menu-icon
Punjabi Story Line
  • Home
  • News
  • Crime
  • ਮੋਹਾਲੀ ਵਿਖੇ ਫਿਲਮੀ ਸਟਾਇਲ ਵਿੱਚ ਚੱਲੀਆਂ ਗੋਲੀਆਂ, ਕਾਰ ਬਾਊਂਡਰੀ ਨਾਲ ਟਕਰਾਉਣ ਤੋਂ ਬਾਅਦ ਹੋਇਆ ਹੰਗਾਮਾ, ਗੈਰ-ਕਾਨੂੰਨੀ ਹਥਿਆਰ ਅਤੇ ਮੋਬਾਈਲ ਬਰਾਮਦ

ਮੋਹਾਲੀ ਵਿਖੇ ਫਿਲਮੀ ਸਟਾਇਲ ਵਿੱਚ ਚੱਲੀਆਂ ਗੋਲੀਆਂ, ਕਾਰ ਬਾਊਂਡਰੀ ਨਾਲ ਟਕਰਾਉਣ ਤੋਂ ਬਾਅਦ ਹੋਇਆ ਹੰਗਾਮਾ, ਗੈਰ-ਕਾਨੂੰਨੀ ਹਥਿਆਰ ਅਤੇ ਮੋਬਾਈਲ ਬਰਾਮਦ

ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਆਪਣੇ ਦੋਸਤਾਂ ਨੂੰ ਮੌਕੇ 'ਤੇ ਬੁਲਾਇਆ, ਜਿਸ ਤੋਂ ਬਾਅਦ ਦੋਵਾਂ ਧੜਿਆਂ ਦੇ ਨੌਜਵਾਨ ਉੱਥੇ ਇਕੱਠੇ ਹੋ ਗਏ। ਇਸ ਦੌਰਾਨ, ਕਿਸੇ ਨੇ ਪੁਲਿਸ ਹੈਲਪਲਾਈਨ 112 'ਤੇ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ। 

Date Updated Last Updated : 26 February 2025, 12:16 PM IST
Share:

ਪੰਜਾਬ ਦੇ ਮੋਹਾਲੀ ਵਿੱਚ ਸੋਮਵਾਰ ਦੀ ਰੇਤ ਰਾਤ ਨੂੰ  ਖਰੜ-ਕੁਰਾਲੀ ਰੋਡ 'ਤੇ ਸਥਿਤ ਫਿਊਚਰ ਹਾਈਟਸ ਸੋਸਾਇਟੀ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇੱਕ ਕਾਰ ਸੋਸਾਇਟੀ ਦੀ ਹੱਦ ਵਿੱਚ ਜਾ ਵੱਜੀ। ਕਾਰ ਦੀ ਟੱਕਰ ਕਾਰਨ ਸੋਸਾਇਟੀ ਦੀ ਗਰਿੱਲ ਟੁੱਟ ਗਈ ਅਤੇ ਇੱਕ ਖਜੂਰ ਦਾ ਦਰੱਖਤ ਵੀ ਜੜ੍ਹੋਂ ਉਖੜ ਗਿਆ। ਜਿਸ ਤੋਂ ਬਾਅਦ ਲੜਾਈ ਇੰਨੀ ਵੱਧ ਗਈ ਕਿ ਫਿਲਮੀ ਅੰਦਾਜ਼ ਵਿੱਚ ਗੋਲੀਆਂ ਚੱਲਣ ਲੱਗ ਪਈਆਂ। ਜਦੋਂ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਪੁਲਿਸ ਨੇ ਇਸ ਦਾ ਨੋਟਿਸ ਲਿਆ ਅਤੇ ਮਾਮਲਾ ਦਰਜ ਕਰ ਲਿਆ। ਐਫਆਈਆਰ ਦਰਜ ਕਰਨ ਤੋਂ ਬਾਅਦ, ਪੁਲਿਸ ਨੇ 25 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਮਿਲਣ ਤੇ ਦੋ ਪੁਲਿਸ ਕਰਮਚਾਰੀ, ਜੋ ਬਿਨਾਂ ਹਥਿਆਰਾਂ ਦੇ ਅਤੇ ਸਿਰਫ਼ ਡੰਡਿਆਂ ਨਾਲ ਪਹੁੰਚੇ ਸਨ, ਮੌਕੇ 'ਤੇ ਇਕੱਠੀ ਹੋਈ ਭੀੜ ਨੂੰ ਦੇਖ ਕੇ ਘਬਰਾ ਗਏ ਅਤੇ ਉਨ੍ਹਾਂ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਬਾਅਦ ਵਿੱਚ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਭੀੜ ਨੂੰ ਤਿੱਤਰ ਬਿੱਤਰ ਕੀਤਾ।

ਇੱਕ ਜ਼ਿੰਦਾ ਕਾਰਤੂਸ ਬਰਾਮਦ 

ਸੋਸਾਇਟੀ ਵਿੱਚ ਰਹਿਣ ਵਾਲੇ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਰਾਤ ਨੂੰ ਗੋਲੀਬਾਰੀ ਦੀ ਆਵਾਜ਼ ਸੁਣ ਕੇ, ਉਸਨੇ ਪਹਿਲਾਂ ਸੋਚਿਆ ਕਿ ਕੋਈ ਪਟਾਕੇ ਚਲਾ ਰਿਹਾ ਹੈ। ਜਦੋਂ ਉਹ ਬਾਹਰ ਆਇਆ ਤਾਂ ਉਸਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ। ਪੁਲਿਸ ਨੇ ਮੌਕੇ ਤੋਂ ਇੱਕ ਜ਼ਿੰਦਾ ਕਾਰਤੂਸ ਅਤੇ ਚਾਰ ਖੋਲ ਬਰਾਮਦ ਕੀਤੇ ਹਨ। ਫਿਲਹਾਲ ਅਣਪਛਾਤੇ ਵਿਅਕਤੀਆਂ ਖਿਲਾਫ ਹਵਾਈ ਫਾਇਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦਾਂ ਲਿਆ ਰਿਮਾਂਡ

ਸੁਸਾਇਟੀ ਦੀ ਗਰਿੱਲ ਅਤੇ ਦਰੱਖਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ 'ਤੇ 25 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿੱਚੋਂ ਕੁਝ ਵਿਦਿਆਰਥੀ ਹਨ, ਕੁਝ ਜਿੰਮ ਟ੍ਰੇਨਰ ਹਨ ਅਤੇ ਕੁਝ ਪਾਰਟ-ਟਾਈਮ ਨੌਕਰੀ ਕਰਦੇ ਹਨ। ਨੌਜਵਾਨਾਂ ਤੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲੇਗੀ।

Recent News