menu-icon
Punjabi Story Line
  • Home
  • News
  • Crime
  • ਦਰਬਾਰ ਸਾਹਿਬ 'ਚ ਪ੍ਰਵਾਸੀ ਮਜ਼ਦੂਰ ਨੇ ਮਚਾਈ ਦਹਿਸ਼ਤ, ਸੇਵਾਦਾਰ ਤੇ ਸ਼ਰਧਾਲੂ ਕੀਤੇ ਜਖ਼ਮੀ

ਦਰਬਾਰ ਸਾਹਿਬ 'ਚ ਪ੍ਰਵਾਸੀ ਮਜ਼ਦੂਰ ਨੇ ਮਚਾਈ ਦਹਿਸ਼ਤ, ਸੇਵਾਦਾਰ ਤੇ ਸ਼ਰਧਾਲੂ ਕੀਤੇ ਜਖ਼ਮੀ

ਜਾਣਕਾਰੀ ਅਨੁਸਾਰ ਇਸ ਪ੍ਰਵਾਸੀ ਮਜ਼ਦੂਰ ਨੂੰ ਜਦੋਂ ਗੁਰੂ ਰਾਮਦਾਸ ਸਰਾਂ ਵਿਚ ਬੈਠੇ ਨੂੰ ਬਾਹਰ ਜਾਣ ਲਈ ਸੇਵਾਦਾਰਾਂ ਨੇ ਕਿਹਾ ਤਾਂ ਉਸਨੇ ਲੋਹੇ ਦੀ ਇਕ ਰਾਡ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਗਗਨਦੀਪ ਸਿੰਘ ਤੇ ਜਸਬੀਰ ਸਿੰਘ ਨਾਂਅ ਦੇ ਦੋ ਸੇਵਾਦਾਰ ਗੰਭੀਰ ਜ਼ਖ਼ਮੀ ਹੋ ਗਏ

Date Updated Last Updated : 14 March 2025, 02:19 PM IST
Share:

ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਦਹਿਸ਼ਤ ਮਚਾਈ ਗਈ। ਉਸਨੇ ਲੋਹੇ ਦੀ ਪਾਈਪ ਲੈ ਕੇ ਅਨੇਕਾਂ ਲੋਕਾਂ ਉੱਤੇ ਜਾਨਲੇਵਾ ਹਮਲਾ ਕੀਤਾ। ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਦੋ ਮੁਲਾਜ਼ਮਾਂ ਸਮੇਤ ਚਾਰ ਵਿਅਕਤੀਆਂ ਦੇ ਜ਼ਖ਼ਮੀਂ ਹੋਣ ਦੀ ਸੂਚਨਾ ਮਿਲੀ ਹੈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਬਚਾਅ ਕੀਤਾ ਤੇ ਇਸ ਦਹਿਸ਼ਤਗਰਦ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਸ਼ਰਧਾਲੂ ਵੀ ਹੋਏ ਜਖ਼ਮੀ 

ਜਾਣਕਾਰੀ ਅਨੁਸਾਰ ਇਸ ਪ੍ਰਵਾਸੀ ਮਜ਼ਦੂਰ ਨੂੰ ਜਦੋਂ ਗੁਰੂ ਰਾਮਦਾਸ ਸਰਾਂ ਵਿਚ ਬੈਠੇ ਨੂੰ ਬਾਹਰ ਜਾਣ ਲਈ ਸੇਵਾਦਾਰਾਂ ਨੇ ਕਿਹਾ ਤਾਂ ਉਸਨੇ ਲੋਹੇ ਦੀ ਇਕ ਰਾਡ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਗਗਨਦੀਪ ਸਿੰਘ ਤੇ ਜਸਬੀਰ ਸਿੰਘ ਨਾਂਅ ਦੇ ਦੋ ਸੇਵਾਦਾਰ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਗੁਰਵਿੰਦਰ ਸਿੰਘ ਨਾਂਅ ਦੇ ਮੁਹਾਲੀ ਤੋਂ ਆਏ ਇਕ ਸ਼ਰਧਾਲੂ ਸਮੇਤ ਦੋ ਹੋਰ ਸ਼ਰਧਾਲੂ ਵੀ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਡਿਊਟੀ ’ਤੇ ਤਾਇਨਾਤ ਸਟਾਫ਼ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਵਲੋਂ ਅਗਲੀ ਪੁੱਛ ਗਿੱਛ ਕੀਤੀ ਜਾ ਰਹੀ ਹੈ।

Recent News