ਕਹੋ ਨਾ ਪਿਆਰ ਹੈ..... ਵਾਲੀ ਅਮੀਸ਼ਾ ਪਟੇਲ ਨੂੰ ਹਾਲੇ ਤੱਕ ਨਹੀਂ ਹੋਇਆ ਕਿਸੇ ਨਾਲ ਪਿਆਰ, 49 ਸਾਲ ਦੀ ਉਮਰ 'ਚ ਵੀ ਕੁਆਰੀ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਆਪਣੀ ਜ਼ਿੰਦਗੀ ਅਤੇ ਵਿਆਹ ਨੂੰ ਲੈ ਕੇ ਖੁੱਲ੍ਹ ਕਰ ਦਿੱਤੇ ਰਾਜ। ਕਿਹਾ– ਮੇਰੀ ਖੁਸ਼ੀ ਮੇਰੀ ਆਪਣੀ ਚੁਆਇਸ ਵਿੱਚ ਹੈ। ਅਮੀਸ਼ਾ ਪਟੇਲ ਦੀ ਇਹ ਗੱਲ ਬਹੁਤ ਸਾਰੀਆਂ ਔਰਤਾਂ ਲਈ ਪ੍ਰੇਰਣਾ ਹੈ ਜੋ ਸਮਾਜ ਦੇ ਦਬਾਅ ਤੋਂ ਬਿਨਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਉਣਾ ਚਾਹੁੰਦੀਆਂ ਹਨ। ਉਹ ਸੱਚਮੁੱਚ ਬਾਲੀਵੁੱਡ ਦੀ ਇੱਕ 'ਸਟੀਲ ਲੇਡੀ' ਹੈ ਜੋ ਆਪਣੇ ਰਾਹ ਖੁਦ ਚੁਣਦੀ ਹੈ।

Courtesy: ਅਮੀਸ਼ਾ ਪਟੇਲ

Share:

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਕਿਸੇ ਪਹਚਾਣ ਦੀ ਮੁਹਤਾਜ ਨਹੀਂ। 2000 ਵਿੱਚ ਆਈ ਆਪਣੀ ਪਹਿਲੀ ਫਿਲਮ 'ਕਹੋ ਨਾ ਪਿਆਰ ਹੈ' ਨਾਲ ਅਮੀਸ਼ਾ ਨੇ ਫਿਲਮੀ ਦੁਨੀਆ ਵਿੱਚ ਕਾਮਯਾਬੀ ਦੀ ਉੱਡੀਕ ਛੂਹੀ ਸੀ। ਫਿਲਮ 'ਗਦਰ' ਦੀ ਸਕੀਨਾ ਦੇ ਕਿਰਦਾਰ ਰਾਹੀਂ ਲੋਕਾਂ ਦੇ ਦਿਲਾਂ 'ਚ ਵੱਸ ਜਾਣ ਵਾਲੀ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਗਲੈਮਰਸ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਛਾਏ ਹੋਏ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਆਪਣੀ ਜ਼ਿੰਦਗੀ ਅਤੇ ਵਿਆਹ ਨੂੰ ਲੈ ਕੇ ਖੁੱਲ੍ਹ ਕਰ ਰਾਜ ਦੱਸੇ। ਅਮੀਸ਼ਾ ਨੇ ਕਿਹਾ– ਮੇਰੀ ਖੁਸ਼ੀ ਮੇਰੀ ਆਪਣੀ ਚੁਆਇਸ ਵਿੱਚ ਹੈ। ਅਮੀਸ਼ਾ ਪਟੇਲ ਦੀ ਇਹ ਗੱਲ ਬਹੁਤ ਸਾਰੀਆਂ ਔਰਤਾਂ ਲਈ ਪ੍ਰੇਰਣਾ ਹੈ ਜੋ ਸਮਾਜ ਦੇ ਦਬਾਅ ਤੋਂ ਬਿਨਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਉਣਾ ਚਾਹੁੰਦੀਆਂ ਹਨ। ਉਹ ਸੱਚਮੁੱਚ ਬਾਲੀਵੁੱਡ ਦੀ ਇੱਕ 'ਸਟੀਲ ਲੇਡੀ' ਹੈ ਜੋ ਆਪਣੇ ਰਾਹ ਖੁਦ ਚੁਣਦੀ ਹੈ।

ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ 

ਹੁਣੇ ਹਾਲ ਹੀ ਦੇ ਇੱਕ ਇੰਟਰਵਿਊ ਵਿੱਚ ਅਮੀਸ਼ਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਦੱਸਿਆ ਕਿ 49 ਸਾਲ ਦੀ ਉਮਰ ਤੱਕ ਵੀ ਵਿਆਹ ਨਾ ਕਰਵਾਉਣ ਦਾ ਉਹਨਾਂ ਨੂੰ ਕੋਈ ਅਫ਼ਸੋਸ ਨਹੀਂ। ਉਲਟਾ, ਉਹਨਾਂ ਨੇ ਕਿਹਾ ਕਿ ਕਦੇ ਵੀ ਵਿਆਹ ਨੂੰ ਆਪਣੀ ਜ਼ਿੰਦਗੀ ਵਿੱਚ ਤਰਜੀਹ ਨਹੀਂ ਦਿੱਤੀ।  ਸਾਫ਼ ਕਿਹਾ ਕਿ ਉਹ ਆਪਣੇ ਕੰਮ, ਆਪਣੇ ਨਜ਼ਰੀਏ ਅਤੇ ਜੀਵਨ ਦੀ ਅਜ਼ਾਦੀ ਨਾਲ ਬਿਲਕੁਲ ਖੁਸ਼ ਹਨ। ਅਮੀਸ਼ਾ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਕੋਈ ਅਜਿਹਾ ਇਨਸਾਨ ਨਹੀਂ ਮਿਲਿਆ ਜੋ ਉਸਨੂੰ ਸਮਝ ਸਕੇ ਜਾਂ ਉਸਦੇ ਜੀਵਨ ਨਾਲ ਕਦਮ ਮਿਲਾ ਕੇ ਚੱਲ ਸਕੇ। ਉਹ ਮੰਨਦੇ ਹਨ ਕਿ ਇੱਕ ਰਿਸ਼ਤਾ ਸਿਰਫ਼ ਪਿਆਰ ਨਹੀਂ, ਬਲਕਿ ਵਕਤ, ਧਿਆਨ ਅਤੇ ਸਮਝਦਾਰੀ ਦੀ ਵੀ ਮੰਗ ਕਰਦਾ ਹੈ। ਉਹਨਾਂ ਇਹ ਵੀ ਕਹਿਣਾ ਹੈ ਕਿ ਇੱਕ ਆਤਮਨਿਰਭਰ ਅਤੇ ਕਾਮਯਾਬ ਔਰਤ ਨਾਲ ਰਹਿਣਾ ਹਰ ਇੱਕ ਮਰਦ ਲਈ ਆਸਾਨ ਨਹੀਂ ਹੁੰਦਾ। 

ਕਦੇ ਲੋੜ ਮਹਿਸੂਸ ਨਹੀਂ ਹੋਈ 

ਅਮੀਸ਼ਾ ਕਹਿੰਦੇ ਹਨ ਕਿ ਉਹਨਾਂ ਨੂੰ ਕਿਸੇ ਸਾਥੀ ਦੀ ਲੋੜ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਸਦੀ ਜ਼ਿੰਦਗੀ ਸੰਪੂਰਨ ਹੈ। ਉਸਨੂੰ ਆਪਣੇ ਆਪ 'ਤੇ ਭਰੋਸਾ ਹੈ ਅਤੇ ਉਹ ਆਪਣੀਆਂ ਸ਼ਰਤਾਂ 'ਤੇ ਜੀਉਣੀ ਚਾਹੁੰਦੀ ਹੈ। ਅਮੀਸ਼ਾ ਦੀ ਇਹ ਖੁੱਲ੍ਹੀ ਸੋਚ ਅਤੇ ਹੌਸਲੇ ਭਰੀ ਗੱਲਾਂ ਨੇ ਨਾਰੀ ਸ਼ਕਤੀ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਉਹਨਾਂ ਦੇ ਪ੍ਰਸ਼ੰਸਕ ਮਜ਼ਬੂਤ, ਆਤਮਨਿਰਭਰ ਅਤੇ ਅਪਣੀ ਸੋਚ ਨੂੰ ਲੈ ਕੇ ਇਮਾਨਦਾਰ ਔਰਤ ਵਜੋਂ ਵੇਖਦੇ ਹਨ। ਇਨ੍ਹਾਂ ਵਿਚਾਰਾਂ ਰਾਹੀਂ ਅਮੀਸ਼ਾ ਨੇ ਦੱਸ ਦਿੱਤਾ ਹੈ ਕਿ ਜੀਵਨ ਦੀ ਖੁਸ਼ੀ ਕਿਸੇ ਰਿਸ਼ਤੇ ਜਾਂ ਵਿਆਹ ਵਿਚ ਹੀ ਨਹੀਂ, ਸਗੋਂ ਆਪਣੀ ਚੋਣਾਂ ਅਤੇ ਆਜ਼ਾਦੀ ਵਿੱਚ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ