menu-icon
Punjabi Story Line
  • Home
  • News
  • International
  • UK ਸਰਕਾਰ ਦਾ ਇਕ ਹੋਰ ਵੱਡਾ ਝਟਕਾ, 1 ਅਪ੍ਰੈਲ ਤੋਂ Work Permit ਵਾਲੇ ਵੀ ਜੀਵਨ ਸਾਥੀ ਨੂੰ ਨਹੀਂ ਲਿਜਾ ਸਕਣਗੇ ਨਾਲ

UK ਸਰਕਾਰ ਦਾ ਇਕ ਹੋਰ ਵੱਡਾ ਝਟਕਾ, 1 ਅਪ੍ਰੈਲ ਤੋਂ Work Permit ਵਾਲੇ ਵੀ ਜੀਵਨ ਸਾਥੀ ਨੂੰ ਨਹੀਂ ਲਿਜਾ ਸਕਣਗੇ ਨਾਲ

ਨਵੇਂ ਨਿਯਮ 1 ਅਪ੍ਰੈਲ ਤੋਂ ਲਾਗੂ ਹੋਣਗੇ। ਇਸ ਨਾਲ ਯੂਕੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਝਟਕਾ ਲੱਗਾ ਹੈ, ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਲੈਣ ਦਾ ਸੁਪਨਾ ਦੇਖ ਰਹੇ ਹਨ।

Date Updated Last Updated : 04 January 2024, 12:59 PM IST
Share:

Uk Changes rules of Work Permit: ਯੂਨਾਈਟੇਡ ਕਿੰਗਡਮ (UK) ਨੇ ਫਿਰ ਤੋਂ ਇਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ।   ਇੰਗਲੈਂਡ ਵਰਕ ਵੀਜ਼ਾ ਤੇ ਜਾ ਕੇ ਕੰਮ ਕਰਨ ਦੇ ਚਾਹਵਾਨਾਂ ਨੂੰ ਰਿਸ਼ੀ ਸੁਨਕ ਦੀ ਸਰਕਾਰ ਵਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ ਹੁਣ ਵਰਕ ਪਰਮਿਟ ਤੇ ਯੂਕੇ ਜਾਣ ਵਾਲੇ ਲੋਕ ਆਪਣੇ ਜੀਵਨ ਸਾਥੀ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ। ਉਥੋਂ  ਦੀ ਸਰਕਾਰ ਨੇ ਵਰਕ ਪਰਮਿਟ ਤੇ ਪਤੀ-ਪਤਨੀ ਨੂੰ ਵੀਜ਼ਾ ਦੇਣ ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਨਿਯਮ 1 ਅਪ੍ਰੈਲ ਤੋਂ ਲਾਗੂ ਹੋਣਗੇ। ਇਸ ਨਾਲ ਯੂਕੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਝਟਕਾ ਲੱਗਾ ਹੈ, ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਲੈਣ ਦਾ ਸੁਪਨਾ ਦੇਖ ਰਹੇ ਹਨ। ਦਸ ਦੇਈਏ ਕਿ ਹਰ ਸਾਲ ਲੱਖਾਂ ਦੀ ਗਿਣਤੀ ਭਾਰਤੀ ਖਾਸ ਤੌਰ ਤੇ ਪੰਜਾਬੀ ਯੂ.ਕੇ. ਜਾਂਦੇ ਹਨ। ਇਸ ਕਾਰਕੇ ਪੰਜਾਬੀਆਂ ਲਈ ਇਹ ਫੈਸਲਾ ਚੰਗਾ ਨਹੀਂ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲੇ ਯੂਕੇ ਦੀ ਸਰਕਾਰ ਨੇ ਸਟਡੀ ਵੀਜ਼ਾ ਵਾਲਿਆਂ ਦੇ ਵੀ ਜੀਵਨ ਸਾਥੀ ਨੂੰ ਨਾਲ ਲੈ ਕੇ ਜਾਣ ਤੇ ਰੋਕ ਲਗਾਈ ਸੀ।

2 ਸਾਲਾਂ 'ਚ 14 ਲੱਖ ਤੋਂ ਵੱਧ ਲੋਕ ਬ੍ਰਿਟੇਨ 'ਚ ਹੋਏ ਦਾਖਲ 

ਬ੍ਰਿਟੇਨ ਦੇ ਗ੍ਰਹਿ ਸਕੱਤਰ ਜੇਮਸ ਕਲੀਵਰਲੇ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾਉਣ ਲਈ ਸਖ਼ਤ ਕਾਰਵਾਈ ਕਰ ਰਹੇ ਹਨ। ਇਸ ਸਾਲ 1 ਜਨਵਰੀ ਤੋਂ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਨੂੰ ਯੂ.ਕੇ. ਲਿਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਮੀਗ੍ਰੇਸ਼ਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਮੂਲ ਨਿਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ ਸਾਲਾਂ 'ਚ 14 ਲੱਖ ਤੋਂ ਵੱਧ ਲੋਕ ਬ੍ਰਿਟੇਨ 'ਚ ਦਾਖਲ ਹੋਏ ਹਨ, ਜਿਸ ਕਾਰਨ ਉੱਥੋਂ ਦਾ ਸਿਸਟਮ ਡਾਵਾਂਡੋਲ ਹੋ ਗਿਆ ਹੈ।

Recent News