Courtesy: ai image
ਕਾਰਾਕਾਸ: ਵੇਨੇਜੁਏਲਾ 'ਚ ਅਜੇ ਲੋਕ ਪਹਿਲੇ ਦੋ ਭੂਚਾਲ ਦੇ ਝਟਕਿਆਂ ਦੀ ਦਹਸ਼ਤ ਤੋਂ ਬਾਹਰ ਨਹੀਂ ਆ ਪਾਏ ਕਿ ਇੱਕ ਵਾਰ ਹੋਰ ਆਏ ਭੂਚਾਲ ਨੇ ਲੋਕਾਂ ਨੂੰ ਡਰਾ ਦਿੱਤਾ। ਦੋਹਰੇ ਜਾਨਲੇਵਾ ਭੂਚਾਲ ਤੋਂ ਬਾਅਦ ਇੱਕ ਵਾਰ ਫਿਰ 4.9 ਦੀ ਤੀਵਰਤਾ ਨਾਲ ਭੂਚਾਲ ਆਇਆ, ਜਿਸ ਨਾਲ ਰਾਜਧਾਨੀ ਕਾਰਾਕਾਸ ਅਤੇ ਮਾਰਾਕੋ ਸ਼ਹਿਰ ਦੀ ਧਰਤੀ ਫਿਰ ਹਿਲ ਗਈ। ਇਸ ਭੂਚਾਲ ਤੋਂ ਜਾਨ ਬਚਾਉਣ ਲਈ ਲੋਕ ਫਿਰ ਤੋਂ ਘਰਾਂ ਤੋਂ ਬਾਹਰ ਪੱਧਰੇ ਮੈਦਾਨਾਂ ਤੇ ਸੜਕਾਂ ਵੱਲ ਭਜੇ। ਜਦਕਿ ਰਾਹਤ ਕੇ ਬਚਾਆ ਕਾਰਜ ਲਗਾਤਾਰ ਜਾਰੀ ਹੈ।
ਦੋ ਦਿਨ ਪਹਿਲਾਂ ਭੂਚਾਲਾਂ ਨੇ ਮਚਾਈ ਸੀ ਦਹਿਸ਼ਤ
ਇਸ ਤੋਂ ਦੋ ਦਿਨ ਪਹਿਲਾਂ ਬੁੱਧਵਾਰ ਸ਼ਾਮ ਵੇਨੇਜ਼ੁਏਲਾ ਵਿੱਚ 7.2 ਅਤੇ 7.5 ਤੀਬਰਤਾ ਦੇ ਦੋ ਬਹੁਤ ਸ਼ਕਤੀਸ਼ਾਲੀ ਭੂਚਾਲ ਆਏ ਸਨ। ਇਨ੍ਹਾਂ ਝਟਕਿਆਂ ਨੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਪਲਾਂ ਵਿੱਚ ਢਾਹ ਦਿੱਤਾ ਅਤੇ ਕਈ ਇਲਾਕੇ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਏ।
900 ਤੋਂ ਵੱਧ ਲੋਕਾਂ ਨੇ ਗੰਵਾਈ ਜਾਨ
ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਇਸ ਕੁਦਰਤੀ ਆਫ਼ਤ ਵਿੱਚ ਘੱਟੋ-ਘੱਟ 920 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3,360 ਤੋਂ ਵੱਧ ਲੋਕ ਜ਼ਖ਼ਮੀ ਹਨ। ਇਸ ਤੋਂ ਇਲਾਵਾ 172 ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਦੱਸੇ ਜਾ ਰਹੇ ਹਨ ਅਤੇ 50 ਹਜ਼ਾਰ ਤੋਂ ਵੱਧ ਲੋਕਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।
ਰਾਹਤ ਗਤੀਵਿਧੀਆਂ ਲਗਾਤਾਰ ਜਾਰੀ
ਰਾਹਤ ਟੀਮਾਂ, ਸਵੈਸੇਵਕ ਅਤੇ ਸਥਾਨਕ ਲੋਕ ਦਿਨ-ਰਾਤ ਮਲਬਾ ਹਟਾ ਕੇ ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਟੁੱਟੀਆਂ ਸੜਕਾਂ, ਭਾਰੀ ਮਸ਼ੀਨਰੀ ਦੀ ਘਾਟ ਅਤੇ ਵਿਦੇਸ਼ੀ ਮਦਦ ਦੇ ਦੇਰ ਨਾਲ ਪਹੁੰਚਣ ਕਾਰਨ ਬਚਾਅ ਕੰਮ ਵਿੱਚ ਕਾਫ਼ੀ ਰੁਕਾਵਟਾਂ ਆ ਰਹੀਆਂ ਹਨ।
ਆਪਣੇ ਪਰਿਵਾਰ ਨੂੰ ਖ਼ੁਦ ਲੱਭਣ ਦੀ ਕੋਸ਼ਿਸ਼ ਕਰ ਰਹੇ ਲੋਕ
ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਹਾਲਾਤ ਬਹੁਤ ਗੰਭੀਰ ਹਨ। ਕਈ ਪਰਿਵਾਰ ਆਪਣੇ ਹੱਥਾਂ ਨਾਲ ਹੀ ਕੰਕਰੀਟ ਅਤੇ ਲੋਹੇ ਦੇ ਸਰਿਏ ਹਟਾ ਕੇ ਆਪਣੇ ਪਿਆਰਿਆਂ ਨੂੰ ਜ਼ਿੰਦਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਲਾ ਗੁਏਰਾ ਸ਼ਹਿਰ ਦੇ ਹਿਊਗੋ ਚਾਵੇਜ਼ ਹਾਊਸਿੰਗ ਕੰਪਲੈਕਸ ਦੇ ਢਹਿ ਜਾਣ ਕਾਰਨ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ। ਪ੍ਰਭਾਵਿਤ ਪਰਿਵਾਰਾਂ ਨੇ ਸਰਕਾਰ ਕੋਲ ਕਰੇਨਾਂ ਅਤੇ ਹੋਰ ਭਾਰੀ ਮਸ਼ੀਨਾਂ ਤੁਰੰਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਜ਼ਖ਼ਮੀਆਂ ਦੀ ਵੱਡੀ ਗਿਣਤੀ ਕਾਰਨ ਹਸਪਤਾਲ ਮਰੀਜ਼ਾਂ ਨਾਲ ਭਰ ਚੁੱਕੇ ਹਨ। ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਹਨ, ਉਨ੍ਹਾਂ ਨੂੰ ਅਸਥਾਈ ਰਾਹਤ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ। ਇਸ ਦੌਰਾਨ ਰਾਹਤ ਕਾਰਜਾਂ ਦੀ ਹੌਲੀ ਰਫ਼ਤਾਰ ਨੂੰ ਲੈ ਕੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗੇਜ਼ ਉੱਤੇ ਲੋਕਾਂ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ ਅਤੇ ਪ੍ਰਭਾਵਿਤ ਲੋਕ ਜਲਦ ਤੋਂ ਜਲਦ ਵੱਡੇ ਪੱਧਰ 'ਤੇ ਮਦਦ ਦੀ ਮੰਗ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਅੰਦਾਜ਼ੇ ਅਨੁਸਾਰ, ਇਸ ਦੋਹਰੇ ਭੂਚਾਲ ਕਾਰਨ ਵੇਨੇਜ਼ੁਏਲਾ ਨੂੰ ਕਰੀਬ 6.7 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪਿਛਲੇ ਕਈ ਦਹਾਕਿਆਂ ਵਿੱਚ ਦੇਸ਼ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਵਿਨਾਸ਼ਕਾਰੀ ਕੁਦਰਤੀ ਆਫ਼ਤਾਂ ਵਿੱਚੋਂ ਇੱਕ ਹੈ।