Courtesy: X@Wangchuk66
ਨਵੀਂ ਦਿੱਲੀ: ਆਜ਼ਾਦੀ ਦਿਵਸ ਤੋਂ ਪਹਿਲਾਂ, ਵਿਗਿਆਨੀ ਅਤੇ ਕਾਰਕੁਨ ਸੋਨਮ ਵਾਂਗਚੁਕ ਨੇ ਦੂਜੀ ਆਜ਼ਾਦੀ ਲਹਿਰ ਦੀ ਮੰਗ ਕੀਤੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਚ ਇੱਕ ਵੀਡਿਓ ਸਾਂਝਾ ਕਰ ਦੇਸ਼ ਦੇ ਭਵਿੱਖ ਬਾਰੇ ਇੱਕ ਮਹੱਤਵਪੂਰਨ ਸੰਦੇਸ਼ ਦਿੱਤਾ। ਉਨ੍ਹਾਂ ਨੇ ਭਾਰਤ ਵਿੱਚ ਰਾਜਨੀਤਿਕ ਨੇਤਾਵਾਂ ਦੀ ਚੋਣ ਦੇ ਤਰੀਕੇ ਵਿੱਚ ਤਬਦੀਲੀ ਲਿਆਉਣ ਲਈ ਸ਼ਾਂਤੀਪੂਰਣ ਕ੍ਰਾਂਤੀ ਅਤੇ ਦੂਜੀ ਆਜ਼ਾਦੀ ਲਹਿਰ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ 2047 ਤੱਕ ਇੱਕ ਸਨਮਾਨਜਨਕ ਅਤੇ ਵਿਕਸਿਤ ਰਾਸ਼ਟਰ ਦੇ ਤੌਰ 'ਤੇ ਅੱਗੇ ਵਧਾਉਣਾ ਹੈ, ਤਾਂ ਰਾਜਨੀਤੀ ਅਤੇ ਸ਼ਾਸਨ 'ਚ ਤਬਦੀਲੀ ਲਿਆਉਣੀ ਹੋਵੇਗੀ। ਇਸ ਲਈ ਸੋਨਮ ਨੇ ਨਾਗਰਿਕਾਂ ਨੂੰ ਚੰਗੇ ਚਰਿੱਤਰ ਅਤੇ ਯੋਗਤਾ ਵਾਲੇ ਨਿਰਸਵਾਰਥ ਅਤੇ ਨਿਡਰ ਵਿਅਕਤੀਆਂ ਦੇ ਨਾਮ ਸੁਝਾਉਣ ਲਈ ਕਿਹਾ ਹੈ।
ਸੁਤੰਤਰਤਾ ਦਿਵਸ ਤੋਂ ਪਹਿਲਾਂ ਇੱਕ ਵੀਡਿਓ ਜਾਰੀ ਕਰ ਸੋਨਮ ਵਾਂਗਚੁਕ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਅਤੇ ਉਸਦੇ ਭਵਿੱਘ ਕਈ ਕਾਫੀ ਵਿਚਾਰ ਕੀਤਾ। ਜਿਨ੍ਹਾਂ ਦੇਸ਼ਾਂ ਨੂੰ ਕਦੇ ਭਾਰਤ ਦੇ ਬਰਾਬਰ ਜਾਂ ਉਸਤੋਂ ਪਿੱਛੇ ਮੰਨਿਆ ਜਾਂਦਾ ਸੀ, ਉਹ ਅੱਜ ਅੱਗੇ ਨਿਕਲ ਚੁੱਕੇ ਹਨ। ਵਾਂਗਚੁਕ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਜੇਕਰ ਪ੍ਰਤੀ ਵਿਅਕਤੀ ਦੀ ਆਮਦਨ ਅਤੇ ਵਿਕਾਸ ਦੀ ਮੌਜੂਦਾ ਸਥਿਤੀ ਇਹੀ ਬਣੀ ਰਹੀ ਤਾਂ, 2047 ਤੱਕ ਦੇਸ਼ ਉਸ ਸਥਿਤੀ 'ਚ ਨਹੀਂ ਪਹੁੰਚ ਪਾਵੇਗਾ, ਜਿਸਦੀ ਦੇਸ਼ਵਾਸੀਆਂ ਨੂੰ ਉਮੀਦ ਹੈ।
ਸੋਨਮ ਵਾਂਗਚੁਕ ਨੇ ਦੇਸ਼ ਦੀ ਸਿੱਖਿਆ ਵਿਵਸਥਾ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੀ ਰਾਸ਼ਟਰ ਦਾ ਭਵਿੱਖ ਉਸਦੀ ਸਿੱਖਿਆ 'ਤੇ ਨਿਰਭਰ ਕਰਦਾ ਹੈ। ਜਦੋਂ ਤੱਕ ਸਿੱਖਿਆ ਪਿੱਛੇ ਰਹੇਗੀ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਹਾਲ ਹੀ 'ਚ ਬਦਲਾਵਾਂ ਦੀ ਮੰਗ ਨੂੰ ਲੈ ਕੇ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ਾਂ ਨਾਲ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ।
THIS INDIPENDENCE DAY, I NEED YOUR HELP...
— Sonam Wangchuk (@Wangchuk66) August 13, 2026
This country needs a peaceful revolution, at least in how we chose our leaders... if we are to remain even a respectable nation by 2047.
Close to half of our MPs have criminal cases and a third have serious charges like murder, rape &… pic.twitter.com/10byPuzwtX
ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝਾ ਕਰਦੇ ਹੋਏ ਸੋਨਮ ਵਾਂਗਚੁਕ ਨੇ ਲਿਖਿਆ, ਇਸ ਆਜ਼ਾਦੀ ਦਿਵਸ 'ਤੇ, ਮੈਨੂੰ ਤੁਹਾਡੀ ਮਦਦ ਦੀ ਲੋੜ ਹੈ...ਇਸ ਦੇਸ਼ ਨੂੰ ਇੱਕ ਸ਼ਾਂਤੀਪੂਰਨ ਕ੍ਰਾਂਤੀ ਦੀ ਲੋੜ ਹੈ, ਘੱਟੋ ਘੱਟ ਇਸ ਵਿੱਚ ਅਸੀਂ ਆਪਣੇ ਨੇਤਾ ਕਿਵੇਂ ਚੁਣੀਏ ਤਾਂ ਜੋ ਜੇਕਰ ਅਸੀਂ 2047 ਤੱਕ ਇੱਕ ਸਤਿਕਾਰਯੋਗ ਰਾਸ਼ਟਰ ਬਣੇ ਰਹਿਏ।
ਸਾਡੇ ਲਗਭਗ ਅੱਧੇ ਸੰਸਦ ਮੈਂਬਰਾਂ 'ਤੇ ਅਪਰਾਧਿਕ ਮਾਮਲੇ ਹਨ ਅਤੇ ਇੱਕ ਤਿਹਾਈ 'ਤੇ ਕਤਲ, ਬਲਾਤਕਾਰ ਅਤੇ ਅਗਵਾ ਵਰਗੇ ਗੰਭੀਰ ਦੋਸ਼ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਵਿਸ਼ਵਾਸ ਦੀ ਘਾਟ ਦੇਸ਼ ਵਿੱਚ ਸਭ ਤੋਂ ਵੱਡੀ ਘਾਟ ਬਣ ਗਈ ਹੈ।
ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਸਭ ਤੋਂ ਵਧੀਆ ਦਿਮਾਗਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੁੰਦਾ ਹਾਂ ਕਿ ਉਹ ਜਿੱਥੇ ਵੀ ਹਨ, ਕੀ ਬਦਲਣਾ ਚਾਹੀਦਾ ਹੈ ਅਤੇ ਕਿਵੇਂ। ਸਿਰਫ਼ ਬੁੱਧੀਜੀਵੀਆਂ ਹੀ ਨਹੀਂ ਜੋ ਸੋਚਦੇ ਹਨ, ਸਗੋਂ ਉਹ ਲੋਕ ਜੋ ਨਿਰਸਵਾਰਥ, ਨਿਡਰ ਚਰਿੱਤਰ ਅਤੇ ਪਦਾਰਥ ਵਾਲੇ ਆਦਮੀ ਅਤੇ ਔਰਤਾਂ ਹਨ। ਦੂਰ-ਦੁਰਾਡੇ ਲੱਦਾਖ ਵਿੱਚ ਬੈਠਿਆਂ ਮੈਨੂੰ ਨਹੀਂ ਪਤਾ ਕਿ ਇਹ ਵਿਅਕਤੀ ਕੌਣ ਅਤੇ ਕਿੱਥੇ ਹਨ, ਇਸ ਲਈ ਤੁਸੀਂ ਦੇਸ਼ ਅਤੇ ਆਪਣੇ ਖੇਤਰ ਤੋਂ ਘੱਟੋ-ਘੱਟ ਇੱਕ ਅਜਿਹਾ ਨਾਮ ਪ੍ਰਸਤਾਵਿਤ ਕਰਕੇ ਮਦਦ ਕਰ ਸਕਦੇ ਹੋ... ਆਓ ਮਿਲਕੇ ਭਾਰਤ ਦੇ ਦੂਜੇ ਸੁਤੰਤਰਤਾ ਅੰਦੋਲਨ ਦੀ ਸ਼ੁਰਆਤ ਕਰਦੇ ਹਾਂ। ਤੁਸੀਂ ਇਸ ਸੁਨੇਹੇ ਨੂੰ ਫੈਲਾ ਕੇ ਅਤੇ ਜੇ ਸੰਭਵ ਹੋਵੇ ਤਾਂ ਇਸਨੂੰ ਆਪਣੀ ਖੇਤਰੀ ਭਾਸ਼ਾ ਵਿੱਚ ਅਨੁਵਾਦ ਕਰਕੇ ਵੀ ਮਦਦ ਕਰ ਸਕਦੇ ਹੋ।
ਆਪਣੇ ਮੈਸੇਜ ਵਿੱਚ ਸੋਨਮ ਵਾਂਗਚੁਕ ਨੇ 2012 ਅਤੇ 13 ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਅੰਦੋਲਨ ਤੋਂ ਬਾਅਦ ਰਾਜਨੀਤੀ ਪਰਿਵਰਤਨ ਤਾਂ ਹੋਇਆ, ਪਰ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਅੱਜ 12 ਸਾਲ ਬਾਅਦ ਭ੍ਰਿਸ਼ਟਾਚਾਰ ਅਤੇ ਅਨਿਆਂ ਨੇ ਨਵਾਂ ਰੂਪ ਲੈ ਲਿਆ ਹੈ ਅਤੇ ਕਈ ਮਾਮਲਿਆਂ 'ਚ ਪਹਿਲਾਂ ਹੀ ਵੱਡਾ ਰੂਪ ਧਾਰਨ ਕਰ ਲਿਆ ਹੈ।
ਦੱਸ ਦੇਈਏ, ਹਾਲ ਹੀ 'ਚ ਸੋਨਮ ਵਾਂਗਚੁਕ ਨੇ JPSC, JSSC ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਖਿਲਾਫ਼ ਧਰਨਾ ਦੇ ਰਹੇ ਵਿਦਿਆਰਥੀ ਨੇਤਾ ਦਵਿੰਦਰ ਨਾਥ ਮਹਿਤੋ ਨੂੰ ਆਪਣਾ ਸਮਰਥਨ ਦਿੱਤਾ ਸੀ, ਜੋ ਕਾਫੀ ਦਿਨਾਂ ਤੋਂ ਰਾਂਚੀ 'ਚ ਭੁੱਖ ਹੜਤਾਲ 'ਚ ਬੈਠਾ ਹੈ। ਉਨ੍ਹਾਂ ਵੀਡਿਓ ਕਾਲ ਜ਼ਰਿਏ ਮਹਿਤੋ ਨਾਲ ਗੱਲ ਵੀ ਕੀਤੀ ਸੀ। ਸੋਨਮ ਨਾਲ ਗੱਲਬਾਤ ਮਗਰੋਂ ਮਹਿਤੋ ਨੇ ਪਾਣੀ ਪੀਤਾ ਸੀ, ਪਰ ਕਿਹਾ ਸੀ ਕਿ ਉਹ ਭੁੱਖ ਹੜਤਾਲ ਜਾਰੀ ਰੱਖਣਗੇ।