menu-icon
Punjabi Story Line
  • Home
  • News
  • International
  • ਪੰਜਾਬੀ ਸਟੂਡੈਂਟਸ ਦਾ ਵਧਿਆ ਖਰਚਾ,ਕੈਨੇਡਾ ਜਾਣ ਵਾਲਿਆ ਨੂੰ ਨਵੇਂ ਸਾਲ ਤੋਂ ਭਰਨੇ ਪੈਣਗੇ 6.20 ਲੱਖ ਰੁਪਏ ਜਿਆਦਾ

ਪੰਜਾਬੀ ਸਟੂਡੈਂਟਸ ਦਾ ਵਧਿਆ ਖਰਚਾ,ਕੈਨੇਡਾ ਜਾਣ ਵਾਲਿਆ ਨੂੰ ਨਵੇਂ ਸਾਲ ਤੋਂ ਭਰਨੇ ਪੈਣਗੇ 6.20 ਲੱਖ ਰੁਪਏ ਜਿਆਦਾ

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਮੁੱਦਿਆਂ ਦਾ ਮੁਕਾਬਲਾ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਜਿਸ ਤੋਂ ਬਾਅਦ ਵਿਦੇਸ਼ਾਂ 'ਚ ਵਸੇ ਪੰਜਾਬੀਆਂ 'ਚ ਰੋਸ ਹੈ।

Date Updated Last Updated : 08 December 2023, 04:35 PM IST
Share:

ਹਾਈਲਾਈਟਸ

  • ਪੰਜਾਬ ਤੋਂ ਹਰ ਸਾਲ ਲਗਭਗ 1.50 ਲੱਖ ਨੌਜਵਾਨ ਕੈਨੇਡਾ ਜਾਂਦੇ ਹਨ।

ਕੈਨੇਡਾ ਸਰਕਾਰ ਨੇ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ ਦੇ ਮੁੱਦਿਆਂ ਨਾਲ ਨਜਿੱਠਣ ਲਈ ਨਵੀਂ ਨੀਤੀ ਤਿਆਰ ਕੀਤੀ ਹੈ। ਇਸਦੇ ਤਹਿਤ 1 ਜਨਵਰੀ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਫੰਡ ਨੂੰ 10 ਹਜਾਰ ਡਾਲਰ ਤੋਂ ਵਧਾ ਕੇ 20,635 ਡਾਲਰ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ਚ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲੋੜੀਂਦੀ ਫੰਡਿੰਗ ਦੁੱਗਣੀ ਕਰਨ ਦਾ ਐਲਾਨ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਇੱਕ ਹੋਰ ਬੋਝ ਪਾ ਦਿੱਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਲਗਭਗ 1.50 ਲੱਖ ਨੌਜਵਾਨ ਕੈਨੇਡਾ ਜਾਂਦੇ ਹਨ।

ਕੈਨੇਡਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਫੰਡਿੰਗ ਨੂੰ ਦੁੱਗਣਾ ਕਰਨ ਨਾਲ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਇਸ ਦੇ ਉਲਟ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਸਾਰਾ ਬੋਝ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਪਾ ਰਹੀ ਹੈ।

 

ਇਨ੍ਹੇ ਹੋਣਗੇ ਪ੍ਰਭਾਵਿਤ

ਰਿਪੋਰਟ ਮੁਤਾਬਕ 'ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ' (IRCC) ਨੇ 2022 '2,26,450 ਵੀਜ਼ੇ ਮਨਜ਼ੂਰ ਕੀਤੇ ਸਨ। ਇਨ੍ਹਾਂ ਵਿੱਚੋਂ ਪੰਜਾਬੀ ਵਿਦਿਆਰਥੀਆਂ ਲਈ ਕਰੀਬ 1 ਲੱਖ 36 ਹਜ਼ਾਰ ਵੀਜ਼ੇ ਮਨਜ਼ੂਰ ਕੀਤੇ ਗਏ ਸਨ। ਇਹ ਵਿਦਿਆਰਥੀ 2 ਤੋਂ 3 ਸਾਲ ਤੱਕ ਉੱਥੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਂਦੇ ਹਨ। ਕੈਨੇਡਾ ਦੇ ਇਸ ਫੈਸਲੇ ਤੋਂ ਬਾਅਦ ਹਰ ਸਾਲ ਵਿਦੇਸ਼ ਜਾਣ ਵਾਲੇ ਕਰੀਬ 1.50 ਲੱਖ ਪੰਜਾਬੀ ਨੌਜਵਾਨਾਂ 'ਤੇ 6.20 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ।

 

ਪਹਿਲਾਂ ਹੀ ਲੱਖਾਂ ਦੀ ਖਰਚਾ

ਵਿਦਿਆਰਥੀ ਪਹਿਲਾਂ ਹੀ ਆਈਲੈਟਸ, ਏਜੰਟਾਂ ਦੀਆਂ ਫੀਸਾਂ, ਵਿੱਦਿਅਕ ਕੋਰਸਾਂ ਦੀਆਂ ਮਹਿੰਗੀਆਂ ਫੀਸਾਂ, ਜੀਆਈਸੀ, ਹਵਾਈ ਟਿਕਟਾਂ ਆਦਿ 'ਤੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਪੜ੍ਹਨ ਲਈ ਆਉਂਦੇ ਹਨ। ਜ਼ਿਆਦਾਤਰ ਵਿਦਿਆਰਥੀ ਵਿਦਿਅਕ ਕਰਜ਼ਿਆਂ ਅਤੇ ਹੋਰ ਕਰਜ਼ਿਆਂ ਨਾਲ ਪੜ੍ਹਾਈ ਅਤੇ ਖੋਜ ਕਰਨ ਲਈ ਵਿਦੇਸ਼ ਆਉਂਦੇ ਹਨ। ਹੁਣ ਨਵੇਂ ਨਿਯਮਾਂ ਤਹਿਤ ਕਰਜ਼ੇ ਦਾ ਇਹ ਬੋਝ ਹੋਰ ਵਧੇਗਾ। ਜਿਸ ਕਾਰਨ ਵਿਦਿਆਰਥੀਆਂ ਨੂੰ ਕਈ ਮਾਨਸਿਕ ਅਤੇ ਆਰਥਿਕ ਪਰੇਸ਼ਾਨੀਆਂ ਵਿੱਚੋਂ ਲੰਘਣਾ ਪਵੇਗਾ।

Recent News