menu-icon
Punjabi Story Line
  • Home
  • News
  • International
  • ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਝੰਝੋੜ ਦੇਣ ਵਾਲਾ ਹਾਦਸਾ, ਪਬ 'ਚ ਅੱਗ ਲੱਗਣ ਕਾਰਨ 27 ਮੋਤਾਂ, 60 ਤੋਂ ਵੱਧ ਲੋਕ ਜਖ਼ਮੀ

ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਝੰਝੋੜ ਦੇਣ ਵਾਲਾ ਹਾਦਸਾ, ਪਬ 'ਚ ਅੱਗ ਲੱਗਣ ਕਾਰਨ 27 ਮੋਤਾਂ, 60 ਤੋਂ ਵੱਧ ਲੋਕ ਜਖ਼ਮੀ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਪਬ 'ਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਬੁਰੀ ਤਰ੍ਹਾਂ ਜਖ਼ਮੀ ਹਨ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

Date Updated Last Updated : 13 July 2026, 11:29 AM IST
Share:

ਨਵੀਂ ਦਿੱਲੀ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਇੱਕ ਝੰਝੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ (13 ਜੁਲਾਈ) ਦੇ ਸਵੇਰੇ ਇੱਕ ਪਬ 'ਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਬੁਰੀ ਤਰ੍ਹਾਂ ਜਖ਼ਮੀ ਹਨ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। 

ਲੋਕਾਂ ਵਿੱਚ ਮਚੀ ਹਫੜਾ-ਦਫੜੀ

ਬੈਂਕਾਕ ਦੇ ਪਬ 'ਚ ਇਹ ਅੱਗ ਪਹਿਲਾਂ ਸਿਰਫ਼ ਉੱਪਰੀ ਹਿੱਸੇ 'ਚ ਲੱਗੀ। ਇਸਤੋਂ ਮਗਰੋਂ ਇਹ ਹੋਲੀ-ਹੋਲੀ ਪੂਰੀ ਬਿਲਡਿੰਗ ਤੇ ਫੈਲ ਗਈ ਤੇ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਨਿਕਲਣ ਲਗ ਗਈਆ। ਦੇਖਦੇ ਹੀ ਦੇਖਦੇ ਮਾਹੋਲ ਕਾਫੀ ਡਰਾਵਣਾ ਬਣ ਗਿਆ। ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ ਤੇ ਉਹ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲਗੇ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

27 ਲੋਕਾਂ ਦੀ ਹੋਈ ਮੌਤ

ਘਟਨਾ ਦਾ ਪਤਾ ਲੱਗਣ ਤੋਂ ਬਾਅਦ ਥਾਈ ਪ੍ਰਧਾਨ ਮੰਤਰੀ ਅਨੁਤਿਨ ਚਰਨਵੀਰਕੁਲ ਨੇ ਪੱਬ ਦਾ ਦੌਰਾ ਕੀਤਾ। ਉਨ੍ਹਾਂ ਨੇ ਹਸਪਤਾਲ ਵਿੱਚ ਦਾਖਲ ਲੋਕਾਂ ਨਾਲ ਵੀ ਗੱਲਬਾਤ ਕੀਤੀ। ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ, ਪ੍ਰਧਾਨ ਮੰਤਰੀ ਚਰਨਵੀਰਕੁਲ ਨੇ ਕਿਹਾ, "ਅੱਗ ਲੱਗਣ ਤੋਂ ਬਾਅਦ ਪੱਬ ਤੇਜ਼ੀ ਨਾਲ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਪੱਬ ਦੇ ਪਿਛਲੇ ਪਾਸੇ ਬਾਥਰੂਮਾਂ ਵੱਲ ਭੱਜਣਾ ਪਿਆ। ਅਸੀਂ 27 ਲਾਸ਼ਾਂ ਬਰਾਮਦ ਕੀਤੀਆਂ ਹਨ, ਅਤੇ ਬਾਕੀਆਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ।"

 

ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ

ਬੈਂਕਾਕ ਮੈਟਰੋਪੋਲੀਟਨ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਸੂਰੀਆਚਾਈ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖਮੀ ਹੋਏ 63 ਹੋਰ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੈਂਕਾਕ ਦੇ ਗਵਰਨਰ ਚੈਡਚਾਰਟ ਸਿਟੀਪੁੰਟ ਨੇ ਕਿਹਾ ਕਿ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਬੇਹਦ ਨਾਜ਼ੁਕ ਹੈ  

ਸੂਰੀਆਚਾਈ ਨੇ ਦੱਸਿਆ ਕਿ ਜਦੋਂ ਤੱਕ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ, ਅੱਗ ਪਹਿਲਾਂ ਹੀ ਪੂਰੇ ਖੇਤਰ ਵਿੱਚ ਫੈਲ ਚੁੱਕੀ ਸੀ। ਉੱਤਰੀ ਬੈਂਕਾਕ ਦੇ ਚਤੁਚਕ ਜ਼ਿਲ੍ਹੇ ਵਿੱਚ ਸਥਿਤ, ਪੱਬ 'ਰੋਂਗ ਬੀਅਰ ਨਾ ਲਾਟ ਫਰਾਓ'  ਇੱਕ ਪ੍ਰਸਿੱਧ ਰੈਸਟੋਰੈਂਟ ਅਤੇ ਮਨੋਰੰਜਨ ਸਥਾਨ ਹੈ। ਸੋਸ਼ਲ ਮੀਡੀਆ ਤੇ ਘਟਨਾ ਦੇ ਕਈ ਵੀਡੀਓ ਸਾਂਝੇ ਕੀਤੇ ਗਏ ਹਨ।

ਥਾਈਲੈਂਡ ਵਿੱਚ ਅੱਗ ਦੀਆਂ ਪਿਛਲੀਆਂ ਘਟਨਾਵਾਂ

ਇਹ ਧਿਆਨ ਦੇਣ ਯੋਗ ਹੈ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਹਾਲਾਂਕਿ ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਈਲੈਂਡ ਵਿੱਚ ਪਹਿਲਾਂ ਵੀ ਅੱਗ ਦੀਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਖਾਸ ਤੌਰ 'ਤੇ, 2022 ਵਿੱਚ ਅੱਗ ਨਾਲ ਸਬੰਧਤ ਇੱਕ ਹਾਦਸੇ ਵਿੱਚ 14 ਲੋਕਾਂ ਦੀ ਜਾਨ ਚਲੀ ਗਈ ਸੀ।
 

 

Recent News