਰ ਦੇ ਬਾਹਰ ਕੁਝ ਬਾਈਕਾਂ ਦੀ ਆਵਾਜ਼ ਸੁਣਾਈ ਦਿੱਤੀ। ਪਰ ਮੈਂ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਅਚਾਨਕ 5 ਤੋਂ 7 ਮਿੰਟ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਸਾਰਾ ਪਰਿਵਾਰ ਡਰ ਗਿਆ।ਕਮਲੇਸ਼ ਨੇ ਦੱਸਿਆ ਕਿ ਉਸਦਾ ਪੁੱਤਰ ਪੁਨੀਤ ਘਰ ਨਹੀਂ ਰਹਿੰਦਾ। ਉਹ ਆਪਣੀ ਧੀ ਨਾਲ ਘਰ ਵਿੱਚ ਰਹਿੰਦੀ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਪਰਿਵਾਰ ਦੀ ਮਦਦ ਕਰ ਰਿਹਾ ਹੈ।

ਗਵਾਹੀ ਦੇਣ ਤੋਂ ਰੋਕ ਰਹੇ ਦੂਜੇ ਬਦਮਾਸ਼ 

ਪੁਨੀਤ ਦੀ ਮਾਂ ਦੇ ਅਨੁਸਾਰ 2020 ਵਿੱਚ ਪੁਨੀਤ ਨੂੰ ਚੀਮਾ ਚੌਕ ਨੇੜੇ ਕੁੱਝ ਲੋਕਾਂ ਨੇ ਕੁੱਟਿਆ ਸੀ। ਉਸਨੇ ਕੱਲ੍ਹ ਉਸੇ ਮਾਮਲੇ ਵਿੱਚ ਗਵਾਹੀ ਦੇਣੀ ਹੈ। ਗੁੰਡੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਮਲੇਸ਼ ਨੇ ਦੱਸਿਆ ਕਿ ਮੇਰੇ ਪੁੱਤਰ 'ਤੇ ਵੀ ਕਈ ਮਾਮਲੇ ਦਰਜ ਹਨ, ਪਰ ਹੁਣ ਉਹ ਬਹੁਤ ਸੁਧਾਰ ਕਰ ਰਿਹਾ ਹੈ। ਪੁਨੀਤ ਵਿਰੁੱਧ ਪਹਿਲਾਂ ਹੀ ਲਗਭਗ 12 ਮਾਮਲੇ ਦਰਜ ਹਨ।

ਪੁਲਿਸ ਕਰ ਰਹੀ ਭਾਲ - ਏਸੀਪੀ 

ਦੂਜੇ ਪਾਸੇ ਘਟਨਾ ਮਗਰੋਂ ਪੁਲਿਸ ਟੀਮ ਬਾਈਕ ਸਵਾਰ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਰੁੱਝੀ ਹੋਈ ਹੈ। ਏਸੀਪੀ ਮਨਜੀਤ ਸਿੰਘ ਨੇ ਕਿਹਾ ਕਿ ਹਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਪੁਲਿਸ ਨੂੰ ਦੋ ਗੋਲੀਆਂ ਚੱਲਣ ਦੇ ਨਿਸ਼ਾਨ ਮਿਲੇ ਹਨ। ਇਸ ਮਾਮਲੇ ਵਿੱਚ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ। ਮੁਲਜ਼ਮ ਜਲਦੀ ਹੀ ਫੜੇ ਜਾਣਗੇ। ਪੁਨੀਤ ਬੈਂਸ ਪਿਛਲੇ 2 ਮਹੀਨਿਆਂ ਤੋਂ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਹੈ।

Recent News