menu-icon
Punjabi Story Line
  • Home
  • News
  • Crime
  • ਅੰਮ੍ਰਿਤਸਰ 'ਚ ਫੜੀ ਕਰੋੜਾਂ ਦੀ ਹੈਰੋਇਨ, ਪਾਕਿਸਤਾਨ ਬੈਠੇ ਤਸਕਰ ਚਾਚਾ ਬਾਵਾ ਦਾ ਸਾਥੀ ਗ੍ਰਿਫਤਾਰ 

ਅੰਮ੍ਰਿਤਸਰ 'ਚ ਫੜੀ ਕਰੋੜਾਂ ਦੀ ਹੈਰੋਇਨ, ਪਾਕਿਸਤਾਨ ਬੈਠੇ ਤਸਕਰ ਚਾਚਾ ਬਾਵਾ ਦਾ ਸਾਥੀ ਗ੍ਰਿਫਤਾਰ 

ਸੀਆਈ (ਕਾਉਂਟਰ ਇੰਟੈਲੀਜੈਂਸ) ਅੰਮ੍ਰਿਤਸਰ ਨੇ ਹਰਮਨਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਪਿੰਡ ਮਾਹਲ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 10 ਕਿਲੋ ਹੈਰੋਇਨ ਵੀ ਬਰਾਮਦ ਕੀਤੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

Date Updated Last Updated : 19 February 2025, 01:39 PM IST
Share:

ਕ੍ਰਾਇਮ ਨਿਊਜ਼। ਪੰਜਾਬ ਪੁਲਿਸ ਵੱਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਹਾਸਲ ਹੋਈ ਜਦੋਂ ਖੁਫ਼ੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਕਰੋੜਾਂ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ। ਸੀਆਈ (ਕਾਉਂਟਰ ਇੰਟੈਲੀਜੈਂਸ) ਅੰਮ੍ਰਿਤਸਰ ਨੇ ਹਰਮਨਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਪਿੰਡ ਮਾਹਲ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 10 ਕਿਲੋ ਹੈਰੋਇਨ ਵੀ ਬਰਾਮਦ ਕੀਤੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਲਗਾਤਾਰ ਪਾਕਿਸਤਾਨ ਦੇ ਸੰਪਰਕ 'ਚ ਸੀ

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਹਰਮਨਦੀਪ ਸਿੰਘ ਲਗਾਤਾਰ ਪਾਕਿਸਤਾਨ ਸਥਿਤ ਤਸਕਰ ਚਾਚਾ ਬਾਵਾ ਦੇ ਸੰਪਰਕ ਵਿੱਚ ਸੀ, ਜੋ ਅੱਗੇ ਸਪਲਾਈ ਕਰਨ ਲਈ ਅਟਾਰੀ ਸੈਕਟਰ ਵਿੱਚ ਡਰੋਨ ਰਾਹੀਂ ਹੈਰੋਇਨ ਭੇਜਦਾ ਸੀ।ਐੱਨ.ਡੀ.ਪੀ.ਐੱਸ. ਐਕਟ ਤਹਿਤ ਇਕ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖ਼ਤਮ ਕਰਨ ਅਤੇ ਇੱਕ ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਆਪਣੇ ਦ੍ਰਿੜ ਇਰਾਦੇ ਪ੍ਰਤੀ ਵਚਨਬੱਧ ਹੈ। ਇਸਤੋਂ ਪਹਿਲਾਂ ਵੀ ਸਰਹੱਦੀ ਇਲਾਕਿਆਂ 'ਚ ਵੱਡੀ ਮਾਤਰਾ 'ਚ ਹਥਿਆਰ ਤੇ ਨਸ਼ਾ ਬਰਾਮਦ ਕੀਤਾ ਜਾ ਚੁੱਕਾ ਹੈ। ਪੁਲਿਸ ਤੇ ਹੋਰ ਏਜੰਸੀਆਂ ਲਗਾਤਾਰ ਪਾਕਿਸਤਾਨ ਤੋਂ ਆ ਰਹੇ ਇਸ ਗੈਰ ਕਾਨੂੰਨੀ ਸਾਮਾਨ ਤੇ ਨਸ਼ੇ ਨੂੰ ਰੋਕਣ ਲਈ ਦਿਨ ਰਾਤ ਉਪਰਾਲੇ ਕਰ ਰਹੀਆਂ ਹਨ। 

Recent News