ਚੀਨ 'ਚ ਭਾਰੀ ਬਰਸਾਤ ਦਾ ਕਹਿਰ, ਹਾਈਵੇਅ ਦਾ ਹਿੱਸਾ ਡਿੱਗਿਆ, 19 ਲੋਕਾਂ ਦੀ ਮੌਤ

ਘਟਨਾ ਕਾਰਨ 18 ਵਾਹਨ ਫਸ ਗਏ ਅਤੇ 31 ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ ਅਤੇ ਸੜਕ ਵਿੱਚ ਕਈ ਮੀਟਰ ਚੌੜਾ ਟੋਆ ਦੇਖਿਆ।

Share:

ਬੀਜਿੰਗ। ਚੀਨ ਦੇ ਦੱਖਣੀ ਗੁਆਂਗਡੋਂਗ ਸੂਬੇ ਦੇ ਮੇਝੋਊ ਸ਼ਹਿਰ ਵਿੱਚ ਹਾਈਵੇਅ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਇਸ ਇਲਾਕੇ 'ਚ ਭਾਰੀ ਮੀਂਹ ਪੈ ਰਿਹਾ ਹੈ। ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਰਾਜ ਦੇ ਨਿਊਜ਼ ਚੈਨਲ ਸੀਸੀਟੀਵੀ ਨੇ ਕਿਹਾ ਕਿ ਗੁਆਂਗਡੋਂਗ ਸੂਬੇ ਦੇ ਮੇਝੋ ਸ਼ਹਿਰ ਅਤੇ ਡਾਬੂ ਕਾਉਂਟੀ ਦੇ ਵਿਚਕਾਰ ਸੜਕ ਦਾ ਇੱਕ ਹਿੱਸਾ ਸਵੇਰੇ 2:10 ਵਜੇ ਦੇ ਕਰੀਬ ਡਿੱਗ ਗਿਆ।

31 ਲੋਕਾਂ ਨੂੰ ਬਚਾਇਆ 

ਚੈਨਲ ਨੇ ਅੱਗੇ ਦੱਸਿਆ ਕਿ ਘਟਨਾ ਕਾਰਨ 18 ਵਾਹਨ ਫਸ ਗਏ ਅਤੇ 31 ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ ਅਤੇ ਸੜਕ ਵਿੱਚ ਕਈ ਮੀਟਰ ਚੌੜਾ ਟੋਆ ਦੇਖਿਆ।

ਇਹ ਵੀ ਪੜ੍ਹੋ