Bathinda: ‘ਆਪ’ ਵਿਧਾਇਕ ਦੇ ਸਾਹਮਣੇ ਦੋ ਧਿਰਾਂ ਵਿਚਾਲੇ ਹੋਇਆ ਜ਼ਬਰਦਸਤ ਝਗੜਾ, ਚਲ ਪਈਆਂ ਗੋਲੀਆਂ

Bathinda: ਪੁਲਿਸ ਨੇ ਦੇਰ ਸ਼ਾਮ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਵਿਧਾਇਕ ਨੂੰ ਕੋਈ ਗੋਲੀ ਨਹੀਂ ਲੱਗੀ। ਦੋਵਾਂ ਧਿਰਾਂ ਵਿੱਚ ਝਗੜਾ ਹੋਇਆ, ਗੋਲੀ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਦੌਰਾਨ ਫਰਾਰ ਹੋਏ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ।

Share:

Bathinda: ਬਠਿੰਡਾ ਦੀ ਭੁੱਚੋ ਮੰਡੀ ਵਿਖੇ ਅੱਜ ਸਮਝੌਤਾ ਕਰਵਾਉਣ ਆਏ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਸਾਹਮਣੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਇਕ ਧਿਰ ਨੇ ਵਿਧਾਇਕ ਦੇ ਸਾਹਮਣੇ ਹੀ ਦੂਜੀ ਧਿਰ 'ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਚਰਚਾ ਸੀ ਕਿ ਉਪਰੋਕਤ ਗੋਲੀਆਂ ਵਿਧਾਇਕ 'ਤੇ ਚਲਾਈਆਂ ਗਈਆਂ ਸਨ। ਪਰ ਪੁਲਿਸ ਨੇ ਦੇਰ ਸ਼ਾਮ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਵਿਧਾਇਕ ਨੂੰ ਕੋਈ ਗੋਲੀ ਨਹੀਂ ਲੱਗੀ। ਦੋਵਾਂ ਧਿਰਾਂ ਵਿੱਚ ਝਗੜਾ ਹੋਇਆ, ਗੋਲੀ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਦੌਰਾਨ ਫਰਾਰ ਹੋਏ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ। ਡੀਐਸਪੀ ਹਰਸ਼ਪ੍ਰੀਤ ਨੇ ਦੱਸਿਆ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਲੈ ਕੇ ਮੰਡੀ ਦੇ ਲੋਕਾਂ ਵਿੱਚ ਝਗੜਾ ਚੱਲ ਰਿਹਾ ਸੀ। ਇਸ ਨੂੰ ਦੇਖਦੇ ਹੋਏ ਇਲਾਕਾ ਵਿਧਾਇਕ ਉਥੇ ਪੁੱਜੇ ਸਨ। ਵਿਧਾਇਕ ਦੀ ਮੌਜੂਦਗੀ 'ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸੇ ਲੜਾਈ ਵਿੱਚ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਪਰ ਇਸ ਦੇ ਉਲਟ ਮੰਡੀ ਦੇ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਦੀ ਮੌਜੂਦਗੀ ਵਿੱਚ ਦੋਵਾਂ ਧਿਰਾਂ ਵਿੱਚ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਜਗਜੀਤ ਸਿੰਘ, ਸੇਵਲ ਸਿੰਘ, ਗੁਰਦਾਸ ਸਿੰਘ ਅਤੇ ਇੱਕ ਹੋਰ ਵਿਅਕਤੀ ਕਾਰ ਵਿੱਚ ਆਏ ਅਤੇ ਉਸ ਨੂੰ ਧਮਕੀਆਂ ਦਿੱਤੀਆਂ। ਉਕਤ ਮੁਲਜ਼ਮਾਂ ਵੱਲੋਂ ਵਿਧਾਇਕ ਤੇ ਲੋਕਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕੁਝ ਨਾ ਹੋਇਆ ਤਾਂ ਮੁਲਜ਼ਮਾਂ ਨੇ ਆਪਣਾ ਰਿਵਾਲਵਰ ਕੱਢ ਲਿਆ ਅਤੇ ਗੋਲੀ ਚਲਾ ਦਿੱਤੀ।

ਆਪਸੀ ਲੜਾਈ ਦੌਰਾਨ ਮੁਲਜ਼ਮਾਂ ਨੇ ਚਲਾਈ ਸੀ ਗੋਲੀ : ਡੀ.ਐਸ.ਪੀ.

ਡੀ.ਐਸ.ਪੀ. ਹਰਸ਼ ਨੇ ਦੱਸਿਆ ਕਿ ਆਪਸੀ ਲੜਾਈ ਦੌਰਾਨ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ। ਇਸ ਸਬੰਧੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ, ਸੇਵਕ ਸਿੰਘ, ਗੁਰਦਾਸ ਸਿੰਘ ਅਤੇ ਇੱਕ ਹੋਰ ਵਜੋਂ ਹੋਈ ਹੈ। ਜਗਜੀਤ ਸਿੰਘ ਨੇ ਆਪਣੇ ਲਾਇਸੰਸੀ ਹਥਿਆਰਾਂ ਨਾਲ ਗੋਲੀ ਚਲਾਈ ਸੀ। ਵਿਰੋਧ ਕਰਨ ਆਏ ਲੋਕਾਂ ਅਨੁਸਾਰ ਜਦੋਂ ਮੁਲਜ਼ਮਾਂ ਨੇ ਮੌਕੇ ’ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਪੁਲੀਸ ਚੌਕੀ ਵਿੱਚ ਦਾਖ਼ਲ ਹੋ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਮੁਲਜ਼ਮ ਕਾਹਲੀ ਨਾਲ ਭੱਜਣ ਲੱਗੇ ਤਾਂ ਉਨ੍ਹਾਂ ਦਾ ਹਥਿਆਰ ਹੇਠਾਂ ਡਿੱਗ ਪਿਆ। ਜਿਸ ਤੋਂ ਬਾਅਦ ਲੋਕਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਿਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ