menu-icon
Punjabi Story Line
  • Home
  • News
  • International
  • ਅਮਰੀਕੀ ਹਮਲੇ ਦਾ ਈਰਾਨ ਨੇ ਲਿਆ ਬਦਲਾ, ਕੁਵੈਤ, ਬਹਰੀਨ ਅਤੇ ਜੌਰਡਨ 'ਚ ਕੀਤੇ ਵੱਡੇ ਧਮਾਕੇ, ਟਰੰਪ ਨੂੰ ਦਿੱਤੀ ਚੇਤਾਵਨੀ

ਅਮਰੀਕੀ ਹਮਲੇ ਦਾ ਈਰਾਨ ਨੇ ਲਿਆ ਬਦਲਾ, ਕੁਵੈਤ, ਬਹਰੀਨ ਅਤੇ ਜੌਰਡਨ 'ਚ ਕੀਤੇ ਵੱਡੇ ਧਮਾਕੇ, ਟਰੰਪ ਨੂੰ ਦਿੱਤੀ ਚੇਤਾਵਨੀ

ਈਰਾਨ ਨੇ ਹਾਲ ਹੀ 'ਚ ਅਮਰੀਕਾ ਦੇ 3 ਠਿਕਾਣਿਆ ਤੇ ਹਮਲਾ ਕਰ ਖੁਦ ਤੇ ਕੀਤੇ ਗਏ ਵਾਰ ਦਾ ਬਦਲਾ ਲਿਆ। ਤੇਹਰਾਨ ਨੇ ਸੋਮਵਾਰ ਨੂੰ ਕੁਵੈਤ, ਬਹਰੀਨ ਅਤੇ ਜੌਰਡਨ 'ਚ ਹਮਲੇ ਕੀਤੇ। ਉਸਨੇ ਮਿਜ਼ਾਈਲ ਤੇ ਡਰੋਨਾਂ ਨਾਲ ਹਮਲੇ ਕੀਤੇ ਹਨ।

Date Updated Last Updated : 13 July 2026, 11:44 AM IST
Share:

ਨਵੀਂ ਦਿੱਲੀ. ਅਮਰੀਕਾ ਅਤੇ ਈਰਾਨ ਵਿੱਚ ਲਗਾਤਾਰ ਤਣਾਅ ਜਾਰੀ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਬੀਤੇ ਦਿਨ ਅਮਰੀਕਾ ਨੇ ਈਰਾਨ ਦੇ ਪੰਜ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਵੱਡਾ ਹਮਲਾ ਕੀਤਾ ਸੀ। ਹੁਣ ਹਾਲ ਹੀ 'ਚ ਤੇਹਰਾਨ ਨੇ ਇਸ ਹਮਲੇ ਦਾ ਬਦਲਾ ਲਿਆ ਹੈ। ਈਰਾਨ ਨੇ ਸੋਮਵਾਰ (13 ਜੁਲਾਈ) ਨੂੰ ਅਮਰੀਕਾ ਦੇ 3 ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਕੁਵੈਤ, ਬਹਰੀਨ ਅਤੇ ਜੌਰਡਨ 'ਚ ਹਮਲੇ ਕੀਤੇ। ਉਸਨੇ ਮਿਜ਼ਾਈਲ ਤੇ ਡਰੋਨਾਂ ਨਾਲ ਹਮਲੇ ਕੀਤੇ ਹਨ।

 

ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਇਨ੍ਹਾਂ ਤਾਜ਼ਾ ਹਮਲਿਆਂ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ। ਈਰਾਨ ਦਾ ਕਹਿਣਾ ਹੈ ਕਿ ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਅਤੇ ਅਮਰੀਕੀ ਹਮਲਾਵਰ ਨੀਤੀਆਂ ਦਾ ਕਰਾਰਾ ਜਵਾਬ ਹਨ। ਉਸਦੇ ਹਮਲੇ ਤੋਂ ਬਾਅਦ ਕੁਵੈਤ, ਬਹਰੀਨ ਅਤੇ ਜੌਰਡਨ ਤੇ ਹਮਲੇ ਕੀਤੇ ਗਏ ਹਨ।

ਈਰਾਨ ਨੇ ਜੌਰਡਨ ਦੇ ਪ੍ਰਿੰਸ ਹਸਨ ਏਅਰਬੇਸ ਤੇ ਫਿਊਲ ਟੈਂਕ ਅਤੇ ਮਿਜ਼ਾਈਲ ਡਿਪੋ ਨੂੰ ਨਿਸ਼ਾਨੇ ਤੇ ਲਿਆ ਹੈ, ਜਦਕਿ ਬਹਰੀਨ 'ਚ ਅਮਰੀਕਾ ਦੇ ਡਰੋਨ ਕਮਾਂਟ ਸੈਂਟਰ ਤੇ ਹਮਲਾ ਕੀਤਾ ਗਿਆ ਹੈ। 

ਟਰੰਪ ਨੂੰ ਦਿੱਤੀ ਚੇਤਾਵਨੀ 

ਇਸ ਦੌਰਾਨ ਈਰਾਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਹਮਲੇ ਨਹੀਂ ਰੋਕੇ ਤਾਂ ਉਹ ਉਨ੍ਹਾਂ ਦੇ ਸਾਰੇ ਠਿਕਾਣਿਆਂ ਨੂੰ ਤਬਾਹ ਕਰ ਦੇਵੇਗਾ।

ਜਾਰਡਨ ਨੇ ਚਾਰ ਈਰਾਨੀ ਮਿਜ਼ਾਈਲਾਂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾ

ਜਾਰਡਨ ਨੇ ਦਾਅਵਾ ਕੀਤਾ ਹੈ ਕਿ ਈਰਾਨ ਵੱਲੋਂ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਸਨ ਅਤੇ ਕਿਹਾ ਹੈ ਕਿ ਉਸਨੇ ਉਨ੍ਹਾਂ ਵਿੱਚੋਂ ਚਾਰ ਨੂੰ ਢੇਰ ਕਰ ਦਿੱਤਾ ਹੈ। ਇਸ ਦੌਰਾਨ, ਕੁਵੈਤ ਨੇ ਰਿਪੋਰਟ ਦਿੱਤੀ ਹੈ ਕਿ ਉਸਦੀ ਹਵਾਈ ਰੱਖਿਆ ਪ੍ਰਣਾਲੀ ਦੁਸ਼ਮਣ ਮਿਜ਼ਾਈਲਾਂ ਦਾ ਮੁਕਾਬਲਾ ਕਰ ਰਹੀ ਹੈ। ਅਲ ਜਜ਼ੀਰਾ ਦੀ ਇੱਕ ਰਿਪੋਰਟ ਦੇ ਅਨੁਸਾਰ, ਕੁਵੈਤੀ ਫੌਜ ਦੇ ਜਨਰਲ ਸਟਾਫ ਦਾ ਕਹਿਣਾ ਹੈ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਕਈ ਮਿਜ਼ਾਈਲਾਂ ਨੂੰ ਡੇਗ ਦਿੱਤਾ ਹੈ।

ਅਮਰੀਕਾ ਨੇ ਈਰਾਨ ਦੇ ਕਈ ਠਿਕਾਣਿਆਂ ਨੂੰ ਬਣਾਇਆ ਸੀ ਨਿਸ਼ਾਨਾ

'ਫੌਕਸ ਨਿਊਜ਼' ਦੀ ਰਿਪੋਰਟ ਦੇ ਅਨੁਸਾਰ, ਅਮਰੀਕੀ ਫੌਜਾਂ ਨੇ ਰਾਤੋ-ਰਾਤ ਲਗਭਗ 140 ਈਰਾਨੀ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ, ਜਿਸ ਨਾਲ ਤਿੰਨ ਰਾਤਾਂ ਵਿੱਚ ਹੋਏ ਹਮਲਿਆਂ ਦੀ ਕੁੱਲ ਗਿਣਤੀ 300 ਤੋਂ ਵੱਧ ਹੋ ਗਈ। ਇਸ ਦੌਰਾਨ, ਹਫਤੇ ਦੇ ਅੰਤ ਵਿੱਚ, ਈਰਾਨ ਨੇ ਖੇਤਰ ਭਰ ਦੇ ਦੇਸ਼ਾਂ ਵਿੱਚ ਅਮਰੀਕਾ ਨਾਲ ਜੁੜੇ ਸਥਾਨਾਂ ਅਤੇ ਸਥਾਨਾਂ 'ਤੇ ਹਮਲੇ ਕੀਤੇ। ਕੁਵੈਤ ਨੇ ਤਿੰਨ ਉੱਤਰੀ ਸਰਹੱਦੀ ਚੌਕੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਰਿਪੋਰਟ ਦਿੱਤੀ। ਇੱਕ ਡਰੋਨ ਨੇ ਕੁਵੈਤ ਤੇਲ ਕੰਪਨੀ ਨਾਲ ਸਬੰਧਤ ਇੱਕ ਆਫਸ਼ੋਰ ਡ੍ਰਿਲਿੰਗ ਪਲੇਟਫਾਰਮ 'ਤੇ ਵੀ ਹਮਲਾ ਕੀਤਾ, ਜਿਸ ਵਿੱਚ ਇੱਕ ਕਰਮਚਾਰੀ ਜ਼ਖਮੀ ਹੋ ਗਿਆ।
 

Recent News