ਭਾਰਤ ਦੀ ਕਾਰਵਾਈ ਤੇਜ, ਹੁਣ ਕਈ ਮਸ਼ਹੂਰ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਕੀਤੇ ਗਏ ਬਲਾਕ

ਸਰਕਾਰ ਨੇ ਹਾਲ ਹੀ ਵਿੱਚ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ, ਜਿਨ੍ਹਾਂ 'ਤੇ ਭੜਕਾਊ ਅਤੇ ਫਿਰਕੂ ਸਮੱਗਰੀ ਫੈਲਾਉਣ ਦਾ ਦੋਸ਼ ਸੀ। ਇਸ ਤੋਂ ਬਾਅਦ ਹੁਣ ਇੰਸਟਾਗ੍ਰਾਮ 'ਤੇ ਵੀ ਕਾਰਵਾਈ ਕੀਤੀ ਗਈ ਹੈ।

Share:

Instagram accounts of many famous Pakistani artists have been blocked : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਪਹੁੰਚ ਗਿਆ ਹੈ। ਬੁੱਧਵਾਰ ਸ਼ਾਮ ਨੂੰ  ਭਾਰਤ ਵਿੱਚ ਕਈ ਮਸ਼ਹੂਰ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਮਸ਼ਹੂਰ ਅਦਾਕਾਰਾ ਮਾਹਿਰਾ ਖਾਨ, ਹਨੀਆ ਆਮਿਰ ਅਤੇ ਗਾਇਕ ਅਲੀ ਜ਼ਫਰ ਸ਼ਾਮਲ ਹਨ। ਇਹ ਕਾਰਵਾਈ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ ਹੈ, ਜਿਸ ਵਿੱਚ ਕਈ ਸੈਲਾਨੀਆਂ ਦੀ ਜਾਨ ਚਲੀ ਗਈ ਸੀ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਨੇ ਹਾਲ ਹੀ ਵਿੱਚ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ, ਜਿਨ੍ਹਾਂ 'ਤੇ ਭੜਕਾਊ ਅਤੇ ਫਿਰਕੂ ਸਮੱਗਰੀ ਫੈਲਾਉਣ ਦਾ ਦੋਸ਼ ਸੀ। ਇਸ ਤੋਂ ਬਾਅਦ ਹੁਣ ਇੰਸਟਾਗ੍ਰਾਮ 'ਤੇ ਵੀ ਕਾਰਵਾਈ ਕੀਤੀ ਗਈ ਹੈ।

ਪਹਿਲਗਾਮ ਹਮਲੇ 'ਤੇ ਜਤਾਇਆ ਸੀ ਅਫਸੋਸ

ਹਾਨੀਆ ਆਮਿਰ ਨੇ ''ਮੇਰੇ ਹਮਸਫਰ'' ਅਤੇ ''ਕਭੀ ਮੈਂ ਕਭੀ ਤੁਮ'' ਵਰਗੇ ਪਾਕਿਸਤਾਨੀ ਡਰਾਮੇ ਕਰਕੇ ਭਾਰਤ ''ਚ ਪਛਾਣ ਬਣਾਈ ਹੈ। ਉਨ੍ਹਾਂ ਨੇ ਪਹਿਲਗਾਮ ਹਮਲੇ 'ਤੇ ਅਫਸੋਸ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਸੀ, "ਹਰ ਕੋਈ ਦਰਦ ਮਹਿਸੂਸ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ। ਮੇਰਾ ਦਿਲ ਹਾਲ ਹੀ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਅਤੇ ਮਾਸੂਮ ਜਾਨਾਂ ਲਈ ਦੁਖੀ ਹੈ। ਅਸੀਂ ਸਾਰੇ ਦਰਦ ਅਤੇ ਸੋਗ ਵਿੱਚ ਇੱਕਜੁੱਟ ਹਾਂ। ਜਦੋਂ ਮਾਸੂਮ ਲੋਕ ਮਾਰੇ ਜਾਂਦੇ ਹਨ, ਤਾਂ ਦਰਦ ਸਿਰਫ਼ ਉਨ੍ਹਾਂ ਦਾ ਨਹੀਂ ਹੁੰਦਾ, ਇਹ ਸਾਡਾ ਸਭ ਦਾ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਮਨੁੱਖਤਾ ਨੂੰ ਪਹਿਲ ਦੇਵਾਂਗੇ।"

ਇੱਕ ਦਿਨ ਪਹਿਲਾਂ ਇਹ ਕਾਰਵਾਈ

ਗੌਰ ਰਹੇ ਕਿ 29 ਅਪ੍ਰੈਲ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ਼ ਦਾ ਐਕਸ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀ ਹਮਲੇ ਤੋਂ ਬਾਅਦ ਉਹ ਲਗਾਤਾਰ ਭਾਰਤ ਖਿਲਾਫ਼ ਜ਼ਹਿਰ ਉਗਲ ਰਹੇ ਸਨ। ਖ਼ਵਾਜ਼ਾ ਆਸੀਫ ਨੇ ਭਾਰਤ ਦੇ ਫ਼ੌਜੀ ਹਮਲੇ ਦੇ ਡਰ ਨੂੰ ਵੀ ਸਵੀਕਾਰ ਕੀਤਾ ਸੀ। ਆਸੀਫ ਨੇ ਕਿਹਾ ਸੀ ਕਿ ਭਾਰਤ ਵੱਲੋਂ ਹਮਲਾ ਨਿਸ਼ਚਿਤ ਹੈ ਤੇ ਇਹ ਬੇਹੱਦ ਕਰੀਬ ਹੈ। ਭਾਰਤ ਦੇ ਹਮਲੇ ਦੇ ਖਤਰੇ ਨੂੰ ਦੇਖਦਿਆਂ ਖ਼ਵਾਜ਼ਾ ਆਸੀਫ ਨੇ ਕਿਹਾ ਸੀ ਕਿ ਅਸੀਂ ਆਪਣੇ ਸੁਰੱਖਿਆ ਬਲਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਭਾਰਤ ਵੱਲੋਂ ਹਮਲਾ ਤੈਅ ਹੈ। ਇਨ੍ਹਾਂ ਹਾਲਾਤ 'ਚ ਕੁਝ ਕੂਟਨੀਤਿਕ ਫੈਸਲੇ ਲੈਣੇ ਪੈਣਗੇ ਅਤੇ ਇਹ ਫੈਸਲੇ ਲਏ ਜਾ ਰਹੇ ਹਨ।
 

ਇਹ ਵੀ ਪੜ੍ਹੋ