menu-icon
Punjabi Story Line
  • Home
  • News
  • Entertainment
  • 'ਮਿਰਜ਼ਾਪੁਰ' ਸੀਰੀਜ ਫੇਮ ਪੰਕਜ ਤ੍ਰਿਪਾਠੀ ਦੇ ਵੱਡੇ ਭਰਾ 'ਤੇ ਕੁਹਾੜੀ ਨਾਲ ਹਮਲਾ, ਦੋਸ਼ੀ ਗ੍ਰਿਫ਼ਤਾਰ

'ਮਿਰਜ਼ਾਪੁਰ' ਸੀਰੀਜ ਫੇਮ ਪੰਕਜ ਤ੍ਰਿਪਾਠੀ ਦੇ ਵੱਡੇ ਭਰਾ 'ਤੇ ਕੁਹਾੜੀ ਨਾਲ ਹਮਲਾ, ਦੋਸ਼ੀ ਗ੍ਰਿਫ਼ਤਾਰ

ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਦੇ ਵੱਡੇ ਭਰਾ ਵਿਜੇਂਦਰਨਾਥ ਤਿਵਾੜੀ 'ਤੇ ਕਥਿਤ ਤੌਰ 'ਤੇ ਕੁਹਾੜੀ ਨਾਲ ਹਮਲਾ ਹੋਇਆ, ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Date Updated Last Updated : 22 June 2026, 12:42 PM IST
Share:

ਮੁੰਬਈ: 'ਮਿਰਜ਼ਾਪੁਰ' ਸੀਰੀਜ ਫੇਮ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਦੀਆਂ ਮੁਸ਼ਕਿਲਾਂ ਇਸ ਵੇਲੇ ਵੱਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ ਪੰਕਜ ਦੇ ਵੱਡੇ ਭਰਾ ਵਿਜੇਂਦਰਨਾਥ ਤਿਵਾੜੀ 'ਤੇ ਕਥਿਤ ਤੌਰ 'ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਜ਼ਮੀਨੀ ਵਿਵਾਦ ਕਾਰਨ ਹੋਇਆ ਹਮਲਾ
ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਮਲਾ ਮਾਧੋਪੁਰ ਪੁਲਿਸ ਸਟੇਸ਼ਨ ਦੇ ਇਲਾਕੇ ਵਿੱਚ ਆਉਣ ਵਾਲੇ ਬੇਲਸੰਡ ਪਿੰਡ ਵਿੱਚ ਹੋਇਆ। ਰਿਪੋਰਟ ਵਿੱਚ ਦੋਸ਼ ਹੈ ਕਿ ਹਮਲਾਵਰਾਂ ਨੇ 'ਲੰਮੇ ਸਮੇਂ ਤੋਂ ਚੱਲ ਰਹੀ ਰੰਜਿਸ਼' ਦੇ ਕਾਰਨ ਤਿਵਾਰੀ ਤੇ ਕੁਹਾੜੀ ਨਾਲ ਹਮਲਾ ਕੀਤਾ। 

 

 

ਹਾਲਤ ਗੰਭੀਰ ਹੋਣ ਕਾਰਨ ਪਟਨਾ ਰੈਫ਼ਰ
ਇਹ ਵੀ ਦੱਸਿਆ ਗਿਆ ਹੈ ਕਿ ਪਿੰਡ ਵਿੱਚ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ 'ਅਚਾਨਕ ਬਿਜੇਂਦਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ'। ਹਮਲੇ ਵਿੱਚ ਗੰਭੀਰ ਰੂਪ ਨਾਲ ਜਖ਼ਮੀ ਹੋਣ ਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਮਾਡਲ ਸਦਰ ਹਸਪਤਾਲ ਲੈ ਗਏ। ਸ਼ੁਰੂਆਤੀ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ 'ਬੇਹੱਦ ਗੰਭੀਰ' ਦੱਸੀ ਤੇ ਬਿਹਤਰ ਇਲਾਜ ਲਈ ਪਟਨਾ ਰੈਫ਼ਰ ਕਰ ਦਿੱਤਾ।

 

ਫਿਲਹਾਲ ਮਾਹਿਰ ਡਾਕਟਰਾਂ ਦੀ ਦੇਖਰੇਖ ਵਿੱਚ ਪੰਕਜ ਤ੍ਰਿਪਾਠੀ ਦੇ ਭਰਾ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਇਸ ਘਟਨਾ 'ਤੇ ਅਜੇ ਤੱਕ ਨਾ ਐਕਟਰ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਹੈ।

 

ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਅਨੁਸਾਰ, ਇਹ ਹਮਲਾ 21 ਜੂਨ ਨੂੰ ਮਾਧੋਪੁਰ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਬੇਲਸੰਡ ਤਿਵਾੜੀ ਟੋਲਾ ਵਿੱਚ ਜ਼ਮੀਨ ਦੇ ਵਿਵਾਦ ਤੋਂ ਬਾਅਦ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਸਦਰ-2 ਦੇ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (ਐਸਡੀਪੀਓ) ਅਤੇ ਮਾਧੋਪੁਰ ਸਟੇਸ਼ਨ ਹਾਊਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

 

ਪੰਕਜ ਤ੍ਰਿਪਾਠੀ ਦਾ ਪਰਿਵਾਰ

ਦੱਸ ਦੇਈਏ, ਪੰਕਜ ਤ੍ਰਿਪਾਠੀ ਆਪਣੇ ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਉਸਦੇ ਤਿੰਨ ਵੱਡੇ ਭਰਾ ਅਤੇ ਦੋ ਵੱਡੀਆਂ ਭੈਣਾਂ ਹਨ। ਪਰਿਵਾਰ ਦੇ ਜ਼ਿਆਦਾਤਰ ਮੈਂਬਰ ਅਜੇ ਵੀ ਬਿਹਾਰ ਵਿੱਚ ਰਹਿੰਦੇ ਹਨ ਅਤੇ ਖੇਤੀਬਾੜੀ ਅਤੇ ਰਵਾਇਤੀ ਕਿੱਤਿਆਂ ਵਿੱਚ ਲੱਗੇ ਹੋਏ ਹਨ। ਹਮਲਾ ਕਰਨ ਵਾਲੇ ਬਿਜੇਂਦਰ ਨਾਥ ਤਿਵਾੜੀ ਦੀ ਪਛਾਣ ਪੰਕਜ ਤ੍ਰਿਪਾਠੀ ਦੇ ਵੱਡੇ ਭਰਾ ਵਜੋਂ ਹੋਈ ਹੈ। ਉਹ ਪਰਿਵਾਰ ਨਾਲ ਪਿੰਡ ਵਿੱਚ ਰਹਿੰਦਾ ਹੈ ਅਤੇ ਖੇਤੀਬਾੜੀ ਦੇ ਕੰਮਾਂ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਸੰਭਾਲਦਾ ਹੈ।

Recent News