menu-icon
Punjabi Story Line
  • Home
  • News
  • Crime
  • Punjab Vigilance ਨੇ ਸਹਿਕਾਰਤਾ ਵਿਭਾਗ ਦਾ ਸੀਨੀਅਰ ਸਹਾਇਕ 10 ਹਜ਼ਾਰ ਰਿਸ਼ਵਤ ਲੈਂਦਾ ਫੜਿਆ 

Punjab Vigilance ਨੇ ਸਹਿਕਾਰਤਾ ਵਿਭਾਗ ਦਾ ਸੀਨੀਅਰ ਸਹਾਇਕ 10 ਹਜ਼ਾਰ ਰਿਸ਼ਵਤ ਲੈਂਦਾ ਫੜਿਆ 

ਖਰੜ ਦੇ ਇੱਕ ਪਿੰਡ ਦੀ ਸੁਸਾਇਟੀ ਦਾ ਸਕੱਤਰ ਹੈ ਰਜਿੰਦਰ ਸਿੰਘ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦਫਤਰ ਵਿੱਚ ਬਤੌਰ ਸੀਨੀਅਰ ਸਹਾਇਕ ਵੀ ਤਾਇਨਾਤ ਹੈ। 

Date Updated Last Updated : 13 January 2024, 09:40 PM IST
Share:
ਕ੍ਰਾਇਮ ਨਿਊਜ਼। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਹਾਇਕ ਰਜਿਸਟਰਾਰ ਪੰਜਾਬ ਸਹਿਕਾਰਤਾ ਵਿਭਾਗ ਖਰੜ ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦਫਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਰਜਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੁਲਜ਼ਮ  ਗਾਰਡਨ ਕਲੋਨੀ ਖਰੜ ਵਿਖੇ ਰਹਿੰਦਾ ਹੈ।  ਉਹ ਪਿੰਡ ਸਿਉਂਕ ਤਹਿਸੀਲ ਖਰੜ ਦੀ ਦੁੱਧ ਇਕੱਤਰਨ ਸੁਸਾਇਟੀ ਵਿੱਚ ਸਕੱਤਰ ਵਜੋਂ ਕੰਮ ਕਰ ਰਿਹਾ ਹੈ।
 
ਫਾਇਲ ਕਲੀਅਰ ਕਰਨ ਬਦਲੇ ਰਿਸ਼ਵਤ ਲਈ
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ  ਸ਼ਿਕਾਇਤਕਰਤਾ ਜਸਪਾਲ ਸਿੰਘ ਵਾਸੀ ਪਿੰਡ ਬਗਿੰਡੀ, ਤਹਿਸੀਲ ਖਰੜ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਜਾਲ ਵਿਛਾਇਆ ਅਤੇ ਮੁਲਜ਼ਮ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਕਰਮਚਾਰੀ ਖਿਲਾਫ ਥਾਣਾ ਉਡਣ ਦਸਤਾ-1, ਪੰਜਾਬ, ਐਸ.ਏ.ਐਸ. ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ ਸੁਸਾਇਟੀ ਦੀ ਚੋਣ ਸਬੰਧੀ ਫਾਇਲ ਕਲੀਅਰ ਕਰਨ ਸਬੰਧੀ ਰਿਸ਼ਵਤ ਲਈ ਸੀ। 

Recent News