ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 35ਵਾਂ ਦਿਨ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਜਾਰਾਂ ਲੋਕਾਂ ਦਾ ਜਾਨ ਜਾ ਚੁੱਕੀ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੁਹਰਾਇਆ ਕਿ ਉਨ੍ਹਾਂ ਦਾ ਗਾਜ਼ਾ 'ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ- ਅਸੀਂ ਗਾਜ਼ਾ 'ਤੇ ਕਬਜ਼ਾ ਨਹੀਂ ਚਾਹੁੰਦੇ। ਨਾ ਹੀ ਅਸੀਂ ਉੱਥੇ ਆਪਣੀ ਸਰਕਾਰ ਚਾਹੁੰਦੇ ਹਾਂ। ਅਸੀਂ ਸਿਰਫ਼ ਗਾਜ਼ਾ ਨੂੰ ਬਿਹਤਰ ਭਵਿੱਖ ਦੇਣਾ ਚਾਹੁੰਦੇ ਹਾਂ। ਗਾਜ਼ਾ ਵਿੱਚ ਜ਼ਮੀਨੀ ਹਮਲਿਆਂ ਦੌਰਾਨ ਹੁਣ ਤੱਕ 36 ਇਜ਼ਰਾਈਲੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ।

ਅਲ ਜਜ਼ੀਰਾ ਦੇ ਮੁਤਾਬਕ, ਇਜ਼ਰਾਇਲੀ ਹਮਲਾ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ੇਫਾ ਹਸਪਤਾਲ ਕੰਪਲੈਕਸ 'ਤੇ ਵੀਰਵਾਰ ਦੇਰ ਰਾਤ ਹੋਇਆ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਾ ਵਧਣ ਦੀ ਉਮੀਦ ਹੈ। ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਹਜ਼ਾਰਾਂ ਲੋਕਾਂ ਨੇ ਅਲ-ਸ਼ੇਫਾ ਹਸਪਤਾਲ 'ਚ ਸ਼ਰਨ ਲਈ ਹੈ।
50 ਹਜ਼ਾਰ ਫਲਸਤੀਨੀਆਂ ਨੇ ਗਾਜ਼ਾ ਛੱਡਿਆ
8 ਨਵੰਬਰ ਤੋਂ ਇਜ਼ਰਾਇਲੀ ਫੌਜ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਦੱਖਣੀ ਹਿੱਸੇ ਵੱਲ ਜਾਣ ਲਈ 4 ਘੰਟੇ ਦਾ ਸਮਾਂ ਦੇ ਰਹੀ ਹੈ। ਇੱਥੋਂ ਹੁਣ ਤੱਕ 50 ਹਜ਼ਾਰ ਫਲਸਤੀਨੀ ਗਾਜ਼ਾ ਛੱਡ ਚੁੱਕੇ ਹਨ। ਇਜ਼ਰਾਇਲੀ ਫੌਜ ਆਪਣੇ ਇਕ ਬਿਆਨ 'ਚ ਕਿਹਾ ਕਿ- ਇਹ ਕਦਮ ਗਾਜ਼ਾ ਦੇ ਲੋਕਾਂ ਲਈ ਜ਼ਰੂਰੀ ਸੀ। ਅਸੀਂ ਆਮ ਲੋਕਾਂ ਦੀ ਸੁਰੱਖਿਆ ਚਾਹੁੰਦੇ ਹਾਂ। ਇਸ ਲਈ ਚਾਰ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਹੁਣ ਤੱਕ ਇਹ ਕੰਮ ਤਿੰਨ ਵਾਰ ਹੋ ਚੁੱਕਾ ਹੈ।
ਗਾਜ਼ਾ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ-- WHO
ਵਿਸ਼ਵ ਸਿਹਤ ਸੰਗਠਨ WHO ਨੇ ਇੱਕ ਅਹਿਮ ਬਿਆਨ ਜਾਰੀ ਕੀਤਾ ਹੈ। WHO ਨੇ ਕਿਹਾ- ਜੰਗ ਦੇ ਵਿਚਕਾਰ ਗਾਜ਼ਾ ਵਿੱਚ ਗੰਭੀਰ ਸਿਹਤ ਖ਼ਤਰੇ ਪੈਦਾ ਹੋ ਰਹੇ ਹਨ। ਇੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਜੰਗ ਦੇ ਵਿਚਕਾਰ ਇਸ ਸੰਗਠਨ ਦਾ ਇਹ ਪਹਿਲਾ ਬਿਆਨ ਹੈ। WHO ਨੇ ਕਿਹਾ- ਗਾਜ਼ਾ ਵਿੱਚ ਲਗਭਗ 23 ਲੱਖ ਲੋਕ ਰਹਿੰਦੇ ਹਨ। ਜੰਗ ਦੇ ਸ਼ੁਰੂ ਵਿੱਚ ਇੱਥੇ ਬੁਨਿਆਦੀ ਸਹੂਲਤਾਂ ਖ਼ਤਮ ਹੋ ਗਈਆਂ ਸਨ। ਜੇਕਰ ਸਥਿਤੀ ਵਿੱਚ ਜਲਦੀ ਸੁਧਾਰ ਨਾ ਹੋਇਆ ਤਾਂ ਇੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ। WHO ਦੇ ਅਨੁਸਾਰ, ਦਸਤ, ਚਿਕਨਪੌਕਸ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਬਿਮਾਰੀਆਂ ਵੱਧ ਸਕਦੀਆਂ ਹਨ। ਇਸ ਸਮੇਂ ਇੱਥੇ ਪੀਣ ਯੋਗ ਪਾਣੀ ਵੀ ਨਹੀਂ ਹੈ। ਦੁਨੀਆ ਭਰ ਤੋਂ ਭੇਜੀ ਜਾ ਰਹੀ ਰਾਹਤ ਸਮੱਗਰੀ ਬਹੁਤ ਘੱਟ ਹੈ।