Courtesy: pinterest
ਮੁੰਬਈ: ਬਾਲੀਵੁੱਡ ਅਦਾਕਾਰਾ ਸੋਮੀ ਅਲੀ ਇੰਡਸਟ੍ਰੀ ਦੀ ਮਸ਼ਹੂਰ ਅਦਾਕਾਰਾਵਾਂ ਵਿੱਚੋਂ ਇੱਕ ਹੈ। ਭਾਵੇਂ ਉਨ੍ਹਾਂ ਨੇ ਇੰਡਸਟ੍ਰੀ ਦੀਆਂ ਕਈ ਵੱਡੀਆਂ ਫਿਲਮਾਂ 'ਚ ਕੰਮ ਕੀਤਾ, ਪਰ ਉਹ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਜ਼ਿਆਦਾ ਚਰਚਾ 'ਚ ਰਹਿੰਦੀਆਂ ਹਨ। ਸੁਪਰਸਟਾਰ ਸਲਮਾਨ ਖਾਨ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁਕੀ ਸੋਮੀ ਨੇ ਕਈ ਬਾਰ ਉਨ੍ਹਾਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ, ਜਿਸ ਨਾਲ ਉਹ ਖੂਬ ਖਬਰਾਂ ਤੇ ਰਹੀਆਂ। ਹੁਣ ਹਾਲ ਹੀ 'ਚ ਇੱਕ ਬਾਰ ਫਿਰ ਅਦਾਕਾਰਾ ਨੇ ਸਲਮਾਨ ਖਾਨ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਲਮਾਨ ਖਾਨ ਨੂੰ ਨਿੱਜੀ ਤੌਰ ਤੇ ਬਿਸ਼ਨੋਈ ਸਮਾਜ ਤੋ ਮਾਫ਼ੀ ਮੰਗਣ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਉਸਦੀ ਗੱਲ 'ਚ ਧਿਆਨ ਨਹੀਂ ਦਿੱਤਾ।
ਹਾਲ ਹੀ 'ਚ ਇਸ ਗੱਲ ਦਾ ਖੁਲਾਸਾ ਕਰਦਿਆਂ ਸੋਮੀ ਅਲੀ ਨੇ ਦੱਸਿਆ, ਮੈਂ ਸਲਮਾਨ ਖਾਨ ਨੂੰ ਉਸਦੇ ਪ੍ਰਾਈਵੇਟ ਨੰਬਰ 'ਤੇ ਟੈਕਸਟ ਕੀਤਾ ਸੀ। ਮੈਂ ਉਨ੍ਹਾਂ ਨੂੰ ਖੁਦ ਕਿਹਾ ਸੀ ਕਿ ਅਜੇ ਸਮਾਂ ਹੈ, ਉਹ ਬਿਸ਼ਨੋਈ ਸਮਾਜ ਤੋਂ ਮਾਫ਼ੀ ਮੰਗ ਲੈਣ। ਜੋ ਤੁਸੀ ਗਲਤ ਕੀਤਾ ਹੈ, ਉਸਦੀ ਮਾਫ਼ੀ ਮੰਗ ਲਉ, ਸਭ ਠੀਕ ਹੋ ਜਾਇਗਾ, ਪਰ ਐਕਟਰ ਨੇ ਮੇਰੀ ਗੱਲ ਨਹੀਂ ਸੁਣੀ।
ਸੋਮੀ ਨੇ ਕਿਹਾ ਕਿ ਉਸਨੇ ਨਾ ਸਿਰਫ਼ ਸਲਮਾਨ ਨੂੰ ਸਗੋਂ ਬਿਸ਼ਨੋਈ ਭਾਈਚਾਰੇ ਨੂੰ ਵੀ ਅਪੀਲ ਕੀਤੀ ਸੀ। ਉਸਨੇ ਕਿਹਾ, "ਮੈਂ ਬਿਸ਼ਨੋਈ ਭਾਈਚਾਰੇ ਨੂੰ ਕਿਹਾ ਸੀ ਕਿ ਸਲਮਾਨ ਦੀ ਜਾਨ ਲੈਣ ਨਾਲ ਕਾਲਾ ਹਿਰਨ ਵਾਪਸ ਨਹੀਂ ਆਵੇਗਾ। ਮੈਂ ਸਲਮਾਨ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ - ਕਿਰਪਾ ਕਰਕੇ ਉਸਨੂੰ ਮਾਫ਼ ਕਰ ਦਿਓ।" ਉਨ੍ਹਾਂ ਅੱਗੇ ਕਿਹਾ, "ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਮੈਨੂੰ ਉਨ੍ਹਾਂ ਤੋਂ ਕੋਈ ਜਵਾਬ ਨਹੀਂ ਮਿਲਿਆ।"
ਜਦੋਂ ਸੋਮੀ ਤੋਂ ਇਹ ਪੁੱਛਿਆ ਗਿਆ ਕਿ ਤੁਸੀ ਉਨ੍ਹਾਂ ਤੋ ਮਾਫ਼ੀ ਕਿਉਂ ਮੰਗਵਾਉਣਾ ਚਾਹੁੰਦੇ ਹੋ, ਤੁਸੀ ਮੂਵ-ਆਨ ਕਿਉਂ ਨਹੀਂ ਕਰ ਰਹੇ? ਤਾਂ ਸੋਮੀ ਅਲੀ ਨੇ ਜਵਾਬ 'ਚ ਕਿਹਾ- ਉਹ ਮੈਨੂੰ ਜੀਉਣ ਨਹੀਂ ਦੇ ਰਿਹਾ, ਦਿੱਕਤ ਇਹ ਹੈ। ਹੁਣ ਜਦੋਂ ਗਲੈਕਸੀ ਅਪਾਰਟਮੇਂਟ ਤੇ ਗੋਲੀ ਚੱਲੀ ਸੀ ਤਾਂ ਸਲਮਾਨ ਦੁਬਈ ਭੱਜ ਗਏ ਸਨ। ਉੱਥੇ ਜਾ ਕੇ ਉਹ ਮੇਰੀ ਸੌਤੇਲੀ ਭੈਣ, ਜਿਹਦੇ ਨਾਲ ਮੇਰੀ ਗੱਲ ਨਹੀਂ ਹੰਦੀ, ਉਸਨੂੰ ਮਿਲੇ। ਉਹਦੇ ਬੇਟੇ ਦੇ ਸਕੂਲ ਦਾ ਉਦਘਾਟਨ ਕੀਤਾ। ਉਹ ਕਿੱਤੇ ਨਾ ਕਿੱਤੇ ਮੇਰੇ ਨਾਲ ਸੰਪਰਕ 'ਚ ਰਹਿਣ ਦਾ ਮੌਕਾ ਲੱਭ ਲੈਂਦੇ ਹਨ। ਉਨ੍ਹਾਂ ਨੂੰ ਇਸ ਸਭ ਕਰਨ ਦੀ ਜਰੂਰਤ ਨਹੀਂ ਹੈ।
ਸੋਮੀ ਅਲੀ ਦੇ ਮੁਤਾਬਕ, ਸਲਮਾਨ ਖਾਨ ਉਨ੍ਹਾਂ ਨੂੰ ਪਰੇਸ਼ਾਨ ਕਰਨ ਦਾ ਮੌਕਾ ਲੱਭਦੇ ਹਨ, ਜੋ ਉਨ੍ਹਾਂ ਨੂੰ ਅੱਗੇ ਨਹੀਂ ਵੱਧਣ ਦਿੰਦਾ। ਜਦੋਂ ਤੱਕ ਮੈਂ ਮਰ ਨਹੀਂ ਜਾਵਾਂਗੀ, ਉਹ ਮੇਰਾ ਪਿੱਛਾ ਨਹੀਂ ਛੱਡਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਲਮਾਨ ਬਹੁਤ ਕੰਜੂਸ ਹੈ।
ਇਹ ਮਾਮਲਾ 1998 ਦਾ ਹੈ, ਜਦੋਂ ਸਲਮਾਨ ਖਾਨ 'ਤੇ ਫਿਲਮ 'ਹਮ ਸਾਥ-ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਰਾਜਸਥਾਨ ਦੇ ਜੋਧਪੁਰ ਵਿੱਚ ਦੋ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲੱਗਿਆ ਸੀ। ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਪਵਿੱਤਰ ਮੰਨਦਾ ਹੈ; ਨਤੀਜੇ ਵਜੋਂ, ਇਸ ਮਾਮਲੇ ਦਾ ਲੰਬੇ ਸਮੇਂ ਤੋਂ ਵਿਰੋਧ ਹੋ ਰਿਹਾ ਹੈ।
2018 ਵਿੱਚ, ਜੋਧਪੁਰ ਦੀ ਇੱਕ ਅਦਾਲਤ ਨੇ ਸਲਮਾਨ ਖਾਨ ਨੂੰ ਦੋਸ਼ੀ ਠਹਿਰਾਇਆ ਅਤੇ ਉਸਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ, ਬਾਅਦ ਵਿੱਚ ਉਸਨੂੰ ਜ਼ਮਾਨਤ ਦੇ ਦਿੱਤੀ ਗਈ, ਅਤੇ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪਿਛਲੇ ਕੁਝ ਸਾਲਾਂ ਵਿੱਚ, ਸਲਮਾਨ ਨੂੰ ਇਸ ਮਾਮਲੇ ਦੇ ਸੰਬੰਧ ਵਿੱਚ ਕਥਿਤ ਤੌਰ 'ਤੇ ਕਈ ਧਮਕੀਆਂ ਵੀ ਮਿਲੀਆਂ ਹਨ।
ਦੱਸ ਦੇਈਏ, ਸੋਮੀ ਅਲੀ ਅਤੇ ਸਲਮਾਨ ਖਾਨ ਦੇ ਰਿਸ਼ਤੇ ਨੇ 1990 ਦੇ ਦਹਾਕੇ ਵਿੱਚ ਕਾਫ਼ੀ ਧਿਆਨ ਖਿੱਚਿਆ ਸੀ। ਦੋਵੇਂ ਕਈ ਸਾਲਾਂ ਤੱਕ ਇੱਕ ਰਿਸ਼ਤੇ ਵਿੱਚ ਰਹੇ ਪਰ ਅੰਤ ਦੋਵਾਂ ਦਾ ਬ੍ਰੇਕਅਪ ਹੋ ਗਿਆ। ਰਿਸ਼ਤਾ ਟੁੱਟਣ ਮਗਰੋਂ ਸੋਮੀ ਨੇ ਕਈ ਮੌਕਿਆਂ 'ਤੇ ਸਲਮਾਨ 'ਤੇ ਗੰਭੀਰ ਦੋਸ਼ ਲਗਾਏ। ਇੰਟਰਵਿਊਆਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ, ਉਸਨੇ ਦਾਅਵਾ ਕੀਤਾ ਕਿ ਰਿਸ਼ਤੇ ਦੌਰਾਨ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੋਇਆ ਸੀ। ਹਾਲਾਂਕਿ, ਸਲਮਾਨ ਖਾਨ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ। ਦੋਵਾਂ ਵਿਚਕਾਰ ਇਹ ਵਿਵਾਦ ਸਾਲਾਂ ਤੋਂ ਸੁਰਖੀਆਂ ਵਿੱਚ ਰਿਹਾ ਹੈ।