menu-icon
Punjabi Story Line
  • Home
  • News
  • International
  • ਚੀਨ 'ਚ ਕਾਤਲ ਹਸੀਨਾ ਨੂੰ ਮੌਤ ਦੀ ਸਜ਼ਾ 

ਚੀਨ 'ਚ ਕਾਤਲ ਹਸੀਨਾ ਨੂੰ ਮੌਤ ਦੀ ਸਜ਼ਾ 

ਇੱਕ ਬੱਚੇ ਸਮੇਤ 7 ਜਣਿਆਂ ਦਾ ਕਤਲ ਕੀਤਾ। ਪ੍ਰੇਮੀ ਨਾਲ ਮਿਲ ਕੇ ਵਾਰਦਾਤਾਂ ਕਰਦੀ ਸੀ ਤੇ ਲੁੱਟ ਖੋਹਾਂ ਲਈ ਕਈ ਜਾਨਾਂ ਲਈਆਂ। 

Date Updated Last Updated : 18 December 2023, 06:53 PM IST
Share:

ਚੀਨ 'ਚ ਲੁੱਟ, ਡਾਕੇ ਅਤੇ ਕਤਲੇਆਮ ਕਰਨ ਵਾਲੀ ਚੀਨੀ ਸੀਰੀਅਲ ਕਿਲਰ ਨੂੰ ਸੁਪਰੀਮ ਪੀਪਲਜ਼ ਕੋਰਟ (ਐੱਸਪੀਸੀ) ਨੇ ਫਾਂਸੀ ਦੀ ਸਜ਼ਾ ਸੁਣਾਈ। ਚੀਨ ਦੀ ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਜਿਆਂਗਸ਼ੀ ਸੂਬੇ 'ਚ ਨਾਨਚਾਂਗ ਦੇ ਹਾਇਰ ਪੀਪਲਜ਼ ਅਦਾਲਤ ਵੱਲੋਂ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਦੋਸ਼ੀ ਔਰਤ ਲਾਓ ਰੋਂਗਝੀ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਸੀ।

1996 ਤੋਂ ਕਰਦੀ ਸੀ ਵਾਰਦਾਤਾਂ 

ਐੱਸਪੀਸੀ ਅਨੁਸਾਰ 1996 ਤੋਂ 1999 ਤੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਈ ਡਾਕੇ, ਅਗਵਾ ਅਤੇ ਕਤਲਾਂ ਦੀ ਸਾਜ਼ਿਸ਼ ਰਚੀ। ਇਨ੍ਹਾਂ ਅਪਰਾਧਾਂ ਦੇ ਨਤੀਜੇ ਵਜੋਂ ਸੱਤ ਲੋਕਾਂ ਦੀ ਮੌਤ ਹੋ ਗਈ। ਲਾਓ ਰੋਂਗਝੀ 'ਤੇ ਦੋਸ਼ ਹੈ ਕਿ ਉਸਨੇ ਇੱਕ ਬੱਚੇ ਸਣੇ 7 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦਰਅਸਲ, ਇੱਕ ਮਾਮਲੇ ਵਿੱਚ ਦੋਸ਼ੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇੱਕ ਸ਼ਖ਼ਸ ਨੂੰ ਪਹਿਲਾਂ ਜ਼ਖ਼ਮੀ ਕੀਤੀ ਅਤੇ ਫਿਰ ਉਸਦੇ ਘਰ ਨੂੰ ਲੁੱਟਣ ਲੱਗ ਗਏ। ਇੰਨਾ ਹੀ ਨਹੀਂ, ਦੋਵਾਂ ਨੇ ਇਸ ਦੌਰਾਨ ਉਸ ਸ਼ਖ਼ਸ ਦੀ ਪਤਨੀ ਅਤੇ ਦੋ ਸਾਲ ਦੇ ਬੱਚੇ ਦਾ ਵੀ ਕਤਲ ਕਰ ਦਿੱਤਾ ਸੀ।

20 ਸਾਲ ਲੁਕੀ ਰਹੀ ਹਸੀਨਾ 

ਐੱਸਪੀਸੀ ਨੇ ਬਿਆਨ 'ਚ ਕਿਹਾ ਕਿ ਲਾਓ ਦੇ ਅਪਰਾਧਾਂ ਨੇ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਸਦੇ ਕਈ ਗੰਭੀਰ ਨਤੀਜੇ ਨਿਕਲੇ। ਲਾਓ ਨੇ ਵੱਖ-ਵੱਖ ਨਾਵਾਂ ਨਾਲ ਲਗਪਗ 20 ਸਾਲਾਂ ਤੱਕ ਖ਼ੁਦ ਨੂੰ ਛੁਪਾ ਕੇ ਰੱਖਿਆ ਅਤੇ ਆਖ਼ਰਕਾਰ ਨਵੰਬਰ 2019 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਤੰਬਰ 2021 'ਚ ਨਾਨਚਾਂਗ ਹਾਇਰ ਪੀਪਲਜ਼ ਕੋਰਟ ਨੇ ਲਾਓ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਖਿ਼ਲਾਫ਼ ਲਾਓ ਨੇ ਬਾਅਦ ਵਿੱਚ ਅਪੀਲ ਕੀਤੀ ਸੀ। ਹਾਲਾਂਕਿ, ਨਵੰਬਰ 2022 'ਚ ਜਿਆਂਗਸ਼ੀ ਸੂਖੇ ਦੇ ਹਾਇਰ ਪੀਪਲਜ਼ ਕੋਰਟ ਨੇ ਮਾਮਲੇ ਦੀ ਦੂਜੀ ਸੁਣਵਾਈ ਪੂਰੀ ਕਰਨ ਤੋਂ ਬਾਅਦ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

Recent News