menu-icon
Punjabi Story Line
  • Home
  • News
  • Crime
  • ਗਿੱਦੜਬਾਹਾ 'ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਉਪਰ ਹਮਲਾ, ASI ਵੀ ਕੁੱਟਿਆ

ਗਿੱਦੜਬਾਹਾ 'ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਉਪਰ ਹਮਲਾ, ASI ਵੀ ਕੁੱਟਿਆ

ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਜਖ਼ਮੀਆਂ ਦਾ ਹਾਲ ਜਾਣਿਆ ਤੇ ਘਟਨਾ ਵਾਲੀ ਥਾਂ ਦਾ ਜਾਇਜਾ ਲੈਣ ਉਪਰੰਤ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਤੇ ਛੇਤੀ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

Date Updated Last Updated : 18 April 2025, 05:27 PM IST
Share:

ਗਿੱਦੜਬਾਹਾ ਸ਼ਹਿਰ ਦੇ ਭਾਰੂ ਰੋਡ ’ਤੇ ਝੁੱਗੀਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਭਾਲ ਕਰਨ ਗਏ ਇੱਕ ਸਹਾਇਕ ਸਬ-ਇੰਸਪੈਕਟਰ ਸਮੇਤ ਦੋ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਜ਼ਖ਼ਮੀਆਂ ਦੀ ਪਛਾਣ ASI ਰਾਜ ਬਹਾਦਰ ਅਤੇ ਕਾਂਸਟੇਬਲ ਜਸਪ੍ਰੀਤ ਵਜੋਂ ਹੋਈ  ਜੋ ਇਸ ਸਮੇਂ ਗਿੱਦੜਬਾਹਾ ਸਿਵਲ ਹਸਪਤਾਲ ਵਿਚ ਦਾਖ਼ਲ ਹਨ। ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਜਖ਼ਮੀਆਂ ਦਾ ਹਾਲ ਜਾਣਿਆ ਤੇ ਘਟਨਾ ਵਾਲੀ ਥਾਂ ਦਾ ਜਾਇਜਾ ਲੈਣ ਉਪਰੰਤ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਤੇ ਛੇਤੀ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। 

4 ਜਣਿਆਂ ਖਿਲਾਫ ਮੁਕੱਦਮਾ ਦਰਜ 

ਗਿੱਦੜਬਾਹਾ ਥਾਣੇ 'ਚ ਦੋ ਔਰਤਾਂ ਸਮੇਤ ਚਾਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ। ਪੁਲਿਸ ਪਾਰਟੀ ਉਪਰ ਹਮਲਾ ਕਰਨ, ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਡੀਐਸਪੀ ਰਾਜਪਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਜ਼ਖ਼ਮੀ ਏਐਸਆਈ ਰਾਜ ਬਹਾਦੁਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪੁਲਿਸ ਵੱਲੋਂ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਨਸ਼ੇ ਅਤੇ ਤਸਕਰਾਂ ਦੀ ਭਾਲ 'ਚ ਕਾਂਸਟੇਬਲ ਜਸਪ੍ਰੀਤ ਸਿੰਘ ਦੇ ਨਾਲ ਇਲਾਕੇ 'ਚ ਗਸ਼ਤ ਕਰ ਰਹੇ ਸਨ। ਵੀਰਵਾਰ ਸ਼ਾਮ ਲਗਪਗ ਪੰਜ ਵਜੇ ਜਦੋਂ ਉਹ ਭਾਰੂ ਚੌਕ ਝੁੱਗੀਆਂ ਵਿਚ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਬਦਸਲੂਕੀ ਕੀਤੀ ਇਸ ਦੌਰਾਨ ਉਨ੍ਹਾਂ ਨੇ ਸਿਰ 'ਤੇ ਡਾਂਗ ਨਾਲ ਵਾਰ ਕੀਤਾ ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਏ। ਜਦੋਂ ਕਾਂਸਟੇਬਲ ਜਸਪ੍ਰੀਤ ਸਿੰਘ ਬਚਾਅ 'ਚ ਆਇਆ ਤਾਂ ਉਨ੍ਹਾਂ ਦੇ ਸੱਜੇ ਹੱਥ 'ਤੇ ਡਾਂਗ ਨਾਲ ਵਾਰ ਕੀਤਾ। ਇਸਤੋਂ ਬਾਅਦ, ਉਨ੍ਹਾਂ ਜ਼ਮੀਨ 'ਤੇ ਡਿੱਗੇ ਰਾਜ ਬਹਾਦੁਰ ਸਿੰਘ 'ਤੇ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੇ ਖੱਬੇ ਹੱਥ ਦੀਆਂ ਉਂਗਲਾਂ 'ਚ ਸੱਟ ਲੱਗੀ। ਪੁਲਿਸ ਮੁਲਾਜ਼ਮਾਂ ਦੀ ਚੀਕਾਂ ਸੁਣ ਕੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਹਮਲਾਵਰ ਹਥਿਆਰਾਂ ਸਮੇਤ ਘਟਨਾ ਵਾਲੀ ਥਾਂ ਤੋਂ ਭੱਜ ਗਏ। ਇਸ ਤੋਂ ਬਾਅਦ ਕਾਂਸਟੇਬਲ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ 'ਚ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮਾਂ ਦੇ ਹੌਂਸਲੇ ਦੇਖੋ ਕਿ ਜਦੋਂ ਪੁਲਿਸ ਪਾਰਟੀ ਉਪਰ ਹਮਲਾ ਕੀਤਾ ਗਿਆ ਤਾਂ ਜਦੋਂ ਸਹਾਇਕ ਥਾਣੇਦਾਰ ਥੱਲੇ ਡਿੱਗ ਗਏ ਤਾਂ ਹਮਲਾਵਰਾਂ ਨੇ ਫਿਰ ਵੀ ਉਹਨਾਂ ਨੂੰ ਕੁੱਟਣਾ ਜਾਰੀ ਰੱਖਿਆ ਤੇ ਵਰਦੀ ਦੀ ਪਰਵਾਹ ਵੀ ਨਹੀਂ ਕੀਤੀ ਗਈ। ਲੋਕਾਂ ਦੇ ਇਕੱਠੇ ਹੋਣ ਮਗਰੋਂ ਹਮਲਾਵਰ ਮੌਕੇ ਤੋਂ ਭੱਜੇ। 

Recent News