menu-icon
Punjabi Story Line
  • Home
  • News
  • Crime
  • ਖੰਨਾ ਜ਼ਮੀਨੀ ਵਿਵਾਦ 'ਚ ਫਾਇਰਿੰਗ ਮਾਮਲਾ - 11 ਬਦਮਾਸ਼ ਗ੍ਰਿਫ਼ਤਾਰ, NIA ਦੀ ਰਾਡਾਰ 'ਤੇ ਰਿਹਾ ਗੈਂਗਸਟਰ ਰਵੀ ਰਾਜਗੜ੍ਹ ਵੀ ਨਾਮਜ਼ਦ,  ਹਮਲੇ ਦਾ ਮਾਸਟਰਮਾਈਂਡ ਨਿਕਲਿਆ

ਖੰਨਾ ਜ਼ਮੀਨੀ ਵਿਵਾਦ 'ਚ ਫਾਇਰਿੰਗ ਮਾਮਲਾ - 11 ਬਦਮਾਸ਼ ਗ੍ਰਿਫ਼ਤਾਰ, NIA ਦੀ ਰਾਡਾਰ 'ਤੇ ਰਿਹਾ ਗੈਂਗਸਟਰ ਰਵੀ ਰਾਜਗੜ੍ਹ ਵੀ ਨਾਮਜ਼ਦ,  ਹਮਲੇ ਦਾ ਮਾਸਟਰਮਾਈਂਡ ਨਿਕਲਿਆ

ਜਾਂਚ ਤੋਂ ਪਤਾ ਲੱਗਾ ਹੈ ਕਿ ਬਦਨਾਮ ਅਪਰਾਧੀ ਰਵੀ ਰਾਜਗੜ੍ਹ ਅਤੇ ਯਾਦਵਿੰਦਰ ਸਿੰਘ ਯਾਦੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਇਹ ਹਮਲਾ ਕੀਤਾ। ਪੁਲਿਸ ਰਵੀ ਰਾਜਗੜ੍ਹ ਅਤੇ ਯਾਦੂ ਦੀ ਭਾਲ ਕਰ ਰਹੀ ਹੈ। ਦੋਵਾਂ ਖ਼ਿਲਾਫ਼ ਪਹਿਲਾਂ ਹੀ ਲਗਭਗ ਇੱਕ ਦਰਜਨ ਮਾਮਲੇ ਦਰਜ ਹਨ।

Date Updated Last Updated : 09 April 2025, 04:04 PM IST
Share:

ਖੰਨਾ ਦੇ ਪਿੰਡ ਚਣਕੋਈਆਂ ਖੁਰਦ ਵਿਖੇ ਜ਼ਮੀਨੀ ਵਿਵਾਦ 'ਚ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੂੰ ਸਫਲਤਾ ਮਿਲੀ। ਪੁਲਿਸ ਨੇ 11 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ। ਐਨ.ਆਈ.ਏ ਦੀ ਰਾਡਾਰ 'ਤੇ ਰਹਿਣ ਵਾਲੇ ਗੈਂਗਸਟਰ ਰਵੀ ਰਾਜਗੜ੍ਹ ਅਤੇ ਉਸਦੇ ਸਾਥੀ ਯਾਦਵਿੰਦਰ ਸਿੰਘ ਯਾਦੂ, ਜੋਕਿ ਘੁਡਾਣੀ ਦਾ ਰਹਿਣ ਵਾਲਾ ਹੈ, ਨੂੰ ਵੀ ਨਾਮਜ਼ਦ ਕੀਤਾ ਗਿਆ। ਦੋਵੇਂ ਫਰਾਰ ਹਨ। ਰਵੀ ਰਾਜਗੜ੍ਹ ਨੇ ਇਹ ਹਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤਾ। ਰਵੀ ਇਸ ਪਿੱਛੇ ਮਾਸਟਰਮਾਈਂਡ ਨਿਕਲਿਆ। ਉਸਦੀ ਭਾਲ ਜਾਰੀ ਹੈ, ਪੁਲਿਸ ਨੇ ਦਸ਼ਮੇਸ਼ ਨਗਰ ਦੋਰਾਹਾ ਦੇ ਨਰਿੰਦਰ ਸਿੰਘ ਲੱਕੀ, ਐਨਆਰਆਈ ਕਲੋਨੀ ਦੋਰਾਹਾ ਦੇ ਸਿਮਰਨਜੀਤ ਸਿੰਘ ਗੱਗੀ, ਕੂੰਮਕਲਾਂ ਦੇ ਅਰਸ਼ਦੀਪ ਸਿੰਘ, ਬੇਲਾ (ਚਮਕੌਰ ਸਾਹਿਬ) ਦੇ ਗੁਰਵਿੰਦਰ ਸਿੰਘ ਪ੍ਰਿੰਸ, ਅੰਬੇਦਕਰ ਕਲੋਨੀ ਸਮਰਾਲਾ ਦੇ ਸੰਨੀ, ਘੁਡਾਣੀ ਕਲਾਂ ਦੇ ਹਰਮਨ ਸਿੰਘ ਰੋਹਿਤ, ਬਿਲਾਸਪੁਰ ਦੇ ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਸਿਹਾਲਾ ਦੇ ਜਸ਼ਨਦੀਪ ਸਿੰਘ, ਕੋਟਲਾ ਸਰਮੁਖ ਸਿੰਘ ਦੇ ਸੰਜੋਪ੍ਰੀਤ ਸਿੰਘ, ਸੰਗਤਪੁਰਾ ਦੇ ਗੁਰਚਰਨ ਸਿੰਘ ਬਿੱਲਾ ਨੂੰ ਗ੍ਰਿਫਤਾਰ ਕੀਤਾ। 

ਜ਼ਮੀਨੀ ਵਿਵਾਦ ਵਿੱਚ ਯੋਜਨਾ ਅਨੁਸਾਰ ਹਮਲਾ

ਐਸਪੀ (ਜਾਂਚ) ਪਵਨਜੀਤ ਚੌਧਰੀ ਨੇ ਦੱਸਿਆ ਕਿ ਬਲਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ  ਕਿ ਉਹ ਪਿਛਲੇ 20 ਸਾਲਾਂ ਤੋਂ ਪਿੰਡ ਵਿੱਚ ਲਗਭਗ 15 ਏਕੜ ਜ਼ਮੀਨ 'ਤੇ ਕਾਬਿਜ਼ ਹਨ। 8 ਅਪ੍ਰੈਲ ਨੂੰ, ਜਦੋਂ ਉਹ ਅਤੇ ਉਸਦੇ ਪਰਿਵਾਰਕ ਮੈਂਬਰ ਕਣਕ ਦੀ ਫ਼ਸਲ ਦੀ ਰਾਖੀ ਬੈਠੇ ਸਨ, ਤਾਂ 20-30 ਲੋਕ ਮੋਟਰਸਾਈਕਲਾਂ ਅਤੇ ਕਾਰਾਂ 'ਤੇ ਆਏ। ਉਨ੍ਹਾਂ ਕੋਲ ਹਥਿਆਰ ਸਨ।  ਆਉਂਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 11 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਬਦਨਾਮ ਅਪਰਾਧੀ ਰਵੀ ਰਾਜਗੜ੍ਹ ਅਤੇ ਯਾਦਵਿੰਦਰ ਸਿੰਘ ਯਾਦੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਇਹ ਹਮਲਾ ਕੀਤਾ। ਪੁਲਿਸ ਰਵੀ ਰਾਜਗੜ੍ਹ ਅਤੇ ਯਾਦੂ ਦੀ ਭਾਲ ਕਰ ਰਹੀ ਹੈ। ਦੋਵਾਂ ਖ਼ਿਲਾਫ਼ ਪਹਿਲਾਂ ਹੀ ਲਗਭਗ ਇੱਕ ਦਰਜਨ ਮਾਮਲੇ ਦਰਜ ਹਨ।

 

Recent News