menu-icon
Punjabi Story Line
  • Home
  • News
  • Entertainment
  • 40 ਦੀ ਉਮਰ 'ਚ ਦੂਸਰੀ ਬਾਰ ਪਿਤਾ ਬਣਨਗੇ 'ਕਲਕੀ 2898 ਏਡੀ' ਦੇ ਡਾਇਰੇਕਟਰ ਨਾਗ ਅਸ਼ਵਿਨ, ਪ੍ਰੇਗਨੇਂਟ ਹੈ ਪਤਨੀ ਪ੍ਰਿਯੰਕਾ ਦੱਤ

40 ਦੀ ਉਮਰ 'ਚ ਦੂਸਰੀ ਬਾਰ ਪਿਤਾ ਬਣਨਗੇ 'ਕਲਕੀ 2898 ਏਡੀ' ਦੇ ਡਾਇਰੇਕਟਰ ਨਾਗ ਅਸ਼ਵਿਨ, ਪ੍ਰੇਗਨੇਂਟ ਹੈ ਪਤਨੀ ਪ੍ਰਿਯੰਕਾ ਦੱਤ

ਫਿਲਮ 'ਕਲਕੀ 2898 ਏਡੀ' ਦੇ ਡਾਇਰੇਕਟਰ ਨਾਗ ਅਸ਼ਵਿਨ ਜਲ਼ਦ ਹੀ ਦੂਸਰੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਤੇ ਪ੍ਰੋਡਿਊਸਰ ਪ੍ਰਿਯੰਕਾ ਦੱਤ ਪ੍ਰੇਗਨੇਂਟ ਹੈ। ਇਹ ਖੁਸ਼ਖ਼ਬਰੀ ਡਾਇਰੇਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜਰਿਏ ਫੈਨਜ਼ ਨਾਲ ਸਾਂਝੀ ਕੀਤੀ ਹੈ।

Date Updated Last Updated : 29 June 2026, 04:25 PM IST
Share:

ਮੁੰਬਈ: ਮਨੋਰੰਜਨ ਜਗਤ ਤੋਂ ਹਾਲ ਹੀ 'ਚ ਇੱਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਫਿਲਮ 'ਕਲਕੀ 2898 ਏਡੀ' ਦੇ ਡਾਇਰੇਕਟਰ ਨਾਗ ਅਸ਼ਵਿਨ ਦੇ ਘਰ ਫਿਰ ਕਿਲਕਾਰੀ ਗੂੰਜਣ ਵਾਲੀ ਹੈ। ਜੀ ਹਾਂ, ਨਾਗ ਅਸ਼ਵਿਨ ਦੂਸਰੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਤੇ ਪ੍ਰੋਡਿਊਸਰ ਪ੍ਰਿਯੰਕਾ ਦੱਤ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਵਾਲੀ ਹੈ। ਇਹ ਖੁਸ਼ਖ਼ਬਰੀ ਡਾਇਰੇਕਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜਰਿਏ ਖਾਸ ਅੰਦਾਜ ਨਾਲ ਫੈਨਜ਼ ਨੂੰ ਦਿੱਤੀ, ਜਿਸਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਖੁਸ਼ਖ਼ਬਰੀ


40 ਸਾਲ ਦੇ ਨਾਗ ਅਸ਼ਵਿਨ ਨੇ ਦੂਸਰੀ ਵਾਰ ਪਿਤਾ ਬਣਨ ਦੀ ਗੁਡ ਨਿਊਜ ਦਿੰਦੇ ਹੋਇਆ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਬੇਹਦ ਪਿਆਰੀ ਫੈਮਿਲੀ ਫੋਟੋ ਸਾਂਝਾ ਕੀਤੀ, ਜਿਸ ਵਿੱਚ ਉਨ੍ਹਾਂ ਦੀ ਦੂਸਰੀ ਵਾਰ ਪ੍ਰੇਂਗਨੇਂਟ ਪਤਨੀ, ਬੇਟਾ ਅਤੇ ਡਾਗ ਨਜ਼ਰ ਆ ਰਹਾ ਹੈ। ਇਸ ਫੋਟੋ 'ਚ ਪ੍ਰਿਯੰਕਾ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ। ਉਹ ਆਪਣੇ ਪਤੀ ਤੇ ਬੇਟੇ ਨਾਲ ਕੁਰਸੀ ਤੇ ਬੈਠੀ ਖੁੱਲ੍ਹ ਕੇ ਬੇਬੀ ਬੰਪ ਫਲਾਂਟ ਕਰ ਰਹੀਆਂ ਹਨ। ਤਿੰਨਾਂ ਦੇ ਚੇਹਰੇ ਇਸ ਦੌਰਾਨ ਖੁਸ਼ੀ ਨਾਲ ਖਿੜੇ ਨਜ਼ਰ ਆ ਰਹੇ ਹਨ। 

 

 

ਇਸ ਫੋਟੋ ਨੂੰ ਸਾਂਝਾ ਕਰਦਿਆਂ ਨਾਗ ਅਸ਼ਵਿਨ ਨੇ ਕੈਪਸ਼ਨ 'ਚ ਇੱਕ ਨਜ਼ਰ ਵਾਲੀ ਤੇ ਇੱਕ ਹਾਰਟ ਇਮੋਜ਼ੀ ਲਗਾਈ ਹੈ। 

ਜਿਵੇਂ ਹੀ ਨਾਗ ਅਸ਼ਵਿਨ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਸਾਹਮਣੇ ਆਈ, ਉਨ੍ਹਾਂ ਨੂੰ ਫੈਨਜ਼ ਤੋਂ ਲੈ ਕੇ ਸੇਲਿਬ੍ਰੇਟੀਜ ਤੱਕ ਵਧਾਈਆਂ ਮਿਲਣ ਲੱਗ ਪਈਆਂ। ਅਦਾਕਾਰ-ਪਟਕਥਾ ਲੇਖਕ ਕਮਲ ਕਾਮਰਾਜੂ, ਫਿਲਮ ਨਿਰਮਾਤਾ ਨੰਦਿਨੀ ਰੈਡੀ ਅਤੇ ਨਿਰਦੇਸ਼ਕ ਰੀਮਾ ਸੇਨਗੁਪਤਾ ਤੱਕ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
 
ਨਾਗ ਅਸ਼ਵਿਨ ਅਤੇ ਪ੍ਰਿਯੰਕਾ ਦਾ ਵਿਆਹ 


ਦੱਸ ਦੇਈਏ, ਨਾਗ ਅਸ਼ਵਿਨ ਅਤੇ ਪ੍ਰਿਯੰਕਾ ਦੱਤ ਦਾ ਵਿਆਹ 2015 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਹਿਲੇ ਬੱਚੇ ਰਿਸ਼ੀ ਦਾ ਜਨਮ 2017 ਵਿੱਚ ਹੋਇਆ ਸੀ। ਫਿਲਮ ਨਿਰਮਾਤਾ ਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਨਾਮ 'ਰਿਸ਼ੀ' ਰੱਖਿਆ ਗਿਆ ਹੈ ਜੋ ਵਿਜੇ ਦੇਵਰਕੋਂਡਾ ਦੁਆਰਾ ਉਨ੍ਹਾਂ ਦੇ ਨਿਰਦੇਸ਼ਨ ਵਿੱਚ ਪਹਿਲੀ ਫਿਲਮ 'ਯੇਵੜੇ ਸੁਬਰਾਮਨੀਅਮ' ਵਿੱਚ ਨਿਭਾਏ ਗਏ ਕਿਰਦਾਰ ਦੇ ਨਾਮ 'ਤੇ ਰੱਖਿਆ ਗਿਆ ਸੀ।

'ਕਲਕੀ 2898 ਏਡੀ' ਦੇ ਸੀਕਵਲ ਦੀ ਸ਼ੂਟਿੰਗ ਵਿੱਚ ਬਿਜੀ ਨਾਗ ਅਸ਼ਵਿਨ


ਪੇਸ਼ੇਵਰ ਮੋਰਚੇ 'ਤੇ, ਨਾਗ ਅਸ਼ਵਿਨ ਨੇ 'ਕਲਕੀ 2898 ਏਡੀ' ਨਾਲ ਲੋਕਾਂ ਦਾ ਕਾਫੀ ਦਿੱਲ ਜਿੱਤਿਆ, ਜੋ ਕਿ 2024 ਦੀਆਂ ਸਭ ਤੋਂ ਵੱਡੀਆਂ ਬਾਕਸ-ਆਫਿਸ ਸਫਲਤਾਵਾਂ ਵਿੱਚੋਂ ਇੱਕ ਸੀ। ਇਸ ਵਿਗਿਆਨਕ ਫਿਲਮ ਵਿੱਚ ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੂਕੋਣ, ਸ਼ੋਬਾਨਾ ਅਤੇ ਦਿਸ਼ਾ ਪਟਾਨੀ ਸਮੇਤ ਸਟਾਰ-ਸਟੱਡਡ ਕਾਸਟ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਵਰਤਮਾਨ ਵਿੱਚ, ਨਾਗ ਅਸ਼ਵਿਨ 'ਕਲਕੀ 2898 ਏਡੀ' ਦੇ ਸੀਕਵਲ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।
 

Recent News